Video: 30 ਹਫਤਿਆਂ ਬਾਅਦ ਆਪਣੀ ਗਰਭਵਤੀ ਪਤਨੀ ਨੂੰ ਮਿਲਿਆ ਯੂਕਰੇਨੀ ਫੌਜੀ, ਵੀਡੀਓ ਵੇਖ ਅੱਖਾਂ ਹੋ ਜਾਣਗੀਆਂ ਨਮ
ਪਿਛਲੇ ਸਾਲ ਫਰਵਰੀ ਤੋਂ ਰੂਸ ਤੇ ਯੂਕਰੇਨ ਵਿਚਕਾਰ ਜੰਗ ਜਾਰੀਹੈ। ਸੋਸ਼ਲ ਮੀਡੀਆ 'ਤੇ ਇੱਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ ਹਨ।
Emotional Viral Video: ਪਿਛਲੇ ਸਾਲ ਫਰਵਰੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਿਹਾ ਇਹ ਵਿਵਾਦ ਵੀ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਕਈ ਫੌਜੀ ਲੜਦੇ ਹੋਏ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ ਹਨ।
ਦਰਅਸਲ, ਯੂਕਰੇਨ ਦੇ ਇੱਕ ਸੈਨਿਕ ਦਾ ਇੱਕ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇੱਕ ਯੂਕ੍ਰੇਨ ਦਾ ਫੌਜੀ 30 ਹਫਤੇ ਤੱਕ ਆਪਣੇ ਪਰਿਵਾਰ ਤੋਂ ਦੂਰ ਰਹਿਣ ਤੋਂ ਬਾਅਦ ਘਰ ਪਰਤਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਹ ਆਪਣੀ ਗਰਭਵਤੀ ਪਤਨੀ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਇਸ ਇਮੋਸ਼ਨਲ ਬਾਂਡਿੰਗ ਨੂੰ ਦੇਖ ਕੇ ਯੂਜ਼ਰਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ ਹਨ।
ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਯਾਨਿਨਾ ਸ਼ਾਮ ਨੇ ਇੰਸਟਾਗ੍ਰਾਮ 'ਤੇ ਅਤੇ ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ਚੇਂਕੋ ਨੇ ਟਵਿਟਰ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਪਤਨੀ ਜੰਗ ਦੇ ਵਿਚਕਾਰ ਆਪਣੇ ਪਤੀ ਨੂੰ ਸਹੀ ਸਲਾਮਤ ਵਾਪਸ ਮਿਲਣ 'ਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫੌਜੀ ਵੀ ਆਪਣੇ ਹੋਣ ਵਾਲੇ ਬੱਚੇ ਲਈ ਖੁਸ਼ ਨਜ਼ਰ ਆ ਰਿਹਾ ਹੈ।
ਵੀਡੀਓ 'ਚ ਦੋਵੇਂ ਇੱਕ-ਦੂਜੇ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਨਜ਼ਰ ਆ ਰਹੇ ਹਨ। ਕਲਿੱਪ ਵਿੱਚ, ਯਾਨੀਨਾ ਨੂੰ ਆਪਣੇ ਪਤੀ, ਇੱਕ ਯੂਕਰੇਨੀ ਸਿਪਾਹੀ ਨੂੰ ਮਿਲਣ ਲਈ ਇੱਕ ਕਾਰ ਵਿੱਚ ਯਾਤਰਾ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਆਪਣਾ ਬੇਬੀ ਬੰਪ ਵੀ ਦਿਖਾਉਂਦੀ ਹੈ। ਪਤੀ-ਪਤਨੀ 30 ਹਫਤਿਆਂ ਬਾਅਦ ਇਕ-ਦੂਜੇ ਨੂੰ ਮਿਲਣ ਤੋਂ ਬਾਅਦ ਬਹੁਤ ਭਾਵੁਕ ਹੋ ਜਾਂਦੇ ਹਨ। ਜਿਸ ਨੂੰ ਦੇਖ ਕੇ ਯੂਜ਼ਰਸ ਪਿਘਲ ਰਹੇ ਹਨ। ਜ਼ਿਆਦਾਤਰ ਯੂਜ਼ਰਸ ਕਮੈਂਟ ਕਰ ਰਹੇ ਹਨ ਅਤੇ ਇਸ ਪਲ ਨੂੰ ਜ਼ਿੰਦਗੀ ਦਾ ਖੂਬਸੂਰਤ ਪਲ ਦੱਸ ਰਹੇ ਹਨ।