(Source: ECI/ABP News)
Viral Video: ਲੁੱਕ-ਲੁੱਕ ਕੇ ਮਿਲਦੇ ਸੀ ਮੁੰਡਾ-ਕੁੜੀ, ਅੱਧੀ ਰਾਤ ਨੂੰ ਪਿੰਡ ਵਾਲਿਆਂ ਨੇ ਦੇਖਿਆ, ਫਿਰ ਜੋ ਹੋਇਆ....ਕੰਨਾਂ ਨੂੰ ਲੱਗ ਜਾਣਗੇ ਹੱਥ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੁੜੀ ਨੂੰ ਅਧੀ ਰਾਤ ਨੂੰ ਮਿਲਣ ਲਈ ਆਉਂਦਾ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ, ਤੁਸੀਂ ਵੀ ਹੈਰਾਨ ਰਹਿ ਜਾਓਗੇ।
![Viral Video: ਲੁੱਕ-ਲੁੱਕ ਕੇ ਮਿਲਦੇ ਸੀ ਮੁੰਡਾ-ਕੁੜੀ, ਅੱਧੀ ਰਾਤ ਨੂੰ ਪਿੰਡ ਵਾਲਿਆਂ ਨੇ ਦੇਖਿਆ, ਫਿਰ ਜੋ ਹੋਇਆ....ਕੰਨਾਂ ਨੂੰ ਲੱਗ ਜਾਣਗੇ ਹੱਥ Villagers Marriage a Couple in Temple Without their Permission Viral Video: ਲੁੱਕ-ਲੁੱਕ ਕੇ ਮਿਲਦੇ ਸੀ ਮੁੰਡਾ-ਕੁੜੀ, ਅੱਧੀ ਰਾਤ ਨੂੰ ਪਿੰਡ ਵਾਲਿਆਂ ਨੇ ਦੇਖਿਆ, ਫਿਰ ਜੋ ਹੋਇਆ....ਕੰਨਾਂ ਨੂੰ ਲੱਗ ਜਾਣਗੇ ਹੱਥ](https://feeds.abplive.com/onecms/images/uploaded-images/2024/08/09/33f7685c3ea59cca0a81bdf5dde0e0621723169575984647_original.png?impolicy=abp_cdn&imwidth=1200&height=675)
Viral Video: ਪੂਰੀ ਦੁਨੀਆ ਵਿਚ ਲੋਕ ਆਪਣੀ ਪਸੰਦ ਦੇ ਪਾਰਟਨਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹਨ ਜਾਂ ਫਿਰ ਉਸ ਨਾਲ ਵਿਆਹ ਕਰ ਲੈਂਦੇ ਹਨ। ਉਹ ਬਿਨਾਂ ਵਿਆਹ ਤੋਂ ਵੀ ਇੱਕ ਦੂਜੇ ਲਈ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਫੋਟੋਆਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਪਿਆਰ 'ਤੇ ਭਰੋਸਾ ਹੁੰਦਾ ਹੈ।
ਪਰ ਅੱਜ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਵਿੱਚ ਕੁਝ ਅਲੱਗ ਹੀ ਮਾਮਲਾ ਹੈ। ਦੱਸ ਦਈਏ ਕਿ ਪ੍ਰੇਮੀ ਜੋੜਾ ਇੱਕ-ਦੂਜੇ ਨੂੰ ਲੁੱਕ-ਲੁੱਕ ਕੇ ਮਿਲਦਾ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਅਜਿਹੇ ਵਿੱਚ ਇੱਕ ਦਿਨ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਘਰ ਆਉਂਦਾ ਹੈ ਪਰ ਪਰਿਵਾਰ ਵਾਲੇ ਉਸ ਨੂੰ ਫੜ ਲੈਂਦੇ ਹਨ, ਉੱਥੇ ਹੀ ਜਦੋਂ ਰੌਲਾ ਪੈਂਦਾ ਹੈ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਅਤੇ ਦੋਹਾਂ ਨੂੰ ਮੰਦਿਰ ਵਿੱਚ ਲੈ ਜਾਂਦੇ ਹਨ। ਉੱਥੇ ਜਾ ਕੇ ਮੁੰਡੇ ਕੋਲੋਂ ਕੁੜੀ ਦੀ ਮਾਂਗ ਭਰਵਾ ਦਿੰਦੇ ਹਨ। ਇਸ ਦੌਰਾਨ ਕੁੜੀ ਦੀ ਮਾਂ ਕੋਲ ਹੀ ਹੁੰਦੀ ਹੈ।
View this post on Instagram
ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਦੇ ਅੰਦਰ ਭੀੜ ਇਕੱਠੀ ਹੋ ਗਈ ਹੈ। ਲੋਕ ਰੌਲਾ ਪਾ ਰਹੇ ਹਨ ਅਤੇ ਇੱਕ ਦੂਜੇ ਨੂੰ ਚੀਖ-ਚੀਖ ਕੇ ਬੁਲਾ ਰਹੇ ਹਨ। ਫਿਰ ਜਿਵੇਂ ਹੀ ਕੈਮਰਾ ਦੂਜੇ ਪਾਸੇ ਮੁੜਿਆ ਤਾਂ ਸਾਹਮਣੇ ਇਕ ਮੁਟਿਆਰ ਨਜ਼ਰ ਆਉਂਦੀ ਹੈ, ਜਿਸ ਦੇ ਵਾਲਾਂ 'ਚ ਸਿੰਦੂਰ ਭਰਿਆ ਹੋਇਆ ਹੈ। ਉਸ ਦੇ ਬਰਾਬਰ ਵਿੱਚ ਇੱਕ ਮੁੰਡਾ ਆਪਣਾ ਚਿਹਰਾ ਛੁਪਾ ਰਿਹਾ ਹੈ, ਜਿਸ ਨੇ ਉਸ ਦੇ ਮਾਂਗ 'ਚ ਸਿੰਦੂਰ ਪਾਇਆ ਹੈ। ਪਿੰਡ ਦੇ ਲੋਕ ਮੰਦਿਰ 'ਚ ਹੀ ਇਕੱਠੇ ਹੁੰਦੇ ਹਨ ਅਤੇ ਬੱਚੀ ਦੇ ਪਿੱਛੇ ਉਸ ਦੀ ਮਾਂ ਵੀ ਮੌਜੂਦ ਹੈ।
ਉੱਥੇ ਮੌਜੂਦ ਲੋਕ ਇੱਕ ਵੀਡੀਓ ਬਣਾ ਰਹੇ ਹਨ ਅਤੇ ਲੜਕੇ ਨੂੰ ਆਪਣੇ ਚਿਹਰੇ ਤੋਂ ਤੌਲੀਆ ਹਟਾਉਣ ਲਈ ਕਹਿ ਰਹੇ ਹਨ। ਪਰ ਮੁੰਡਾ ਇਸ ਨੂੰ ਹਟਾਉਣਾ ਨਹੀਂ ਚਾਹੁੰਦਾ। ਉਸ ਦੇ ਵਿਵਹਾਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਅੱਧੀ ਰਾਤ ਨੂੰ ਆਪਣੀ ਪ੍ਰੇਮਿਕਾ ਦੇ ਘਰ ਉਸ ਨੂੰ ਮਿਲਣ ਲਈ ਆਇਆ ਸੀ, ਪਰ ਉਸ ਦਾ ਨਾਬਾਲਗ ਲੜਕੀ ਨਾਲ ਵਿਆਹ ਕਰਨਾ ਦਾ ਕੋਈ ਇਰਾਦਾ ਨਹੀਂ ਸੀ। ਅਜਿਹੇ 'ਚ ਪਿੰਡ ਵਾਸੀਆਂ ਨੇ ਉਸ ਨੂੰ ਡਰਾ ਧਮਕਾ ਕੇ ਉਸ ਦਾ ਤੌਲੀਆ ਹਟਵਾਇਆ। ਇੰਨੀ ਹੀ ਨਹੀਂ ਫਿਰ ਕਹਿੰਦੇ ਹਨ ਕਿ ਦੋਵੇਂ ਜਣੇ ਨੇੜੇ ਆਓ। ਪਰ ਮੁੰਡਾ ਇਸ ਵਿਆਹ ਤੋਂ ਖੁਸ਼ ਨਹੀਂ ਨਜ਼ਰ ਆ ਰਿਹਾ ਹੈ। ਪਰ ਹੁਣ ਅੱਗੇ ਇਸ ਤੋਂ ਬਾਅਦ ਕੀ ਹੋਇਆ ਕੁਝ ਨਹੀਂ ਕਿਹਾ ਜਾਂ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)