VIDEO: ਰੀਲ ਬਣਾਉਣ ਦੇ ਚੱਕਰ 'ਚ ਸਮੁੰਦਰ 'ਚ ਫਸਾ ਲਈ ਥਾਰ, ਦੇਖੋ ਕਿਵੇਂ ਕੱਢੀਆਂ ਬਾਹਰ
Viral video : ਗੁਜਰਾਤ 'ਚ ਕਾਲਜ ਦੇ ਦੋ ਵਿਦਿਆਰਥੀਆਂ ਨੇ ਰੀਲ ਬਣਾਉਂਦੇ ਅਜਿਹਾ ਕੁਝ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਨ੍ਹਾਂ ਵਿਦਿਆਰਥੀਆਂ ਨੇ ਮੁੰਦਰਾ ਵਿੱਚ ਸਮੁੰਦਰ ਕੰਡੇ 2 ਥਾਰ ਵਾਹਨਾਂ ਨੂੰ ਡੂੰਘੇ ਪਾਣੀ ਵਿੱਚ ਧੱਕ ਦਿੱਤਾ।
ਇਹ ਦੋਵੇਂ ਵਾਹਨ ਸਮੁੰਦਰ ਦੀਆਂ ਲਹਿਰਾਂ ਵਿਚਕਾਰ ਪਾਣੀ ਵਿੱਚ ਫਸ ਗਏ। ਦੋਵਾਂ ਵਿਦਿਆਰਥੀਆਂ ਨੂੰ ਮੁਸੀਬਤ ਵਿੱਚ ਦੇਖ ਕੇ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ। ਲੋਕਾਂ ਨੇ ਦੋਵੇਂ ਵਾਹਨਾਂ ਨੂੰ ਬਾਹਰ ਕੱਢਿਆ।
ਹੁਣ ਕੱਛ ਪੁਲਸ ਨੇ ਇਨ੍ਹਾਂ ਦੋਵਾਂ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁੰਦਰਾ ਮਰੀਨ ਪੁਲਿਸ ਨੇ ਕਰਨ ਸੋਰਾਠੀਆ (23) ਅਤੇ ਪਰੇਸ਼ ਸੋਰਾਠੀਆ (23) 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਮਨੁੱਖੀ ਜਾਨਾਂ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮੁੰਦਰਾ ਮਰੀਨ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਨਰਿੰਦਰ ਜਡੇਜਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'Nizam Traya' ਨਾਮ ਦੇ ਇੰਸਟਾਗ੍ਰਾਮ ਅਕਾਊਂਟ ਦੁਆਰਾ ਅਪਲੋਡ ਕੀਤੀ ਗਈ ਸੀ। ਵੀਡੀਓ 'ਚ ਦੋ ਥਾਰਵਾਹਨ ਸਮੁੰਦਰ ਕੰਡੇ ਖਤਰਨਾਕ ਤਰੀਕੇ ਨਾਲ ਦੌੜਦੇ ਦਿਖਾਈ ਦੇ ਰਹੇ ਹਨ। ਵਾਹਨ ਦੇ ਅੰਦਰ ਬੈਠੇ ਲੜਕੇ ਵੀਡੀਓ ਰਿਕਾਰਡ ਕਰਦੇ ਹੋਏ ਅਤੇ ਬੀਚ 'ਤੇ ਸੈਰ ਕਰ ਰਹੇ ਲੋਕਾਂ 'ਤੇ ਪਾਣੀ ਦਾ ਛਿੜਕਾਅ ਕਰਦੇ ਦਿਖਾਈ ਦੇ ਰਹੇ ਹਨ।
View this post on Instagram
ਜਡੇਜਾ ਨੇ ਦੱਸਿਆ ਕਿ ਜਾਂਚ ਕਰਨ 'ਤੇ ਪਤਾ ਲੱਗਾ ਕਿ ਵੀਡੀਓ 15 ਦਿਨ ਪਹਿਲਾਂ ਰਿਕਾਰਡ ਕੀਤਾ ਗਿਆ ਸੀ ਅਤੇ ਸ਼ਨੀਵਾਰ ਨੂੰ Nizam Traya ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕਰਨ ਤੋਂ ਬਾਅਦ ਹੀ ਵਾਇਰਲ ਹੋ ਗਿਆ ਸੀ।
ਦੋਵੇਂ ਵਾਹਨ ਰੀਲਾਂ ਬਣਾਉਂਦੇ ਹੋਏ ਸਮੁੰਦਰ ਵਿੱਚ ਫਸ ਗਏ
ਮੁੰਦਰਾ ਤਾਲੁਕਾ ਦੇ ਭਦਰੇਸ਼ਵਰ ਬੀਚ 'ਤੇ ਸ਼ੂਟ ਕੀਤੇ ਗਏ ਵੀਡੀਓ 'ਚ ਦੋ ਮਹਿੰਦਰਾ ਥਾਰ ਗੱਡੀਆਂ ਨੂੰ ਲੋਕਾਂ ਨਾਲ ਭਰੇ ਬੀਚ 'ਤੇ ਬੇਤਰਤੀਬੇ ਢੰਗ ਨਾਲ ਡਰਾਈਵ ਕਰਦੇ ਹੋਏ ਦਿਖਾਇਆ ਗਿਆ ਹੈ। ਡਰਾਈਵਰ ਜਾਣਬੁੱਝ ਕੇ ਸਮੁੰਦਰ ਵਿੱਚ ਗੱਡੀ ਚਲਾ ਰਹੇ ਸਨ ਅਤੇ ਪਾਣੀ ਦੇ ਛਿੱਟੇ ਮਾਰ ਰਹੇ ਸਨ। ਵੀਡੀਓ ਵਿੱਚ ਦੋ ਐਸਯੂਵੀ ਰੇਤ ਵਿੱਚ ਫਸੀਆਂ ਦਿਖਾਈ ਦੇ ਰਹੀਆਂ ਹਨ। ਵਾਹਨ ਦਾ ਡਰਾਈਵਰ ਅਤੇ ਉਸ ਦੇ ਦੋਸਤ ਐਸਯੂਵੀ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।
ਦੋਵਾਂ ਥਾਰਾਂ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ
ਸਬ-ਇੰਸਪੈਕਟਰ ਜਡੇਜਾ ਨੇ ਦੱਸਿਆ ਕਿ ਕਿਉਂਕਿ ਇਹ ਤੇਜ਼ ਲਹਿਰਾਂ ਦਾ ਸਮਾਂ ਸੀ। ਇਸ ਕਾਰਨ ਐਸਯੂਵੀ ਪਾਣੀ ਵਿੱਚ ਫਸ ਗਈ ਅਤੇ ਡੁੱਬ ਗਈ। ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਮਦਦ ਲਈ ਸੱਦਣਾ ਪਿਆ। ਜਡੇਜਾ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਲੋਕਾਂ ਨੇ ਦੋਵਾਂ ਵਾਹਨਾਂ ਨੂੰ ਪਾਣੀ ਵਿੱਚੋਂ ਕੱਢਣ ਲਈ ਟਰੈਕਟਰ ਦੀ ਵਰਤੋਂ ਕੀਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਦੋਵੇਂ ਕਾਰ ਚਾਲਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਰਨ ਅਤੇ ਪਰੇਸ਼ ਦੋਵੇਂ ਕਾਲਜ ਦੇ ਵਿਦਿਆਰਥੀ ਹਨ ਅਤੇ ਭਦਰੇਸ਼ਵਰ ਸ਼ਹਿਰ ਦੇ ਰਹਿਣ ਵਾਲੇ ਹਨ।