ਪੜਚੋਲ ਕਰੋ
ਜਦੋਂ ਪਹਿਲੀ ਵਾਰ 10 ਰੁਪਏ ਦਾ ਨੋਟ ਛਾਪਿਆ...ਤਾਂ ਉਸ 'ਤੇ ਗਾਂਧੀ ਦੀ ਨਹੀਂ ਸਗੋਂ ਇਸ ਰਾਜੇ ਦੀ ਤਸਵੀਰ ਸੀ
ਮੌਜੂਦਾ ਸਮੇਂ 'ਚ ਭਾਰਤੀ ਕਰੰਸੀ 'ਚ ਸਭ ਤੋਂ ਛੋਟਾ ਨੋਟ 10 ਰੁਪਏ ਦਾ ਹੈ। ਇਸ ਨੋਟ ਦੀ ਜਿੰਨੀ ਖਪਤ ਬਜ਼ਾਰ ਵਿੱਚ ਹੁੰਦੀ ਹੈ ਸ਼ਾਇਦ ਹੀ ਕਿਸੇ ਹੋਰ ਨੋਟ ਦੀ ਹੁੰਦੀ ਹੈ। 1996 'ਚ ਪਹਿਲੀ ਵਾਰ RBI ਨੇ 10 ਦਾ ਨੋਟ ਕੱਢਿਆ ਸੀ

Ten Rupee Note
ਮੌਜੂਦਾ ਸਮੇਂ 'ਚ ਭਾਰਤੀ ਕਰੰਸੀ 'ਚ ਸਭ ਤੋਂ ਛੋਟਾ ਨੋਟ 10 ਰੁਪਏ ਦਾ ਹੈ। ਇਸ ਨੋਟ ਦੀ ਜਿੰਨੀ ਖਪਤ ਬਜ਼ਾਰ ਵਿੱਚ ਹੁੰਦੀ ਹੈ ਸ਼ਾਇਦ ਹੀ ਕਿਸੇ ਹੋਰ ਨੋਟ ਦੀ ਹੁੰਦੀ ਹੈ। 1996 'ਚ ਪਹਿਲੀ ਵਾਰ RBI ਨੇ 10 ਦਾ ਨੋਟ ਕੱਢਿਆ ਸੀ, ਜਿਸ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਹਿਲੀ ਭਾਰਤੀ ਕਰੰਸੀ ਸੀ, ਜਿਸ 'ਤੇ ਗਾਂਧੀ ਜੀ ਦੀ ਤਸਵੀਰ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਭਾਰਤ ਵਿੱਚ 10 ਰੁਪਏ ਦੇ ਨੋਟ ਚੱਲਦੇ ਸਨ ਪਰ ਇਹ ਬ੍ਰਿਟਿਸ਼ ਰਾਜ ਦੇ ਨੋਟ ਸਨ। ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਚੱਲ ਰਹੇ ਪਹਿਲੇ 10 ਦੇ ਨੋਟ ਬਾਰੇ ਦੱਸਾਂਗੇ।
ਭਾਰਤ ਵਿੱਚ ਪਹਿਲਾ 10 ਦਾ ਨੋਟ
ਭਾਰਤ ਵਿੱਚ ਪਹਿਲਾ 10 ਦਾ ਨੋਟ
ਭਾਰਤ ਵਿੱਚ ਆਰਬੀਆਈ ਵੱਲੋਂ ਜਾਰੀ 10 ਦੇ ਨੋਟ ਤੋਂ ਪਹਿਲਾਂ ਵੀ 10 ਦਾ ਨੋਟ ਚੱਲਦਾ ਸੀ ਪਰ ਇਸ ਨੂੰ ਅੰਗਰੇਜ਼ ਹਕੂਮਤ ਨੇ ਚਲਾਇਆ ਸੀ। ਇਨ੍ਹਾਂ ਨੋਟਾਂ 'ਤੇ ਗਾਂਧੀ ਜੀ ਦੀ ਤਸਵੀਰ ਨਹੀਂ ਸੀ, ਸਗੋਂ ਇਨ੍ਹਾਂ 'ਤੇ ਰਾਜਾ ਜਾਰਜ ਛੇਵੇਂ ਦੀ ਤਸਵੀਰ ਛਪੀ ਹੋਈ ਸੀ। ਇਸ ਨੋਟ ਦੇ ਉਲਟ ਪਾਸੇ ਇਸ ਦੀ ਕੀਮਤ ਉਰਦੂ, ਹਿੰਦੀ, ਬੰਗਾਲੀ, ਬਰਮੀ, ਤੇਲਗੂ, ਤਾਮਿਲ, ਕੰਨੜ ਅਤੇ ਗੁਜਰਾਤੀ ਵਿੱਚ ਲਿਖੀ ਗਈ ਸੀ ਅਤੇ ਇਸ ਦੇ ਨਾਲ ਦੋ ਹਾਥੀਆਂ ਦੀ ਤਸਵੀਰ ਵੀ ਬਣਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਐਤਵਾਰ 12 ਵਜੇ ਤੱਕ ਇੰਟਰਨੈੱਟ ਸੇਵਾ ਠੱਪ, ਪੁਲਿਸ ਦਾ ਅੰਮ੍ਰਿਤਪਾਲ ਖ਼ਿਲਾਫ਼ ਐਕਸ਼ਨ
ਕੀ ਸੀ ਪਹਿਲੇ ਭਾਰਤੀ 10 ਦੇ ਨੋਟ ਦੀ ਖਾਸੀਅਤ
ਕੀ ਸੀ ਪਹਿਲੇ ਭਾਰਤੀ 10 ਦੇ ਨੋਟ ਦੀ ਖਾਸੀਅਤ
ਭਾਰਤੀ ਰਿਜ਼ਰਵ ਬੈਂਕ ਨੇ ਸਾਲ 1966 'ਚ ਪਹਿਲੀ ਵਾਰ 10 ਦਾ ਨੋਟ ਜਾਰੀ ਕੀਤਾ ਸੀ ਅਤੇ ਇਸ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਛਪੀ ਸੀ। ਇਸ ਨੋਟ ਦਾ ਆਕਾਰ 137mm X 63mm ਸੀ। ਇਸ ਨੋਟ ਵਿੱਚ ਪਹਿਲੀ ਵਾਰ ਆਰਬੀਆਈ ਨੇ ਮੁਦਰਾ ਦੀ ਪਛਾਣ ਕਰਨ ਵਿੱਚ ਨੇਤਰਹੀਣਾਂ ਦੀ ਮਦਦ ਲਈ ਬ੍ਰੇਲ ਫੀਚਰ ਦੀ ਵਰਤੋਂ ਵੀ ਕੀਤੀ। ਇਸ ਨੋਟ ਦੇ ਪਿਛਲੇ ਹਿੱਸੇ ਵਿੱਚ 1 ਗੈਂਡੇ, 1 ਹਾਥੀ ਅਤੇ 1 ਬਾਘ ਦੀ ਤਸਵੀਰ ਬਣਾਈ ਗਈ ਸੀ। 10 ਦੇ ਨੋਟ ਨਾਲ ਇੱਕ ਤੱਥ ਇਹ ਵੀ ਹੈ ਕਿ ਇਸ ਵਿੱਚ ਸਭ ਤੋਂ ਵੱਧ ਬਦਲਾਅ ਕੀਤੇ ਗਏ ਹਨ।
ਨਵੀਂ ਸੀਰੀਜ਼ ਦੇ ਨੋਟਾਂ ਦਾ ਐਲਾਨ 2016 ਵਿੱਚ ਕੀਤਾ ਗਿਆ ਸੀ
ਮਹਾਤਮਾ ਗਾਂਧੀ ਨਵੀਂ ਸੀਰੀਜ਼ ਦੇ ਨੋਟਾਂ ਦਾ ਐਲਾਨ 2016 ਵਿੱਚ ਕੀਤਾ ਗਿਆ ਸੀ। ਦੂਜੇ ਪਾਸੇ ਅੱਜ ਜੋ ਨੋਟ ਬਾਜ਼ਾਰ ਵਿੱਚ ਚੱਲ ਰਹੇ ਹਨ, ਉਹ ਸਾਲ 2018 ਵਿੱਚ ਜਾਰੀ ਕੀਤੇ ਗਏ ਹਨ। ਇਸ ਨੋਟ 'ਤੇ ਅੱਗੇ ਗਾਂਧੀ ਜੀ ਦੀ ਤਸਵੀਰ ਸੀ ਅਤੇ ਉਲਟ ਪਾਸੇ ਕੋਨਾਰਕ ਦੇ ਸੂਰਜ ਮੰਦਰ ਦੀ ਤਸਵੀਰ ਹੈ। ਜਦੋਂ ਕਿ ਨੋਟ ਦਾ ਬੇਸ ਕਲਰ ਚਾਕਲੇਟ ਬਰਾਊਨ ਹੋ ਗਿਆ ਅਤੇ ਇਸ ਨੋਟ ਦਾ ਆਕਾਰ 63mm x 123mm ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















