Viral Video: ਮਿਹਨਤ ਦੀ ਕਮਾਈ ਦੇ ਨਾਲ ਖਰੀਦੇ ਨਵੇਂ ਆਟੋ ਨਾਲ ਸੈਲਫੀ ਲੈਂਦਾ ਨਜ਼ਰ ਆਇਆ ਆਟੋ ਚਾਲਕ, ਦਿਲ ਨੂੰ ਛੂ ਜਾਵੇਗਾ ਇਹ ਵੀਡੀਓ
Viral Video: ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਟੋ ਚਾਲਕ ਆਪਣੇ ਨਵੇਂ ਖਰੀਦੇ ਆਟੋ ਦੇ ਨਾਲ ਸੈਲਫੀ ਲੈਂਦੇ ਹੋਇਆ ਨਜ਼ਰ ਆ ਰਿਹਾ ਹੈ। ਯੂਜ਼ਰਸ ਇਸ ਵੀਡੀਓ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।
Auto Driver's Video Goes Viral: ਮਹਿੰਗੀਆਂ ਗੱਡੀਆਂ ਦੇ ਨਾਲ ਲੋਕ ਅਕਸਰ ਸੈਲਫੀ (selfie) ਲੈਂਦੇ ਹੋਏ ਆਪਣੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਕੁੱਝ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਦਿਲ ਨੂੰ ਛੂਹ ਜਾਂਦੀਆਂ ਹਨ। ਅੱਜ ਤੁਹਾਨੂੰ ਇੱਕ ਅਜਿਹਾ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਹਾਡੇ ਵੀ ਬੁੱਲ੍ਹਾਂ ਉੱਤੇ ਇੱਕ ਮਿੱਠੀ ਜਿਹੀ ਮੁਸਕਾਨ ਆ ਜਾਵੇਗੀ। ਆਓ ਦੇਖਦੇ ਹਾਂ ਇੱਕ ਆਟੋ ਚਾਲਕ (auto driver) ਦਾ ਵਾਇਰਲ ਹੋ ਰਿਹਾ ਇਹ ਵਾਲਾ ਵੀਡੀਓ।
ਕਿਹਾ ਜਾਂਦਾ ਹੈ ਕਿ ਖੁਸ਼ੀ ਦਾ ਕੋਈ ਮੁੱਲ ਨਹੀਂ ਹੁੰਦਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਅਜਿਹਾ ਹੀ ਕੁੱਝ ਮਹਿਸੂਸ ਹੋਵੇਗਾ। ਜੀ ਹਾਂ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਇਹ ਆਟੋ ਡਰਾਈਵਰ ਜਿਸ ਨੂੰ ਆਪਣੇ ਨਵੇਂ ਖਰੀਦੇ ਆਟੋ (New Auto) ਦੀ ਕਿੰਨੀ ਖੁਸ਼ੀ ਹੈ, ਉਹ ਉਸਦੇ ਚਿਹਰੇ ਤੋਂ ਸਾਫ ਝਲਕ ਰਹੀ ਹੈ। ਉਹ ਆਪਣੇ ਨਵੇਂ ਆਟੋ ਦੇ ਨਾਲ ਇੱਕ ਤੋਂ ਬਾਅਦ ਇੱਕ ਕਰਕੇ ਕਈ ਸੈਲਫੀਆਂ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਡਰਾਈਵਰ ਦੇ ਪਿੱਛੇ ਉਸਦਾ ਨਵਾਂ ਆਟੋ ਨਜ਼ਰ ਆ ਰਿਹਾ ਹੈ ਅਤੇ ਉਹ ਆਪਣੀ ਖੁਸ਼ੀ ਨੂੰ ਆਪਣੇ ਮੋਬਾਈਲ (mobile) ਦੇ ਕੈਮਰੇ ਦੇ ਵਿੱਚ ਕੈਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
An Auto bought with hardwork and aspirations is not less than any mercedes car.
— Neetu Khandelwal (@T_Investor_) June 23, 2024
May god bless this man with good fortune. pic.twitter.com/RLNa1rc4Y2
ਨੀਤੂ ਖੰਡੇਲਵਾਲ ਦੀ ਇੱਕ ਐਕਸ (ਪਹਿਲਾਂ ਟਵਿੱਟਰ) ਯੂਜ਼ਰ ਨੇ ਇਸ ਨੂੰ ਪੋਸਟ ਕੀਤਾ ਹੈ ਅਤੇ ਲਿਖਿਆ, “ਮਿਹਨਤ ਅਤੇ ਇੱਛਾਵਾਂ ਨਾਲ ਖਰੀਦਿਆ ਗਿਆ ਆਟੋ ਕਿਸੇ ਮਰਸਡੀਜ਼ ਕਾਰ ਤੋਂ ਘੱਟ ਨਹੀਂ ਹੈ। ਪ੍ਰਮਾਤਮਾ ਇਸ ਆਦਮੀ ਨੂੰ ਚੰਗੀ ਕਿਸਮਤ ਅਤੇ ਚੰਗਾ ਭਵਿੱਖ ਬਖਸ਼ੇ। ” । ਇੱਕ ਯੂਜ਼ਰ ਨੇ ਲਿਖਿਆ ਹੈ- ''ਇਹ ਕੀਮਤ ਬਾਰੇ ਨਹੀਂ ਹੈ, ਇਹ ਉੱਥੇ ਪਹੁੰਚਣ ਦੀ ਯਾਤਰਾ ਬਾਰੇ ਹੈ''। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ''ਮਿਹਨਤ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲ ਦਿੰਦੀ ਹੈ। ਕਿਸਮਤ ਹਮੇਸ਼ਾ ਸਾਥ ਦੇਵੇ"। ਇਸ ਵੀਡੀਓ ਦੇ ਹੇਠ ਲਗਾਤਾਰ ਯੂਜ਼ਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।