Visa Free Countries: ਇਹ ਹੈ ਭਾਰਤੀ ਪਾਸਪੋਰਟ ਦਾ ਰੁਤਬਾ, ਇਨ੍ਹਾਂ 58 ਦੇਸ਼ਾਂ ਵਿੱਚ ਨਹੀਂ ਪੈਂਦੀ ਵੀਜ਼ਾ ਦੀ ਲੋੜ
Indian Passport: ਇਸ ਦੀ ਸ਼ਕਤੀ ਨੂੰ ਪਛਾਣਦੇ ਹੋਏ, 58 ਦੇਸ਼ਾਂ ਨੇ ਸਾਡੇ ਨਾਗਰਿਕਾਂ ਲਈ ਵੀਜ਼ਾ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ।
ਵਿਦੇਸ਼ ਵਿੱਚ ਕਿਸੇ ਵੀ ਦੇਸ਼ ਦੇ ਨਾਗਰਿਕ ਦੀ ਸਭ ਤੋਂ ਵੱਡੀ ਤਾਕਤ ਪਾਸਪੋਰਟ ਹੈ। ਜਦੋਂ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਪਾਸਪੋਰਟ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਪਾਸਪੋਰਟ ਵੀ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ।
ਇਸ ਦੀ ਸ਼ਕਤੀ ਨੂੰ ਪਛਾਣਦੇ ਹੋਏ, 58 ਦੇਸ਼ਾਂ ਨੇ ਸਾਡੇ ਨਾਗਰਿਕਾਂ ਲਈ ਵੀਜ਼ਾ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਭਾਰਤੀ ਨਾਗਰਿਕ ਇਨ੍ਹਾਂ ਦੇਸ਼ਾਂ ਵਿੱਚ ਕਿਸੇ ਵੀ ਸਮੇਂ ਆਸਾਨੀ ਨਾਲ ਆ-ਜਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੇਸ਼ਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਭਾਰਤੀ ਪਾਸਪੋਰਟ ਦੁਨੀਆ 'ਚ 82ਵੇਂ ਨੰਬਰ 'ਤੇ ਹੈ
ਹੈਨਲੇ ਪਾਸਪੋਰਟ ਇੰਡੈਕਸ 2024 ਦੀ ਰਿਪੋਰਟ ਦੇ ਅਨੁਸਾਰ, ਭਾਰਤੀ ਪਾਸਪੋਰਟ ਦੁਨੀਆ ਵਿੱਚ 82ਵੇਂ ਸਥਾਨ 'ਤੇ ਹੈ। ਇੱਕ ਸ਼ਕਤੀਸ਼ਾਲੀ ਪਾਸਪੋਰਟ ਦੀ ਮਦਦ ਨਾਲ, ਤੁਹਾਨੂੰ ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹ ਤੁਹਾਡੇ ਲਈ ਦੁਨੀਆ ਦੀ ਯਾਤਰਾ ਕਰਨ ਦੇ ਹੋਰ ਮੌਕੇ ਪੈਦਾ ਕਰਦਾ ਹੈ। ਭਾਰਤੀਆਂ ਨੂੰ ਅਫਰੀਕਾ ਵਿੱਚ ਅੰਗੋਲਾ, ਸੇਨੇਗਲ ਅਤੇ ਰਵਾਂਡਾ ਵਿੱਚ ਵੀਜ਼ੇ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਭਾਰਤੀ ਬਾਰਬਾਡੋਸ, ਡੋਮਿਨਿਕਾ, ਅਲ ਸਲਵਾਡੋਰ, ਗ੍ਰੇਨਾਡਾ, ਹੈਤੀ, ਸੇਂਟ ਕਿਟਸ ਐਂਡ ਨੇਵਿਸ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਵਰਗੇ ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ। ਗੁਆਂਢੀ ਦੇਸ਼ਾਂ ਨੇਪਾਲ ਅਤੇ ਭੂਟਾਨ ਦੇ ਨਾਲ-ਨਾਲ ਏਸ਼ੀਆ ਅਤੇ ਓਸ਼ੇਨੀਆ ਦੇ ਕਈ ਦੇਸ਼ ਵੀ ਭਾਰਤੀ ਵੀਜ਼ੇ ਨੂੰ ਪੂਰਾ ਸਨਮਾਨ ਦਿੰਦੇ ਹਨ।
ਇਨ੍ਹਾਂ 10 ਦੇਸ਼ਾਂ 'ਚ ਸਭ ਤੋਂ ਵੱਧ ਜਾਂਦੇ ਹਨ ਭਾਰਤੀ
- ਸੰਯੁਕਤ ਅਰਬ ਅਮੀਰਾਤ
- ਅਮਰੀਕਾ
- ਥਾਈਲੈਂਡ
- ਸਿੰਗਾਪੁਰ
- ਮਲੇਸ਼ੀਆ
- ਯੁਨਾਇਟੇਡ ਕਿਂਗਡਮ
- ਆਸਟ੍ਰੇਲੀਆ
- ਕੈਨੇਡਾ
- ਸਾਊਦੀ ਅਰਬ
- ਨੇਪਾਲ
ਪਹਿਲੇ ਨੰਬਰ 'ਤੇ ਹੈ ਸਿੰਗਾਪੁਰ ਦਾ ਪਾਸਪੋਰਟ
ਹੈਨਲੇ ਪਾਸਪੋਰਟ ਸੂਚਕਾਂਕ ਪਾਸਪੋਰਟਾਂ ਨੂੰ ਦਰਜਾ ਦੇਣ ਲਈ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਅਥਾਰਟੀ (IATA) ਦੇ ਡੇਟਾ ਦੀ ਵਰਤੋਂ ਕਰਦਾ ਹੈ। ਇਸ ਸੂਚੀ 'ਚ ਸਿੰਗਾਪੁਰ ਪਹਿਲੇ ਨੰਬਰ 'ਤੇ ਹੈ। ਇੱਥੋਂ ਦੇ ਨਾਗਰਿਕ ਬਿਨਾਂ ਵੀਜ਼ਾ 195 ਦੇਸ਼ਾਂ ਵਿੱਚ ਦਾਖਲ ਹੋ ਸਕਦੇ ਹਨ। ਇਸ ਸੂਚੀ ਵਿੱਚ ਫਰਾਂਸ, ਜਰਮਨੀ, ਸਪੇਨ ਅਤੇ ਯੂਨਾਈਟਿਡ ਕਿੰਗਡਮ ਟਾਪ 5 ਵਿੱਚ ਸ਼ਾਮਲ ਹਨ। ਅਮਰੀਕਾ ਦਾ ਪਾਸਪੋਰਟ 8ਵੇਂ ਸਥਾਨ 'ਤੇ ਖਿਸਕ ਗਿਆ ਹੈ। ਇਹ ਕਦੇ ਦੁਨੀਆਂ ਵਿੱਚ ਨੰਬਰ ਇੱਕ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।