ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ, ਦਿਲ ਹਲੂਣਨ ਵਾਲੀ VIDEO
Heartbreaking Video : ਲੋਨਾਵਾਲਾ ਦੇ ਪਹਾੜੀ ਇਲਾਕੇ ਵਿੱਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਗਿਆ ਇੱਕ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਮਹਾਰਾਸ਼ਟਰ ਸਮੇਤ ਪੂਰੇ ਦੇਸ਼ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਅਜਿਹੇ 'ਚ ਲੋਕ ਪਿਕਨਿਕ ਮਨਾਉਣ ਲਈ ਬਰਸਾਤੀ ਥਾਵਾਂ 'ਤੇ ਇਕੱਠੇ ਹੋ ਰਹੇ ਹਨ। ਇਸ ਦਰਮਿਆਨ ਇਕ ਪਿਕਨਿਕ ਸਪਾਟ 'ਤੇ ਮੰਦਭਾਗਾ ਹਾਦਸਾ ਵਾਪਰ ਗਿਆ, ਜਿਸ ਦੀ ਇਕ ਪਰੇਸ਼ਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਪੁਣੇ ਵਿੱਚ ਪ੍ਰਸਿੱਧ ਸੈਰ ਸਪਾਟਾ ਸਥਾਨ ਲੋਨਾਵਾਲਾ ਹਿੱਲ ਸਟੇਸ਼ਨ ਨੇੜੇ ਇੱਕ ਝਰਨੇ ਵਿੱਚ ਇੱਕ ਔਰਤ ਅਤੇ ਚਾਰ ਬੱਚਿਆਂ ਸਮੇਤ ਪੰਜ ਲੋਕ ਰੁੜ੍ਹ ਗਏ। ਇਹ ਪਰਿਵਾਰ ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਪਿਕਨਿਕ ਮਨਾਉਣ ਗਿਆ ਸੀ ਪਰ ਇਹ ਉਨ੍ਹਾਂ ਦੀ ਆਖਰੀ ਪਿਕਨਿਕ ਸਾਬਤ ਹੋਈ।
ਪਿਕਨਿਕ ਮਨਾਉਣ ਆਇਆ ਹੋਇਆ ਸੀ ਪਰਿਵਾਰ
ਲੋਨਾਵਾਲਾ ਦੇ ਪਹਾੜੀ ਇਲਾਕੇ ਵਿੱਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਗਿਆ ਇੱਕ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਝਰਨੇ ਦੇ ਪਾਣੀ ਦੇ ਵਹਾਅ ਵਿੱਚ ਔਰਤ ਅਤੇ 4 ਬੱਚੇ ਵਹਿ ਗਏ। ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਅਤੇ ਦੋ ਦੀ ਭਾਲ ਕੀਤੀ ਜਾ ਰਹੀ ਹੈ।
A woman with 4 kids of a family drowned in waterfall at Lonavala Bhushi Dam, Maharashtra.
— Gary Pike World cup वाले 🇮🇳 (@PikeWala) June 30, 2024
2 bodies have been recovered 3 bodies still missing.
Be careful while visiting waterfalls and dams.#Bhushi #Dam #Lonavala #Drowning pic.twitter.com/6v7HDoAri7
ਔਰਤ ਅਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
ਰਾਤ ਹੋਣ ਕਾਰਨ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ ਸੀ। ਸਵੇਰੇ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ । ਇਸ ਭਿਆਨਕ ਹਾਦਸੇ 'ਚ ਇਕ 36 ਸਾਲਾ ਔਰਤ ਸਣੇ 13 ਸਾਲ ਅਤੇ 8 ਸਾਲ ਦੀਆਂ ਦੋ ਲੜਕੀਆਂ ਦੀ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਡੈਮ ਨੇੜੇ ਨਦੀ 'ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਦੋ ਬੱਚਿਆਂ ਦੀ ਭਾਲ ਜਾਰੀ ਹੈ।
ਅਚਾਨਕ ਤੇਜ਼ ਵਹਾਅ ਨਾਲ ਰੁੜ੍ਹ ਗਿਆ ਪਰਿਵਾਰ
ਪੁਣੇ ਪੁਲਿਸ ਮੁਤਾਬਕ ਹਡਪਸਰ ਇਲਾਕੇ ਦੇ ਲਿਆਕਤ ਅੰਸਾਰੀ ਅਤੇ ਯੂਨਸ ਖਾਨ ਆਪਣੇ ਪਰਿਵਾਰ ਦੇ 17-18 ਮੈਂਬਰਾਂ ਨਾਲ ਲੋਨਾਵਾਲਾ ਆਏ ਸਨ। ਝਰਨਾ ਭੂਸ਼ੀ ਡੈਮ ਦੇ ਪਿੱਛੇ ਹੈ। ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਆ ਗਿਆ ਅਤੇ ਤੇਜ਼ ਫਲੱਡ ਦੀ ਲਪੇਟ 'ਚ 5 ਲੋਕ ਫਸ ਗਏ। ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਲੋਨਾਵਾਲਾ ਵਿੱਚ ਭੂਸ਼ੀ ਡੈਮ ਨੇੜੇ ਇੱਕ ਝਰਨੇ ਵਿੱਚ ਇੱਕ ਔਰਤ ਅਤੇ 4 ਬੱਚੇ ਡੁੱਬ ਗਏ। 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਇਹ ਪੰਜੇ ਲੋਕ ਪੁਣੇ ਦੇ ਸਈਅਦ ਨਗਰ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਹਨ।