Viral Video: ਬੱਚੇ ਨੂੰ ਸਕੂਟੀ ਦੇ ਇੱਕ ਸਾਈਡ ਖੜਾ ਕੇ ਲੈ ਗਏ ਮਾਪੇ, VIDEO ਵੇਖ ਗੁੱਸੇ 'ਚ ਆਏ ਲੋਕ
Viral Trending Video: ਵੀਡੀਓ 'ਚ ਇਕ ਆਦਮੀ ਸਕੂਟਰ ਚਲਾ ਰਿਹਾ ਹੈ ਅਤੇ ਇਕ ਔਰਤ ਉਸ ਦੀ ਪਿਛਲੀ ਸੀਟ 'ਤੇ ਬੈਠੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਈਕ 'ਤੇ ਕਰੀਬ 4 ਤੋਂ 5 ਸਾਲ ਦਾ ਬੱਚਾ ਵੀ ਹੈ ਜੋ ਕਿ ਸਾਈਡ ਫੁੱਟਰੈਸਟ 'ਤੇ ਖੜ੍ਹਾ ਹੈ।
ਕਈ ਵਾਰ ਸੜਕ ਦੇ ਵਿਚਕਾਰ ਕਾਰ ਜਾਂ ਬਾਈਕ ਚਲਾਉਂਦੇ ਸਮੇਂ ਲੋਕਾਂ ਦੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਵੱਡੇ ਹਾਦਸੇ ਵਾਪਰ ਜਾਂਦੇ ਹਨ। ਅਜਿਹੇ ਲੋਕ ਹਨ ਜੋ ਅਜੇ ਵੀ
ਸੜਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ। ਹਾਲ ਹੀ 'ਚ ਬੈਂਗਲੁਰੂ ਤੋਂ ਅਜਿਹਾ ਹੀ ਇਕ ਵੀਡੀਓ ਵਾਇਰਲ ਹੋਇਆ ਹੈ ਜੋ ਹੈਰਾਨ ਕਰਨ ਵਾਲਾ ਹੈ। ਅਜਿਹੇ 'ਚ ਇਕ ਜੋੜਾ ਆਪਣੇ ਬੱਚੇ ਨੂੰ ਸਕੂਟਰ 'ਤੇ ਲੈ ਕੇ ਜਿਸ ਤਰੀਕੇ ਜਾ ਰਿਹਾ ਹੈ, ਉਹ ਜਾਨਲੇਵਾ ਹੈ।
ਵਾਇਰਲ ਵੀਡੀਓ 'ਚ ਇਕ ਆਦਮੀ ਸਕੂਟਰ ਚਲਾ ਰਿਹਾ ਹੈ ਅਤੇ ਇਕ ਔਰਤ ਉਸ ਦੀ ਪਿਛਲੀ ਸੀਟ 'ਤੇ ਬੈਠੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਈਕ 'ਤੇ ਕਰੀਬ
4 ਤੋਂ 5 ਸਾਲ ਦਾ ਬੱਚਾ ਵੀ ਹੈ ਜੋ ਕਿ ਸਾਈਡ ਫੁੱਟਰੈਸਟ 'ਤੇ ਖੜ੍ਹਾ ਹੈ। ਇਹ ਇੱਕ ਭਿਆਨਕ ਆਈਡਿਆ ਹੈ ਕਿਉਂਕਿ ਫੁੱਟਰੈਸਟ ਦੇ ਇੱਕ ਪਾਸੇ ਜ਼ਿਆਦਾ ਭਾਰ ਆਸਾਨੀ ਨਾਲ ਸਕੂਟਰ ਨੂੰ ਅਸੰਤੁਲਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਸ ਨੂੰ ਨਾਲ ਲੱਗਦੇ ਵਾਹਨ ਨਾਲ ਵੀ ਬੁਰੀ ਤਰ੍ਹਾਂ ਸੱਟ ਲੱਗ ਸਕਦੀ ਹੈ ਜਾਂ ਉਹ ਡਿੱਗ ਸਕਦਾ ਹੈ ਅਤੇ ਜੇਕਰ ਬੱਚਾ ਠੋਕਰ ਖਾਂਦਾ ਹੈ ਤਾਂ ਸਕੂਟਰ ਡਿੱਗਣਾ ਤੈਅ ਹੈ। ਕੁੱਲ ਮਿਲਾ ਕੇ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ।
😰
— Whitefield Rising (@WFRising) April 16, 2024
Don't do this. One small stone or a minor dip in the road is enough to cause irreversible harm that you will not want to face.
And if the child wants a thrill ride, be the parent you are, and need to be.
ps - while we share this clip for awareness, we do not condone… pic.twitter.com/nRDOvn6Xoa
ਇਸ ਨੂੰ @WFRising ਨਾਮਕ ਟਵਿੱਟਰ ਆਈਡੀ ਤੋਂ ਇੱਕ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਸੀ। ਇਸ ਵਿੱਚ ਲਿਖਿਆ ਸੀ- ਅਜਿਹਾ ਨਾ ਕਰੋ, ਇੱਕ ਪੱਥਰ ਵੀ ਰਸਤੇ ਵਿੱਚ ਆ ਜਾਵੇਗਾ। ਜੇ ਆਇਆ ਤਾਂ ਕੋਈ ਮਾੜਾ ਹਾਦਸਾ ਵਾਪਰ ਜਾਵੇਗਾ। ਬੱਚਾ ਜਿੰਨੀ ਮਰਜ਼ੀ ਜਿੱਦ ਕਰੇ, ਅਜਿਹੇ ਮਾਪੇ ਨਾ ਬਣੋ। ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਾਦੇਵਪੁਰਾ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਸਕੂਟੀ ਸਵਾਰ ਨੂੰ ਚਲਾਨ ਦੇਣ ਦੀ ਫੋਟੋ ਵੀ ਸਾਂਝੀ ਕੀਤੀ ਹੈ।
ਇਸ ਤੋਂ ਇਲਾਵਾ ਲੋਕ ਵੀ ਇਸ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਨੇ ਕਿਹਾ, 'ਇਹ ਬਹੁਤ ਖ਼ਤਰਨਾਕ ਹੈ।' ਸਕੂਟਰ 'ਤੇ ਸਾਈਡ ਫੁੱਟ ਰੈਸਟ
ਇੰਨਾ ਮਜ਼ਬੂਤ ਨਹੀਂ ਹੁਣ ਕਿ ਉਹ ਭਾਰ ਝੱਲ ਸਕੇ। ਇਕ ਹੋਰ ਨੇ ਕਿਹਾ, 'ਸੜਕਾਂ 'ਤੇ ਸਰਕਸ ਦਿਖਾਉਣ ਦਾ ਇਹ ਵਿਚਾਰ ਕਿੰਨਾ ਮਾੜਾ ਅਤੇ ਖਤਰਨਾਕ ਹੈ'।
ਦੱਸ ਦਈਏ ਕਿ ਹਾਲ ਹੀ ਦੇ ਮਹੀਨਿਆਂ 'ਚ ਦੋਪਹੀਆ ਵਾਹਨ ਸਵਾਰਾਂ ਵਲੋਂ ਸਟੰਟ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀਆਂ ਵਾਇਰਲ ਹੋਈਆਂ ਵੀਡੀਓਜ਼ 'ਤੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਮਹੀਨੇ, ਬੈਂਗਲੁਰੂ ਦੇ ਵਿਅਸਤ ਹੋਸੂਰ ਰੋਡ 'ਤੇ ਇਕ ਵਿਅਕਤੀ ਨੇ ਦੋਪਹੀਆ ਵਾਹਨ 'ਤੇ ਖਤਰਨਾਕ ਸਟੰਟ ਕੀਤਾ ਸੀ। ਜਦੋਂ ਉਹ ਵ੍ਹੀਲੀ ਕਰ ਰਿਹਾ ਸੀ ਤਾਂ ਉਸਦੇ ਦੋਸਤ ਨੇ ਸਟੰਟ ਰਿਕਾਰਡ ਕੀਤਾ ਸੀ।