Sad Leave: ਕੈਜੂਅਲ ਲੀਵ, ਸਿਕ ਲੀਵ ਨਹੀਂ... ਆਹ ਕੰਪਨੀ ਦਿੰਦੀ ਸੈਡ ਲੀਵ, ਦੁਖੀ ਹੋਣ 'ਤੇ ਮਿਲ ਜਾਂਦੀ ਛੁੱਟੀ
Sad Leave: ਸੋਸ਼ਲ ਮੀਡੀਆ 'ਤੇ ਚੀਨ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦੁਖੀ ਹੋਣ 'ਤੇ ਛੁੱਟੀ ਲੈਣ ਦਾ ਨਿਯਮ ਬਣਾਇਆ ਹੈ। ਆਓ ਜਾਣਦੇ ਹਾਂ ਇਸ ਬਾਰੇ।
Sad Leave: ਬਹੁਤ ਸਾਰੇ ਲੋਕ ਹਰ ਰੋਜ਼ ਦਫ਼ਤਰ ਜਾਂਦੇ ਹਨ ਅਤੇ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਨ। ਪਰ ਇਨਸਾਨ ਦੇ ਵੀ ਜਜ਼ਬਾਤ ਹੁੰਦੇ ਹਨ। ਜ਼ਿੰਦਗੀ ਵਿਚ ਕੋਈ ਦਿਨ ਅਜਿਹਾ ਹੁੰਦਾ ਹੈ, ਜਿਸ ਦਿਨ ਮਨ ਉਦਾਸ ਰਹਿੰਦਾ ਹੈ। ਜਦੋਂ ਮਨੁੱਖ ਆਪਣੀ ਕਿਸੇ ਸਮੱਸਿਆ ਕਰਕੇ ਪਰੇਸ਼ਾਨ ਹੁੰਦਾ ਹੈ ਤਾਂ ਉਸ ਦਾ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਹੈ। ਉਸ ਦਾ ਦਫਤਰ ਜਾਣ ਦਾ ਵੀ ਮਨ ਨਹੀਂ ਕਰਦਾ ਹੈ।
ਪਰ ਘਰ ਦਾ ਖਰਚਾ ਦਫਤਰ ਦੀ ਤਨਖਾਹ 'ਤੇ ਚੱਲਦਾ ਹੈ। ਜਿਸ ਕਾਰਨ ਲੋਕ ਮਨ ਮਾਰ ਕੇ ਵੀ ਦਫ਼ਤਰ ਚਲੇ ਜਾਂਦੇ ਹਨ। ਕਿਉਂਕਿ ਦੁਨੀਆਂ ਮੰਨਦੀ ਹੈ ਕਿ ਉਦਾਸ ਹੋਣਾ ਬਿਮਾਰ ਹੋਣ ਜਿੰਨਾ ਖ਼ਤਰਨਾਕ ਨਹੀਂ ਹੁੰਦਾ ਹੈ। ਪਰ ਸੋਸ਼ਲ ਮੀਡੀਆ 'ਤੇ ਚੀਨ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਦੇ ਦੁਖੀ ਹੋਣ 'ਤੇ ਛੁੱਟੀ ਲੈਣ ਦੀ ਵਿਵਸਥਾ ਕੀਤੀ ਹੈ। ਆਓ ਜਾਣਦੇ ਹਾਂ ਇਸ ਬਾਰੇ।
ਇਹ ਵੀ ਪੜ੍ਹੋ: VIDEO: 'ਮੋਟਾ' ਹੋਣ ਕਾਰਨ ਆਪਣੇ 6 ਸਾਲਾ ਬੱਚੇ ਨੂੰ ਜ਼ਬਰਦਸਤੀ ਟ੍ਰੈਡਮਿਲ 'ਤੇ ਭਜਾਇਆ, ਹੋਈ ਮੌਤ, ਰੂਹ ਕੰਬਾਊ ਵੀਡੀਓ
10 ਸੈਡ ਲੀਵ ਦੇਣ ਦਾ ਕੀਤਾ ਫੈਸਲਾ
ਚੀਨ ਵਿੱਚ ਇੱਕ ਸੁਪਰਮਾਰਕੀਟ ਕੰਪਨੀ ਹੈ। ਫੈਟ ਡੋਂਗ ਲਾਈ: ਜਿਵੇਂ ਕਿ ਭਾਰਤ ਵਿੱਚ ਬਿੱਗ ਬਾਜ਼ਾਰ ਹੈ। ਇਸ ਕੰਪਨੀ ਦਾ ਕਾਰੋਬਾਰ ਚੀਨ ਦੇ ਹੈਨਾਨ ਸੂਬੇ ਵਿੱਚ ਵਿਆਪਕ ਤੌਰ 'ਤੇ ਫੈਲਿਆ ਹੋਇਆ ਹੈ। ਕੰਪਨੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦਾ ਕਾਰਨ ਕੰਪਨੀ ਦਾ ਕਾਰੋਬਾਰ ਨਹੀਂ ਸਗੋਂ ਕੰਪਨੀ ਦੀ ਨਵੀਂ ਲੀਵ ਪਾਲਿਸੀ ਹੈ।
ਫੈਟ ਡੋਂਗ ਲਾਈ ਕੰਪਨੀ ਨੇ ਆਪਣੇ ਕਰਮਚਾਰੀਆਂ ਦੇ ਦੁਖੀ ਹੋਣ 'ਤੇ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤੱਕ ਤੁਸੀਂ ਕੈਜ਼ੂਅਲ ਲੀਵ, ਸਿਕ ਲੀਵ ਬਾਰੇ ਤਾਂ ਸੁਣਿਆ ਹੀ ਹੋਵੇਗਾ, ਪਰ ਸੈਡ ਲੀਵ ਕੀ ਹੁੰਦੀ ਹੈ? ਫੈਟ ਡੋਂਗ ਲਾਈ ਕੰਪਨੀ ਦੇ ਮਾਲਕ ਨੇ ਕੰਪਨੀ ਦੇ ਕਰਮਚਾਰੀਆਂ ਦੇ ਦੁਖੀ ਹੋਣ 'ਤੇ ਉਨ੍ਹਾਂ ਨੂੰ ਸਾਲਾਨਾ 10 ਸੈਡ ਲੀਵ ਦੇਣ ਦਾ ਫੈਸਲਾ ਕੀਤਾ ਹੈ। ਉਹ ਸਾਲ ਵਿੱਚ ਕਿਸੇ ਵੀ ਸਮੇਂ ਇਹ ਛੁੱਟੀ ਲੈ ਸਕਦੇ ਹਨ।
ਫੈਟ ਡੋਂਗ ਲਾਈ ਕੰਪਨੀ ਚੀਨ ਦੀਆਂ ਹੋਰ ਕੰਪਨੀਆਂ ਨਾਲੋਂ ਕਾਫੀ ਵੱਖਰੀ ਹੈ। ਕਰਮਚਾਰੀ ਸਾਲ ਵਿੱਚ 40 ਦਿਨ ਦੀ ਛੁੱਟੀ ਲੈ ਸਕਦੇ ਹਨ। ਕੰਪਨੀ ਦੇ ਕਰਮਚਾਰੀ ਹਫ਼ਤੇ ਵਿੱਚ 5 ਦਿਨ ਕੰਮ ਕਰਦੇ ਹਨ ਅਤੇ ਉਹ ਵੀ 7 ਘੰਟੇ ਲਈ। ਜੇਕਰ ਚੀਨ ਦੀਆਂ ਹੋਰ ਕੰਪਨੀਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਕੰਪਨੀਆਂ 6 ਦਿਨ ਅਤੇ 12 ਘੰਟੇ ਦੀ ਸ਼ਿਫਟ 'ਚ ਕੰਮ ਦਿੰਦੀਆਂ ਹਨ।
ਫੈਟ ਡੋਂਗ ਲਾਈ ਦੇ ਹੈਨਾਨ ਸੂਬੇ ਵਿੱਚ ਕੁੱਲ 12 ਸਟੋਰ ਹਨ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਛੁੱਟੀਆਂ 'ਤੇ ਵਿਦੇਸ਼ ਭੇਜਣ ਦਾ ਐਲਾਨ ਕੀਤਾ ਸੀ। ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਫੈਟ ਡੋਂਗ ਲਾਈ ਦੀ ਨਵੀਂ ਸੈਡ ਲੀਵ ਦੀ ਪਾਲਿਸੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਦਾਦੀ ਨੇ ਗਲਤੀ ਨਾਲ ਦੁੱਧ 'ਚ ਸ਼ਰਾਬ ਮਿਲਾ ਕੇ 4 ਮਹੀਨੇ ਦੇ ਪੋਤੇ ਨੂੰ ਪਿਆਈ, ਹਾਲਤ ਹੋਈ...