'ਪੁਲਿਸ ਹੈ, ਹੈਲਮੇਟ ਪਾਓ', ਹੁਣ Google Maps ਵੀ ਕਰਨ ਲੱਗਾ ਲੋਕਾਂ ਨੂੰ ਸਾਵਧਾਨ
Google Maps : ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ X 'ਤੇ 'ਗੂਗਲ ਮੈਪ' ਦੇ ਸਕਰੀਨ ਸ਼ਾਟ ਨੇ ਇਸ ਸਬੰਧੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਗੂਗਲ ਮੈਪ 'ਚ ਚੇਨਈ ਦੇ ਕਈ ਇਲਾਕਿਆਂ 'ਚ ਪੁਲਸ ਨਾਕਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਟ੍ਰੈਫਿਕ ਪੁਲਿਸ ਸੜਕਾਂ 'ਤੇ ਆਵਾਜਾਈ ਨੂੰ ਨਿਯਮਤ ਕਰਨ ਲਈ ਵੱਖ-ਵੱਖ ਥਾਵਾਂ 'ਤੇ ਚੌਕਸ ਰਹਿੰਦੀ ਹੈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਚਲਾਨ ਵੀ ਕੱਟਦੀ ਹੈ। ਪਰ ਲੋਕ ਸੜਕਾਂ 'ਤੇ ਚਲਾਨ ਕੱਟਣ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਹੁਣ ਲੋਕ ਹਾਈ-ਟੈਕ ਟਰਿੱਕ ਵਰਤ ਰਹੇ ਹਨ। ਦਰਅਸਲ, ਪ੍ਰਸਿੱਧ ਨੇਵੀਗੇਸ਼ਨ ਐਪ 'ਗੂਗਲ ਮੈਪਸ' ਡਰਾਈਵਰਾਂ ਨੂੰ ਪੁਲਿਸ ਨਾਕੇ ਜਾਂ ਪੁਲਿਸ ਚੌਕਸੀ ਬਾਰੇ ਚੇਤਾਵਨੀ ਦਿੰਦੀ ਹੈ ਅਤੇ ਡਰਾਈਵਰ ਚਲਾਨ ਤੋਂ ਬਚਣ ਲਈ ਆਪਣਾ ਰਸਤਾ ਬਦਲ ਲੈਂਦੇ ਹਨ।
ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ X 'ਤੇ 'ਗੂਗਲ ਮੈਪ' ਦੇ ਸਕਰੀਨ ਸ਼ਾਟ ਨੇ ਇਸ ਸਬੰਧੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਗੂਗਲ ਮੈਪ 'ਚ ਚੇਨਈ ਦੇ ਕਈ ਇਲਾਕਿਆਂ 'ਚ ਪੁਲਸ ਨਾਕਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਹ ਉਪਭੋਗਤਾਵਾਂ ਨੂੰ ਪੁਲਿਸ ਦੀ ਮੌਜੂਦਗੀ ਬਾਰੇ ਚੇਤਾਵਨੀ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਵਾਹਨ ਚਾਲਕ ਚਲਾਨ ਤੋਂ ਬਚਣ ਲਈ ਜਾਂ ਤਾਂ ਆਪਣਾ ਰਸਤਾ ਬਦਲ ਲੈਂਦੇ ਹਨ ਜਾਂ ਫਿਰ ਇਸ ਥਾਂ ਤੋਂ ਲੰਘਣ ਸਮੇਂ ਹੈਲਮਟ ਪਹਿਨਦੇ ਹਨ। ਚੇਨਈ ਵਿੱਚ ਫੀਨਿਕਸ ਮਾਲ ਦੇ ਨੇੜੇ ਇੱਕ ਜਗ੍ਹਾ ਦਾ ਨਾਮ 'ਪੁਲਿਸ ਇਰੁਪੰਗਾ ਹੈਲਮੇਟ ਪੋਡੂੰਗੋ (ਇਥੇ ਪੁਲਿਸ ਹੈ, ਹੈਲਮੇਟ ਪਹਿਨੋ)' ਰੱਖਿਆ ਗਿਆ ਹੈ।
ਚਲਾਨ ਤੋਂ ਬਚਣ ਲਈ ਹਾਈ-ਟੈਕ ਚਾਲ
ਹਾਲ ਹੀ 'ਚ ਸੰਤੋਸ਼ ਸਿਵਨ ਨਾਂ ਦੇ ਯੂਜ਼ਰ ਨੇ ਐਕਸ 'ਤੇ ਚੇਨਈ ਦੇ ਫੀਨਿਕਸ ਮਾਲ ਦੇ ਕੋਲ ਗੂਗਲ ਮੈਪ ਦਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ। ਇਸ ਨੂੰ 3.35 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕਈ ਯੂਜ਼ਰਸ ਨੇ ਚਲਾਨ ਤੋਂ ਬਚਣ ਲਈ ਇਸ ਹਾਈਟੈਕ ਟ੍ਰਿਕ 'ਤੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ।
ਬੇਂਗਲੁਰੂ ਵਿੱਚ ਵੀ ਸਾਹਮਣੇ ਆਏ ਹਨ ਅਜਿਹੇ ਮਾਮਲੇ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਨੇ ਟ੍ਰੈਫਿਕ ਪੁਲਸ ਤੋਂ ਬਚਣ ਲਈ 'ਗੂਗਲ ਮੈਪ' ਦੀ ਵਰਤੋਂ ਕੀਤੀ ਹੋਵੇ। ਹਾਲ ਹੀ ਵਿੱਚ, ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਵੀ ਅਜਿਹਾ ਹੀ ਇੱਕ Map ਦਾ ਸਕ੍ਰੀਨਸ਼ੌਟ ਵਾਇਰਲ ਹੋਇਆ ਸੀ। ਗੂਗਲ ਮੈਪ 'ਤੇ ਬੈਂਗਲੁਰੂ ਦੀ ਇਕ ਜਗ੍ਹਾ 'ਪੁਲਿਸ ਇਧਰ, ਨੋਡਾਕੋਂਡਾ ਹੋਗੀ' ('ਪੁਲਿਸ ਉਥੇ ਹੋਵੇਗੀ, ਦੇਖੋ ਅਤੇ ਨਿਕਲੋ) ਦੇ ਨਾਮ ਨਾਲ ਮਾਰਕ ਕੀਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।