Railways Compensation: ਜੇਕਰ ਰੇਲ ਗੱਡੀ ‘ਚ ਅੱਗ ਲੱਗ ਜਾਵੇ ਤਾਂ ਕੀ ਰੇਲਵੇ ਦਿੰਦਾ ਹੈ ਮੁਆਵਜ਼ਾ...ਜਾਣੋ ਕੀ ਹਨ ਨਿਯਮ?
Railways Compensation: ਦਿੱਲੀ ਤੋਂ ਬਿਹਾਰ ਜਾ ਰਹੀ ਟਰੇਨ 'ਚ ਭੀੜ ਹੋਣ ਕਾਰਨ ਬੁੱਧਵਾਰ ਨੂੰ ਅੱਗ ਲੱਗ ਗਈ। ਕੀ ਤੁਹਾਨੂੰ ਪਤਾ ਹੈ ਕਿ ਜੇਕਰ ਅੱਗ ਲੱਗਣ ਨਾਲ ਨੁਕਸਾਨ ਹੁੰਦਾ ਹੈ ਤਾਂ ਯਾਤਰੀਆਂ ਨੂੰ ਲੈ ਕੇ ਰੇਲਵੇ ਦੇ ਕੀ ਨਿਯਮ ਹਨ?
Railways Compensation: ਨਵੀਂ ਦਿੱਲੀ ਤੋਂ ਬਿਹਾਰ ਦੇ ਦਰਭੰਗਾ ਜਾ ਰਹੀ ਟਰੇਨ 'ਚ ਬੁੱਧਵਾਰ (15 ਨਵੰਬਰ) ਨੂੰ ਭਿਆਨਕ ਅੱਗ ਲੱਗ ਗਈ। ਹਫੜਾ-ਦਫੜੀ ਵਿਚਾਲੇ ਯਾਤਰੀਆਂ ਨੂੰ ਬਚਾਇਆ ਗਿਆ। ਉੱਤਰੀ ਮੱਧ ਰੇਲਵੇ ਦੇ ਅਧਿਕਾਰੀ ਅਨੁਸਾਰ ਯੂਪੀ ਦੇ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਨੰਬਰ 02570 ਦਰਭੰਗਾ ਕਲੋਨ ਸਪੈਸ਼ਲ ਵਿੱਚ ਅੱਗ ਲੱਗ ਗਈ। ਛਠ ਕਾਰਨ ਟਰੇਨ 'ਚ ਕਾਫੀ ਭੀੜ ਸੀ। ਅੱਗ ਲੱਗਣ ਕਾਰਨ ਸਵਾਰੀਆਂ ਵਿੱਚ ਦਹਿਸ਼ਤ ਫੈਲ ਗਈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਅੱਗ ਲੱਗਣ ਕਾਰਨ ਕੋਈ ਹਾਦਸਾ ਵਾਪਰਦਾ ਹੈ ਤਾਂ ਰੇਲਵੇ ਮੁਆਵਜ਼ਾ ਦਿੰਦਾ ਹੈ ਜਾਂ ਨਹੀਂ। ਆਓ ਜਾਣਦੇ ਹਾਂ ਨਿਯਮ।
ਕੀ ਹੈ ਨਿਯਮ?
ਜਦੋਂ ਵੀ ਕੋਈ ਟਿਕਟ ਬੁੱਕ ਕਰਦਾ ਹੈ ਤਾਂ ਕਿਸੇ ਵੀ ਯਾਤਰੀ ਲਈ ਰੇਲਵੇ ਵਲੋਂ ਪ੍ਰਦਾਨ ਕੀਤਾ ਬੀਮਾ ਲੈਣਾ ਲਾਜ਼ਮੀ ਨਹੀਂ ਹੁੰਦਾ ਹੈ। ਇਹ ਯਾਤਰੀ ਦੀ ਇੱਛਾ ਅਨੁਸਾਰ ਹੁੰਦਾ ਹੈ ਅਤੇ ਜਦੋਂ ਕੋਈ ਯਾਤਰੀ ਟ੍ਰੈਵਲ ਇੰਸ਼ਿਊਰੈਂਸ 'ਤੇ ਕਲਿੱਕ ਕਰਦਾ ਹੈ, ਤਾਂ ਹੀ ਉਨ੍ਹਾਂ ਦਾ ਬੀਮਾ ਹੁੰਦਾ ਹੈ। ਇਸ ਯਾਤਰਾ ਲਈ ਹਰ ਯਾਤਰੀ ਨੂੰ ਪ੍ਰਤੀ ਟਿਕਟ 35 ਪੈਸੇ ਦੇਣੇ ਪੈਂਦੇ ਹਨ। ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਬੀਮਾ ਸਿਰਫ ਕਨਫਰਮਡ, ਆਰਏਸੀ ਅਤੇ ਪਾਰਟ ਕਨਫਰਮਡ ਟਿਕਟਾਂ ਵਾਲਿਆਂ ਨੂੰ ਹੀ ਇਸ ਦਾ ਫਾਇਦਾ ਮਿਲਦਾ ਹੈ।
ਇੱਕ ਵਾਰ ਬੀਮਾ ਖਰੀਦੇ ਜਾਣ ਤੋਂ ਬਾਅਦ ਯਾਤਰੀ ਨੂੰ ਬੀਮਾ ਕੰਪਨੀ ਤੋਂ SMS ਅਤੇ ਰਜਿਸਟਰਡ ਈਮੇਲ 'ਤੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਮੈਸੇਜ ਮਿਲਣ ਤੋਂ ਬਾਅਦ ਯਾਤਰੀ ਨੂੰ ਬੀਮਾ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਨਾਮਜ਼ਦਗੀ ਵੇਰਵੇ ਭਰਨੀ ਹੁੰਦੀ ਹੈ। ਜੇਕਰ ਕੋਈ ਨਾਮਜ਼ਦਗੀ ਵੇਰਵੇ ਨਹੀਂ ਭਰਦਾ ਹੈ, ਤਾਂ ਮੁਆਵਜ਼ਾ ਉਸ ਦੇ ਲੀਗਲ ਵਾਰਸ ਨੂੰ ਜਾਂਦਾ ਹੈ ਅਤੇ ਇਸ ਲਈ ਪਹਿਲਾਂ ਦਾਅਵਾ ਕਰਨਾ ਪੈਂਦਾ ਹੈ। ਇਸ ਬੀਮੇ ਵਿੱਚ ਰੇਲ ਦੁਰਘਟਨਾ ਵਿੱਚ ਮੌਤ ਅਤੇ ਜ਼ਖਮੀ ਹੋਣ ਦੀ ਸਥਿਤੀ ਵਿੱਚ ਕੁਝ ਮੁਆਵਜ਼ੇ ਦੀ ਰਕਮ ਦਿੱਤੀ ਜਾਂਦੀ ਹੈ।
ਜ਼ਖ਼ਮੀ ਹੋਣ ‘ਤੇ ਮਿਲਦੇ 2 ਲੱਖ ਰੁਪਏ
ਇਸ ਬੀਮੇ ਵਿੱਚ ਰੇਲ ਹਾਦਸੇ ਤੋਂ ਬਾਅਦ ਯਾਤਰੀਆਂ ਨੂੰ ਹੋਏ ਵੱਖ-ਵੱਖ ਨੁਕਸਾਨਾਂ ਦੇ ਆਧਾਰ 'ਤੇ ਕਲੇਮ ਦਿੱਤਾ ਜਾਂਦਾ ਹੈ। ਇਹ ਬੀਮਾ ਮੌਤ ਦੀ ਸਥਿਤੀ ਵਿੱਚ 10 ਲੱਖ ਰੁਪਏ, ਪਰਮਾਨੈਂਟ ਟੋਟਲ ਡਿਸਐਬਿਲਿਟੀ ਹੋਣ ਦੇ ਮਾਮਲੇ ਵਿੱਚ 10 ਲੱਖ ਰੁਪਏ, ਪਰਮਾਨੈਂਟ ਪਾਰਸ਼ਲ ਡਿਸਐਬਿਲਿਟੀ ਦੇ ਮਾਮਲੇ ਵਿੱਚ 7.5 ਲੱਖ ਰੁਪਏ, ਸੱਟ ਲੱਗਣ ਦੀ ਸਥਿਤੀ ਵਿੱਚ 2 ਲੱਖ ਰੁਪਏ ਤੱਕ ਦਾ ਹਸਪਤਾਲ ਖਰਚਾ ਅਤੇ ਆਵਾਜਾਈ ਦਾ 10,000 ਰੁਪਏ ਕਵਰ ਕਰਦਾ ਹੈ।