Amazon Forest Rescue: ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ Amazon ਜੰਗਲ ਤੋਂ ਸੁਰੱਖਿਆਤ ਬਚਾਏ ਗਏ 4 ਬੱਚੇ, ਜਾਣੋ ਕਿਹੋ ਜਿਹੀ ਸੀ ਸਥਿਤੀ
Amazon Forest: ਰਾਸ਼ਟਰਪਤੀ ਪੈਟਰੋ ਨੇ ਕਿਊਬਾ ਤੋਂ ਬੋਗੋਟਾ ਪਰਤਣ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਬੱਚੇ ਜੰਗਲ 'ਚ ਮਿਲੇ ਤਾਂ ਉਹ ਇਕੱਲੇ ਸਨ। ਹੁਣ ਉਸ ਦਾ ਇਲਾਜ ਚੱਲ ਰਿਹੈ।
Amazon Forest Rescue: 1 ਮਈ ਨੂੰ ਐਮਾਜ਼ਾਨ (Amazon) ਦੇ ਜੰਗਲ ਵਿੱਚ ਸਿੰਗਲ ਇੰਜਣ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤੋਂ ਬਾਅਦ ਜਹਾਜ਼ 'ਚ 6 ਯਾਤਰੀਆਂ ਸਮੇਤ 1 ਪਾਇਲਟ ਮੌਜੂਦ ਸੀ। ਇਸ ਹਾਦਸੇ 'ਚ ਬਚੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਘਟਨਾ ਦੇ 40 ਦਿਨਾਂ ਬਾਅਦ 4 ਬੱਚਿਆਂ ਨੂੰ ਐਮਾਜ਼ਾਨ ਦੇ ਸੰਘਣੇ ਜੰਗਲ 'ਚੋਂ ਸੁਰੱਖਿਅਤ ਕੱਢ ਲਿਆ ਗਿਆ। ਐਮਾਜ਼ਾਨ (Amazon) ਦੇ ਜੰਗਲ ਤੋਂ ਬਚਾਏ ਗਏ ਬੱਚਿਆਂ ਦੀ ਉਮਰ 13, 9, 4 ਅਤੇ ਇੱਕ ਨਵਜੰਮਿਆ ਬੱਚਾ ਸ਼ਾਮਲ ਹੈ।
ਜੰਗਲ ਤੋਂ ਬਚਾਏ ਗਏ ਬੱਚੇ ਬਹੁਤ ਬੁਰੀ ਹਾਲਤ ਵਿੱਚ ਸਨ। ਉਨ੍ਹਾਂ ਲੋਕਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਸੀ, ਸਰੀਰ ਨੂੰ ਕੀੜਿਆਂ ਨੇ ਬੁਰੀ ਤਰ੍ਹਾਂ ਨਾਲ ਕੱਟਿਆ ਹੋਇਆ ਸੀ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਸ਼ੁੱਕਰਵਾਰ (9 ਜੂਨ) ਨੂੰ ਜਾਣਕਾਰੀ ਦਿੱਤੀ ਕਿ ਬਚਾਅ ਦਲ ਨੇ ਐਮਾਜ਼ਾਨ ਦੇ ਜੰਗਲ ਤੋਂ ਚਾਰ ਬੱਚਿਆਂ ਨੂੰ ਬਚਾਇਆ ਹੈ। ਇਹ ਸਾਰੇ ਬੱਚੇ 40 ਦਿਨ ਪਹਿਲਾਂ ਹੋਏ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
40 ਦਿਨਾਂ ਤੱਕ ਡੂੰਘਾਈ ਨਾਲ ਬਚਾਅ ਕਾਰਜ ਰਿਹਾ ਜਾਰੀ
ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਲੱਭਣ ਲਈ ਪਿਛਲੇ 40 ਦਿਨਾਂ ਤੋਂ ਡੂੰਘਾਈ ਨਾਲ ਬਚਾਅ ਕਾਰਜ ਚੱਲ ਰਿਹਾ ਸੀ। ਇਸ ਦੇ ਲਈ ਸਾਡੀ ਸਰਕਾਰ ਨੇ ਸਖ਼ਤ ਮਿਹਨਤ ਕੀਤੀ ਹੈ। ਰਾਸ਼ਟਰਪਤੀ ਪੈਟਰੋ ਨੇ ਕਿਊਬਾ ਤੋਂ ਬੋਗੋਟਾ ਪਰਤਣ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਬੱਚੇ ਜੰਗਲ 'ਚ ਮਿਲੇ ਤਾਂ ਉਹ ਇਕੱਲੇ ਸਨ। ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਜਹਾਜ਼ ਹਾਦਸਾ 1 ਮਈ ਨੂੰ ਹੋਇਆ ਸੀ। ਸੇਸਨਾ ਸਿੰਗਲ-ਇੰਜਣ ਪ੍ਰੋਪੈਲਰ ਜਹਾਜ਼ ਅਚਾਨਕ ਇੰਜਣ ਫੇਲ ਹੋਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।
¡Una alegría para todo el país! Aparecieron con vida los 4 niños que estaban perdidos hace 40 días en la selva colombiana. pic.twitter.com/cvADdLbCpm
— Gustavo Petro (@petrogustavo) June 9, 2023
ਰਾਸ਼ਟਰਪਤੀ ਦੁਆਰਾ ਪੋਸਟ ਕੀਤੀਆਂ ਫੋਟੋਆਂ
ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇੱਕ ਟਵੀਟ ਪੋਸਟ ਕੀਤਾ ਜਿਸ ਵਿੱਚ ਬਚਾਅ ਕਰਨ ਵਾਲੇ ਜੰਗਲ ਦੇ ਵਿਚਕਾਰ ਦਿਖਾਈ ਦੇ ਰਹੇ ਹਨ। ਇਹ ਸਾਰੇ ਲੋਕ ਫੌਜੀ ਵਰਦੀ ਵਿਚ ਨਜ਼ਰ ਆ ਰਹੇ ਹਨ, ਜੋ ਸੰਘਣੇ ਜੰਗਲ ਦੇ ਵਿਚਕਾਰ ਤਰਪਾਲ 'ਤੇ ਬੈਠੇ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਜੰਗਲ ਤੋਂ ਬਚਾਏ ਗਏ ਬੱਚਿਆਂ ਦੇ ਦਾਦਾ ਫਿਡੇਨਸੀਓ ਵਲੇਂਸੀਆ ਨੇ ਏਐਫਪੀ ਨੂੰ ਦੱਸਿਆ ਕਿ ਬੱਚਿਆਂ ਨੂੰ ਲੱਭ ਲਿਆ ਗਿਆ ਹੈ। ਮੈਨੂੰ ਤੁਰੰਤ ਜਾ ਕੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹੈਲੀਕਾਪਟਰ ਦੀ ਲੋੜ ਪਵੇਗੀ।