![ABP Premium](https://cdn.abplive.com/imagebank/Premium-ad-Icon.png)
ਭੱਜਦੇ-ਭੱਜਦੇ SP ਦਫ਼ਤਰ ਜਾ ਵੜਿਆ ਪ੍ਰੇਮੀ ਜੋੜਾ, ਪਰਿਵਾਰ ਵਾਲੇ ਵੀ ਆ ਗਏ ਮਗਰ ਹੀ, ਫੇਰ ਜੋ ਹੋਇਆ ਵੇਖੋ VIDEO
ਦੋਵਾਂ ਦਾ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਹੈ ਪਰ ਇਕ ਹੀ ਸਮਾਜ 'ਚੋਂ ਹਨ, ਜਿਸਦੇ ਚਲਦੇ ਪਰਿਵਾਰ ਵਾਲੇ ਇਨ੍ਹਾਂ ਦੇ ਵਿਆਹ ਦੇ ਖਿਲਾਫ ਹਨ। ਜੋੜੇ ਨੇ ਪਰਿਵਾਰ ਦੀ ਸਹਿਮਤੀ ਤੋਂ ਬਗ਼ੈਰ ਵਿਆਹ ਕਰਵਾ ਲਿਆ, ਜਿਸਦੀ ਭਿਣਕ ਪਰਿਵਾਰ ਨੂੰ ਲੱਗ ਗਈ।
![ਭੱਜਦੇ-ਭੱਜਦੇ SP ਦਫ਼ਤਰ ਜਾ ਵੜਿਆ ਪ੍ਰੇਮੀ ਜੋੜਾ, ਪਰਿਵਾਰ ਵਾਲੇ ਵੀ ਆ ਗਏ ਮਗਰ ਹੀ, ਫੇਰ ਜੋ ਹੋਇਆ ਵੇਖੋ VIDEO The love couple rushed to the SP office, the family members also came later, see what happened next VIDEO ਭੱਜਦੇ-ਭੱਜਦੇ SP ਦਫ਼ਤਰ ਜਾ ਵੜਿਆ ਪ੍ਰੇਮੀ ਜੋੜਾ, ਪਰਿਵਾਰ ਵਾਲੇ ਵੀ ਆ ਗਏ ਮਗਰ ਹੀ, ਫੇਰ ਜੋ ਹੋਇਆ ਵੇਖੋ VIDEO](https://feeds.abplive.com/onecms/images/uploaded-images/2024/07/10/57630f9779cfb2a2fe14041de4417e0d1720582086217996_original.jpg?impolicy=abp_cdn&imwidth=1200&height=675)
ਸੋਸ਼ਲ ਮੀਡੀਆ 'ਤੇ ਰਾਜਸਥਾਨ ਦੇ ਜਾਲੌਰ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਥੇ ਇਕ ਪ੍ਰੇਮੀ ਜੋੜਾ ਅੱਗੇ-ਅੱਗੇ ਦੌੜ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਪਿੱਛਾ ਕਰਦੇ ਉਨ੍ਹਾਂ ਦੇ ਮਗਰ ਭੱਜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਘੇਰ ਲਿਆ ਸੀ। ਜਿਸ ਤੋਂ ਬਾਅਦ ਉਹ ਐੱਸ.ਪੀ. ਦਫਤਰ ਵੱਲ ਦੌੜੇ ਅਤੇ ਸੁਰੱਖਿਆ ਦੀ ਗੁਹਾਰ ਲਗਾਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਹੈ ਪਰ ਇਕ ਹੀ ਸਮਾਜ 'ਚੋਂ ਹਨ, ਜਿਸਦੇ ਚਲਦੇ ਪਰਿਵਾਰ ਵਾਲੇ ਇਨ੍ਹਾਂ ਦੇ ਵਿਆਹ ਦੇ ਖਿਲਾਫ ਹਨ। ਜੋੜੇ ਨੇ ਪਰਿਵਾਰ ਦੀ ਸਹਿਮਤੀ ਤੋਂ ਬਗ਼ੈਰ ਵਿਆਹ ਕਰਵਾ ਲਿਆ, ਜਿਸਦੀ ਭਿਣਕ ਪਰਿਵਾਰ ਨੂੰ ਲੱਗ ਗਈ।
ਜਾਣਕਾਰੀ ਮੁਤਾਬਕ, ਪ੍ਰੇਮੀ ਜੋੜੇ ਨੂੰ ਪਹਿਲਾਂ ਲੱਗ ਰਿਹਾ ਸੀ ਕਿ ਪਰਿਵਾਰ ਵਾਲੇ ਦੋਵਾਂ ਦਾ ਵਿਆਹ ਕਰਵਾ ਦੇਣਗੇ ਪਰ ਜਦੋਂ ਘਰ ਵਾਲਿਆਂ ਨੇ ਉਨ੍ਹਾਂ ਦੀ ਮੰਗਣੀ ਕਿਤੇ ਹੋਰ ਕਰਵਾਉਣ ਦੀ ਸੋਚੀ ਤਾਂ ਦੋਵਾਂ ਨੇ ਘਰੋਂ ਦੌੜ ਕੇ ਮੰਦਰ 'ਚ ਜਾ ਕੇ ਵਿਆਹ ਕਰ ਲਿਆ।
ਅੱਗੇ-ਅੱਗੇ ਕੁੜੀ-ਮੁੰਡਾ, ਪਿੱਛੇ-ਪਿੱਛੇ ਘਰ ਵਾਲੇ, ਇਹਨੂੰ ਕਹਿੰਦੇ ਭੱਜ ਕੇ ਵਿਆਹ ਕਰਵਾਉਣਾ pic.twitter.com/o8kE3J0Ahh
— Harry Khan (@harry265254) July 9, 2024
ਪ੍ਰੇਮੀ ਜੋੜੇ ਦੀ ਵੀਡੀਓ ਵਾਇਰਲ
ਵਾਇਰਲ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਫਿਲਮੀ ਅੰਦਾਜ਼ 'ਚ ਕੁੜੀ ਮੁੰਡਾ ਦੌੜ ਰਹੇ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਪਰਿਵਾਰਕ ਮੈਂਬਰ ਉਨ੍ਹਾਂ ਦੇ ਮਗਰ ਭੱਜ ਰਹੇ ਹਨ। ਪ੍ਰੇਮੀ ਜੋੜੇ ਨੇ ਐੱਸ.ਪੀ. ਦੇ ਸਾਹਮਣੇ ਪੇਸ਼ ਹੋ ਕੇ ਸੁਰੱਖਿਆ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਪੁਲਸ ਨੇ ਪ੍ਰੇਮੀ ਜੋੜੇ ਨੂੰ ਸੁਰੱਖਿਅਤ ਉਥੋਂ ਬਾਹਰ ਕੱਢਿਆ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਐੱਸ.ਪੀ. ਗਿਆਨਚੰਦ ਯਾਦਵ ਆਪਣੇ ਦਫਤਰ 'ਚ ਮੌਜੂਦ ਸਨ। ਜਾਲੌਰ ਕੋਤਵਾਲੀ 'ਚ ਕੁੜੀ ਦੀ ਗੁੰਮਸ਼ੁਦਗੀ ਦਰਜ ਸੀ। ਪੁਲਸ ਦੋਵਾਂ ਨੂੰ ਥਾਣੇ ਲੈ ਕੇ ਗਈ ਅਤੇ ਵੀਡੀਓਗ੍ਰਾਫੀ 'ਚ ਬਿਆਨ ਦਰਜ ਕੀਤੇ। ਕੁੜੀ ਅਤੇ ਮੁੰਡੇ ਨੇ ਦੱਸਿਆ ਕਿ ਉਹ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਉਕ-ਦੂਜੇ ਨਾਲ ਰਹਿਣਾ ਚਾਹੁੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)