(Source: ECI/ABP News)
Viral News: ਟੀਚਰ ਲਈ ਵਿਦਿਆਰਥੀ ਨੇ ਲਿਖਿਆ ਅਜਿਹਾ ਲੇਖ! ਹੋ ਗਿਆ ਵਾਇਰਲ
ਦਰਅਸਲ, ਇੱਕ ਵਿਦਿਆਰਥੀ ਨੇ ਆਪਣੇ ਲੇਖ ਵਿੱਚ ਆਪਣੇ ਚਹੇਤੇ ਅਧਿਆਪਕ ਦੇ ਗੁਣਾਂ ਦੀ ਤਾਰੀਫ਼ ਇੰਨੀ ਜ਼ਿਆਦਾ ਲਿਖੀ ਹੈ ਕਿ ਇਸਨੂੰ ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਕਿ 'ਬੱਚੇ ਇਮਾਨਦਾਰ ਬਹੁਤ ਹੁੰਦੇ ਹਨ।
![Viral News: ਟੀਚਰ ਲਈ ਵਿਦਿਆਰਥੀ ਨੇ ਲਿਖਿਆ ਅਜਿਹਾ ਲੇਖ! ਹੋ ਗਿਆ ਵਾਇਰਲ Viral News: The student wrote such an article for the teacher! It went viral Viral News: ਟੀਚਰ ਲਈ ਵਿਦਿਆਰਥੀ ਨੇ ਲਿਖਿਆ ਅਜਿਹਾ ਲੇਖ! ਹੋ ਗਿਆ ਵਾਇਰਲ](https://feeds.abplive.com/onecms/images/uploaded-images/2024/04/11/aadf2565369d35f459bee306284eb45d1712815873456996_original.jpg?impolicy=abp_cdn&imwidth=1200&height=675)
ਸੋਸ਼ਲ ਮੀਡੀਆ ਦੀ ਤੇਜ਼ ਰਫ਼ਤਾਰ ਵਾਲੀ ਦੁਨੀਆਂ ਵਿੱਚ, ਮਸ਼ਹੂਰ ਹੋਣ ਲਈ ਲੋਕ ਕੀ-ਕੀ ਕਰ ਜਾਂਦੇ ਹਨ ਇਸ ਬਾਰੇ ਜ਼ਿਆਦਾ ਕੁੱਝ ਨਹੀਂ ਆਖਿਆ ਜਾ ਸਕਦਾ ਪਰ ਆਏ ਦਿਨ ਸ਼ੋਸਲ ਮੀਡੀਆ 'ਤੇ ਆਉਣ ਵਾਲੀਆਂ ਤਸਵੀਰਾਂ-ਰੀਲਾਂ ਹੈਰਾਨ ਕਰ ਦਿੰਦੀਆਂ ਹਨ। ਕਦੇ-ਕਦੇ ਕੁਝ ਵੀਡੀਓ ਅਤੇ ਫੋਟੋਆਂ ਲੋਕਾਂ ਨੂੰ ਉੱਚੀ-ਉੱਚੀ ਹੱਸਣ ਲਈ ਮਜਬੂਰ ਕਰ ਦਿੰਦਿਆਂ ਹਨ ਅਤੇ ਕਈ ਵਾਰ ਕੁਝ ਪੋਸਟਾਂ ਸੋਚਣ ਲਈ ਮਜਬੂਰ ਕਰਦੀਆਂ ਹਨ। ਹਾਲ ਹੀ 'ਚ ਇਕ ਅਜਿਹੀ ਪੋਸਟ ਇਨ੍ਹੀਂ ਦਿਨੀਂ ਲੋਕਾਂ ਦਾ ਧਿਆਨ ਖਿੱਚ ਰਹੀ ਹੈ, ਜਿਸ 'ਚ ਵਿਦਿਆਰਥੀ ਦੀ ਉੱਤਰ ਪੱਤਰੀ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਉੱਤਰ ਪੱਤਰੀ ਦੇ ਵਾਇਰਲ ਹੋਣ ਦਾ ਕਾਰਨ ਵਿਦਿਆਰਥੀ ਵੱਲੋਂ ਲਿਖਿਆ ਲੇਖ ਹੈ, ਜੋ ਅਧਿਆਪਕ 'ਤੇ ਲਿਖਿਆ ਗਿਆ ਹੈ।
ਦਰਅਸਲ, ਇੱਕ ਵਿਦਿਆਰਥੀ ਨੇ ਆਪਣੇ ਲੇਖ ਵਿੱਚ ਆਪਣੇ ਚਹੇਤੇ ਅਧਿਆਪਕ ਦੇ ਗੁਣਾਂ ਦੀ ਤਾਰੀਫ਼ ਇੰਨੀ ਜ਼ਿਆਦਾ ਲਿਖੀ ਹੈ ਕਿ ਇਸਨੂੰ ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਕਿ 'ਬੱਚੇ ਇਮਾਨਦਾਰ ਬਹੁਤ ਹੁੰਦੇ ਹਨ। ਇਸ ਪੋਸਟ ਨੂੰ X 'ਤੇ (ਪਹਿਲਾਂ ਟਵਿਟਰ) 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ਨੂੰ ਹੁਣ ਤੱਕ 52 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।
Class 6th student ❣️
— भूमिका राजपूत 🇮🇳 (@Rajputbhumi157) April 8, 2024
जब अपना मूड ठीक करना होता है तब इसे पढ़ लेती हूं 😌💞
~भूमि pic.twitter.com/BeEI3NBgDE
ਐਕਸ 'ਤੇ ਵਾਇਰਲ ਹੋਈ ਇਸ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਉੱਤਰ ਪੱਤਰੀ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਦਿਆਰਥੀ ਨੇ ਆਪਣੇ ਚਹੇਤੇ ਅਧਿਆਪਕ 'ਤੇ ਲੇਖ ਲਿਖਿਆ ਸੀ। ਉਸ ਨੇ ਲੇਖ ਵਿਚ ਜੋ ਲਿਖਿਆ ਹੈ ਉਸ 'ਤੇ ਯੂਜ਼ਰਸ ਹੱਸ ਰਹੇ ਹਨ। ਇਸ ਦੇ ਨਾਲ ਹੀ ਕੁਝ ਯੂਜ਼ਰਸ ਇਸ ਨੂੰ ਚੰਗੇ ਅੰਕ ਹਾਸਲ ਕਰਨ ਦਾ ਸਹੀ ਤਰੀਕਾ ਦੱਸ ਰਹੇ ਹਨ। ਲੇਖ ਵਿੱਚ ਲਿਖਿਆ ਹੈ, 'ਸਾਨੂੰ ਸਾਰੇ ਅਧਿਆਪਕ ਪਸੰਦ ਹਨ, ਪਰ ਸਭ ਤੋਂ ਪਸੰਦੀਦਾ ਭੂਮੀਕਾ ਮੈਡਮ ਹੈ, ਜੋ ਸਾਨੂੰ ਬਹੁਤ ਵਧੀਆ ਗੱਲਾਂ ਦੱਸਦੀ ਹੈ, ਸਾਨੂੰ ਪੜ੍ਹਾਉਂਦੀ ਹੈ ਅਤੇ ਸਾਨੂੰ ਬਹੁਤ ਪਿਆਰ ਕਰਦੀ ਹੈ। ਅਧਿਆਪਕਾ ਦੀ ਤਾਰੀਫ਼ ਕਰਦਿਆਂ ਵਿਦਿਆਰਥੀ ਨੇ ਅੰਤ ਵਿੱਚ ਲਿਖਿਆ ਹੈ, 'ਰੱਬ ਮੇਹਰ ਕਰੇ ਸਾਰੇ ਅਧਿਆਪਕ ਜੇਕਰ ਸਾਡੀ ਮੈਡਮ ਵਰਗੇ ਹੋਣ ਤਾਂ ਬੱਚੇ ਤਨਦੇਹੀ ਨਾਲ ਪੜ੍ਹਾਈ ਕਰਨਗੇ। ਇਸ ਦੇ ਨਾਲ ਹੀ ਵਿਦਿਆਰਥੀ ਨੇ ਆਈ ਲਵ ਯੂ ਭੂਮੀ ਮੈਮ ਵੀ ਲਿਖਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)