WINNER Died Singapore: ਮਰੀਨਾ ਬੇ ਕੈਸੀਨੋ 'ਚ ਸ਼ਖਸ਼ ਨੇ ਜਿੱਤੇ $4 ਮਿਲੀਅਨ, ਉਤਸ਼ਾਹ 'ਚ ਰੁੱਕੀ ਦਿਲ ਦੀ ਧੜਕਣ, ਮੌਤ
WINNER Died Singapore: ਸਿੰਗਾਪੁਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਉਤਸ਼ਾਹ ਦੇ ਮਾਰੇ ਮੌਤ ਹੋ ਗਈ। ਦਰਅਸਲ, ਇੱਕ ਸ਼ਖਸ਼ ਜਿਸਨੇ ਸਿੰਗਾਪੁਰ
WINNER Died Singapore: ਸਿੰਗਾਪੁਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਉਤਸ਼ਾਹ ਦੇ ਮਾਰੇ ਮੌਤ ਹੋ ਗਈ। ਦਰਅਸਲ, ਇੱਕ ਸ਼ਖਸ਼ ਜਿਸਨੇ ਸਿੰਗਾਪੁਰ ਵਿੱਚ ਮਰੀਨਾ ਬੇ ਸੈਂਡਜ਼ ਕੈਸੀਨੋ ਵਿੱਚ 4 ਮਿਲੀਅਨ ਡਾਲਰ ਜਿੱਤੇ। ਹਾਲਾਂਕਿ ਇਸ ਜਿੱਤ ਤੋਂ ਬਾਅਦ ਉਸਦਾ ਬਹੁਤ ਮਾੜਾ ਹਾਲ ਹੋਇਆ। ਜਿੱਤ ਦੇ ਉਤਸ਼ਾਹ ਕਾਰਨ ਉਸ ਸ਼ਖਸ਼ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਅਣਪਛਾਤੇ ਵਿਜੇਤਾ, ਜੋ ਕਿ ਕੈਸੀਨੋ ਵਿੱਚ ਇੱਕ ਨਿਯਮਤ ਵਿਜ਼ਟਰ ਸੀ, ਉਸ ਨੇ ਇੱਕ ਵੱਡਾ ਦਾਅ ਲਗਾਇਆ ਪਰ ਇਸ ਤੋਂ ਬਾਅਦ ਉਸਦੀ ਮੌਤ ਹੋ ਗਈ। ਵੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ...
WINNER AT MARINA BAY SINGAPORE CASINO DIES AFTER $4 MILLION WIN
— Open Source Intel (@Osint613) June 23, 2024
A man won $4 million at Marina Bay Singapore Casino but suffered a cardiac arrest from the excitement and died. pic.twitter.com/HMlZLPvadj
ਦੱਸ ਦੇਈਏ ਕਿ ਇਸ ਦੌਰਾਨ ਕੈਸੀਨੋ ਸਟਾਫ਼ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਬਾਵਜੂਦ ਵੀ ਵਿਅਕਤੀ ਨੂੰ ਨਹੀਂ ਬਚਾਇਆ ਜਾ ਸਕਿਆ। ਕੈਸੀਨੋ ਸਟਾਫ਼ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਵੀ ਸ਼ਖਸ਼ ਨੂੰ ਬਚਾਉਣ ਵਿੱਚ ਅਸਮਰੱਥ ਰਿਹਾ। ਜਿਸ ਤੋਂ ਬਾਅਦ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਤ ਦਾ ਕਾਰਨ ਜ਼ਿਆਦਾ ਉਤਸ਼ਾਹ ਵਿੱਚ ਦਿਲ ਦਾ ਦੌਰਾ ਪੈਣ ਨੂੰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮਰੀਨਾ ਬੇ ਕੈਸੀਨੋ ਵਿੱਚ ਦੁਨੀਆ ਭਰ ਦੀਆਂ ਸਭ ਤੋਂ ਨਵੀਆਂ ਅਤੇ ਸਭ ਤੋਂ ਪ੍ਰਸਿੱਧ ਇਲੈਕਟ੍ਰਾਨਿਕ ਗੇਮਿੰਗ ਮਸ਼ੀਨਾਂ ਮੌਜੂਦ ਹਨ।