(Source: Poll of Polls)
Virat Kohli: ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਕੋਹਲੀ
ਇਸ ਸਮੇਂ ਦੇਸ਼ 'ਚ ਰਿਜ਼ਲਟਸ ਦਾ ਦੌਰ ਚੱਲ ਰਿਹਾ ਹੈ। ਵੱਖ-ਵੱਖ ਸੂਬਿਆਂ ਦੇ ਬੋਰਡ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਰਹੇ ਹਨ। ਹਾਲ 'ਚ ਹੀ CBSE ਵੱਲੋਂ 10ਵੀਂ ਜਮਾਤ ਦਾ ਨਤੀਜਾ ਜਾਰੀ ਕੀਤੇ ਹਨ। ਇਸ ਦੌਰਾਨ ਵਿਰਾਟ ਕੋਹਲੀ ਦੀ 10ਵੀਂ ਦੀ

Virat Kohli’s 10th Grade Marksheet Goes Viral: ਸੀਬੀਐਸਈ ਵੱਲੋਂ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰੀ ਵੀ ਲੜਕੀਆਂ ਨੇ ਬਾਜੀ ਮਾਰੀ ਹੈ ਅਤੇ ਕੁੱਲ ਉਤੀਰਨ ਦਰ 96.3% ਰਹੀ। ਇਸੇ ਦਰਮਿਆਨ ਭਾਰਤ ਦੇ ਮਸ਼ਹੂਰ ਕ੍ਰਿਕੇਟਰ ਵਿਰਾਟ ਕੋਹਲੀ (Virat Kohli) ਦੀ 10ਵੀਂ ਜਮਾਤ ਦੀ ਮਾਰਕਸ਼ੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਮਾਰਕਸ਼ੀਟ IAS ਜਿਤਿਨ ਯਾਦਵ ਨੇ X (ਪਹਿਲਾਂ Twitter) 'ਤੇ ਸਾਂਝੀ ਕੀਤੀ ਹੈ। ਹਾਲ ਹੀ 'ਚ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ, ਜੋ ਉਨ੍ਹਾਂ ਦੇ ਫੈਨਸ ਲਈ ਇੱਕ ਵੱਡਾ ਝਟਕਾ ਸਾਬਤ ਹੋਇਆ। ਹੁਣ ਲੋਕ ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਵੀ ਹੋਰ ਜਾਣਨਾ ਚਾਹੁੰਦੇ ਹਨ। ਉਨ੍ਹਾਂ ਦੇ ਰਿਪੋਰਟ ਕਾਰਡ ਨਾਲ ਇੱਕ ਖਾਸ ਕੈਪਸ਼ਨ ਵੀ ਦਿੱਤਾ ਗਿਆ ਹੈ ਜੋ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਦਰਸਾਉਂਦਾ ਹੈ।
ਇਹ ਹੈ ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ
ਆਪਣੇ ਬੱਲੇ ਨਾਲ ਧਮਾਕੇਦਾਰ ਪਾਰੀਆਂ ਖੇਡਣ ਵਾਲੇ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਜਿਸ ਨਾਲ ਲੱਖਾਂ ਚਾਹੁਣ ਵਾਲਿਆਂ ਦਾ ਦਿਲ ਟੁੱਟ ਗਿਆ। ਦੂਜੇ ਪਾਸੇ, 10ਵੀਂ ਜਮਾਤ ਦੇ ਨਤੀਜੇ ਵੀ ਜਾਰੀ ਹੋ ਗਏ ਹਨ ਅਤੇ ਇਨ੍ਹਾਂ ਦੇ ਵਿਚਕਾਰ ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵਿਰਾਟ ਨੇ ਅੰਗਰੇਜ਼ੀ, ਹਿੰਦੀ ਅਤੇ ਸਮਾਜਿਕ ਵਿਗਿਆਨ ਵਿੱਚ ਚੰਗੇ ਅੰਕ ਹਾਸਲ ਕੀਤੇ ਸਨ, ਪਰ ਗਣਿਤ, ਵਿਗਿਆਨ ਅਤੇ ਆਈ.ਟੀ. ਵਿੱਚ ਥੋੜ੍ਹੇ ਘੱਟ ਨੰਬਰ ਮਿਲੇ। ਉਨ੍ਹਾਂ ਦੇ ਅੰਕ ਹੇਠ ਲਿਖੇ ਅਨੁਸਾਰ
ਅੰਗਰੇਜ਼ੀ: 83 ਅੰਕ – ਗਰੇਡ A1
ਹਿੰਦੀ: 75 ਅੰਕ – ਗਰੇਡ B1
ਸਮਾਜਿਕ ਵਿਗਿਆਨ: 81 ਅੰਕ – ਗਰੇਡ A2
ਗਣਿਤ: 51 ਅੰਕ – ਗਰੇਡ C2
ਆਈ.ਟੀ. (ਪ੍ਰਾਰੰਭਿਕ ਕੰਪਿਊਟਰ): 74 ਅੰਕ – ਗਰੇਡ C2
ਇਹ ਮਾਰਕਸ਼ੀਟ ਦਰਸਾਉਂਦੀ ਹੈ ਕਿ ਵਿਰਾਟ ਪੜ੍ਹਾਈ ਦੇ ਵਿੱਚ ਠੀਕ-ਠਾਕ ਰਹੇ, ਪਰ ਉਨ੍ਹਾਂ ਨੇ ਆਪਣਾ ਅਸਲ ਜਲਵਾ ਕ੍ਰਿਕਟ ਮੈਦਾਨ 'ਚ ਦਿਖਾਇਆ।
Had marks been the sole factor, the entire nation wouldn't be rallying behind him now.
— Jitin Yadav (@Jitin_IAS) August 9, 2023
Passion and Dedication are the key. @imVkohli pic.twitter.com/aAmFxaghGf
ਮਾਰਕਸ਼ੀਟ ਨਾਲ ਲਿਖਿਆ ਖਾਸ ਨੋਟ
IAS ਜਿਤਿਨ ਯਾਦਵ ਨੇ ਵਿਰਾਟ ਕੋਹਲੀ ਦੀ ਮਾਰਕਸ਼ੀਟ ਸਾਂਝੀ ਕਰਦੇ ਹੋਏ ਇਕ ਖਾਸ ਨੋਟ ਵੀ ਲਿਖਿਆ ਹੈ, ਜੋ ਇੱਕ ਮਹੱਤਵਪੂਰਨ ਸੁਨੇਹਾ ਦਿੰਦਾ ਹੈ। ਉਹਨਾਂ ਨੇ ਲਿਖਿਆ:"ਜੇਕਰ ਸਿਰਫ਼ ਅੰਕ ਹੀ ਇੱਕਮਾਤਰ ਮਾਪਦੰਡ ਹੁੰਦੇ, ਤਾਂ ਪੂਰਾ ਦੇਸ਼ ਹੁਣ ਤੱਕ ਉਨ੍ਹਾਂ ਦੇ ਪਿੱਛੇ ਇੱਕਜੁਟ ਨਹੀਂ ਹੁੰਦਾ। ਜਨੂੰਨ ਅਤੇ ਸਮਰਪਣ ਹੀ ਸਫਲਤਾ ਦੀ ਚਾਬੀ ਹੈ। ਇਸਦਾ ਮਤਲਬ ਇਹ ਹੈ ਕਿ ਵਿਰਾਟ ਅੱਜ ਜਿਸ ਮੰਜ਼ਿਲ 'ਤੇ ਹਨ, ਉਹ ਉਨ੍ਹਾਂ ਦੇ ਸਖਤ ਸੰਘਰਸ਼ ਦੇ ਬਾਅਦ ਮਿਲੀ ਹੈ।"
ਵਿਰਾਟ ਦੀ ਮਾਰਕਸ਼ੀਟ ’ਤੇ ਲੋਕਾਂ ਨੇ ਦਿੱਤੇ ਕਮੈਂਟ
ਜਿਵੇਂ ਹੀ ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਲੋਕਾਂ ਨੇ ਆਪਣੇ ਵਿਚਾਰ ਦਿੱਤੇ। ਕੁਝ ਕਮੈਂਟ ਇਸ ਤਰ੍ਹਾਂ ਰਹੇ:
ਇਕ ਵਿਅਕਤੀ ਨੇ ਲਿਖਿਆ— “ਹਾਂ, ਅੰਕ ਸਿਰਫ ਕਾਗਜ਼ ‘ਤੇ ਦੀ ਗਿਣਤੀ ਹੁੰਦੇ ਹਨ, ਸੱਚਾ ਹੀਰਾ ਤਾਂ ਸਖਤ ਮਿਹਨਤ ਅਤੇ ਸਮਰਪਣ ਹੈ। ਮੈਂ ਇਸ ਨਾਲ ਸਹਿਮਤ ਹਾਂ।”
ਇਸ ਤਰ੍ਹਾਂ, ਲੋਕਾਂ ਨੇ ਵਿਰਾਟ ਦੀ ਅਕਾਦਮਿਕ ਪ੍ਰਦਰਸ਼ਨ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਅਤੇ ਕਿਰਦਾਰ ਬਾਰੇ ਵੀ ਗੱਲ ਕੀਤੀ। ਇਸ ਤਰ੍ਹਾਂ ਯੂਜ਼ਰ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।






















