Cannabis Effects: ਭੰਗ ਪੀਣ ਤੋਂ ਬਾਅਦ ਜ਼ੋਰ-ਜ਼ੋਰ ਦੀ ਹੱਸਣ ਜਾਂ ਰੋਣ ਕਿਉਂ ਲੱਗ ਜਾਂਦੇ ਨੇ ਲੋਕ? ਇਹ ਹੈ ਕਾਰਨ
Cannabis Effects: ਭੰਗ ਦਾ ਸੇਵਨ ਦੁਨੀਆਭਰ ਦੇ ਕਈ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ, ਇਸ ਦੇ ਜ਼ਿਆਦਾ ਸੇਵਨ ਨਾਲ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ। ਭੰਗ ਦਾ ਅਸਰ ਸਰੀਰ ਵਿੱਚ ਹੌਲੀ-ਹੌਲੀ ਹੁੰਦਾ ਹੈ।
Cannabis Effects: ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਮਾਰਿਜੁਆਨਾ ਦਾ ਖ਼ੂਬ ਇਸਤੇਮਾਲ ਹੁੰਦਾ ਹੈ, ਕੁਝ ਦੇਸ਼ਾਂ 'ਚ ਇਹ ਕਾਨੂੰਨੀ ਹੈ ਅਤੇ ਕੁਝ ਦੇਸ਼ਾਂ 'ਚ ਇਸ ਦੇ ਇਸਤੇਮਾਲ 'ਤੇ ਸਖਤ ਸਜ਼ਾ ਹੈ। ਭਾਰਤ ਵਿੱਚ ਵੀ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ, ਇੱਥੇ ਲੋਕ ਇਸ ਨੂੰ ਭੰਗ ਦੇ ਨਾਮ ਨਾਲ ਜਾਣਦੇ ਹਨ। ਖਾਸ ਤੌਰ 'ਤੇ ਹੋਲੀ ਦੇ ਤਿਉਹਾਰ 'ਤੇ ਇਸ ਨੂੰ ਠੰਡਾਈ ਦੇ ਰੂਪ ਵਿੱਚ ਖ਼ੂਬ ਪੀਤਾ ਜਾਂਦਾ ਹੈ। ਭੰਗ ਦਾ ਸੇਵਨ ਕਰਨ ਤੋਂ ਬਾਅਦ, ਇਸਦੇ ਪ੍ਰਭਾਵ ਵੀ ਵੇਖਣ ਨੂੰ ਮਿਲਦੇ ਹਨ, ਜਿਸ ਵਿੱਚ ਲੋਕ ਜਾਂ ਤਾਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਜਾਂ ਉਹ ਕਈ ਘੰਟਿਆਂ ਤੱਕ ਉਦਾਸ ਰਹਿੰਦੇ ਹਨ।
ਸਿੱਧਾ ਦਿਮਾਗ ਉੱਤੇ ਹੁੰਦਾ ਹੈ ਅਸਰ
ਭੰਗ ਨੂੰ ਜ਼ਿਆਦਾ ਮਾਤਰਾ ਵਿੱਚ ਖਾਣਾ ਜਾਂ ਪੀਣਾ ਹਾਨੀਕਾਰਕ ਹੋ ਸਕਦਾ ਹੈ, ਕਿਉਂਕਿ ਇਸ ਦਾ ਅਸਰ ਸਿੱਧਾ ਦਿਮਾਗ ਉੱਤੇ ਹੁੰਦਾ ਹੈ। ਕਿਸੇ ਵੀ ਦੂਜੇ ਨਸ਼ੇ ਦੀ ਤਰ੍ਹਾਂ ਇਹ ਤਰੁੰਤ ਅਸਰ ਨਹੀਂ ਦਿਖਾਉਂਦਾ, ਲੋਕ ਜਦੋਂ ਠੰਡਾਈ ਦੇ ਨਾਲ ਇਸ ਨੂੰ ਪੀਂਦੇ ਹਨ ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਨਹੀਂ ਹੁੰਦੀ ਹੈ। ਇਸ ਲਈ ਉਹ ਇੱਕ ਤੋਂ ਬਾਅਦ ਕਈ ਗਲਾਸ ਗਟਕ ਜਾਂਦੇ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਇਸ ਦਾ ਨਤੀਜਾ ਵੀ ਭੁਗਤਨਾ ਪੈਂਦਾ ਹੈ। ਠੰਡਾਈ ਦੇ ਨਾਲ ਭੰਗ ਦਾ ਅਸਰ ਕਰੀਬ 30 ਮਿੰਟ ਬਾਅਦ ਹੁੰਦਾ ਹੈ।
ਕਿਉਂ ਹੱਸਣ ਤੇ ਰੋਣ ਲੱਗ ਜਾਂਦੇ ਨੇ ਲੋਕ
ਹੁਣ ਉਸ ਸਵਾਲ ਦਾ ਜਵਾਬ ਜਾਣਦੇ ਹਾਂ ਕਿ ਲੋਕ ਆਖਰ ਭੰਗ ਪੀਣ ਤੋਂ ਬਾਅਦ ਜ਼ਰੂਰਤ ਤੋਂ ਜ਼ਿਆਦਾ ਹੀ ਕਿਉਂ ਖ਼ੁਸ਼ ਹੋ ਜਾਂਦੇ ਹਨ। ਦਰਅਸਲ ਇਸ ਦਾ ਕਾਰਨ ਡੋਪਾਮਾਈਨ ਹਾਰਮੋਨ (dopamine hormone) ਹੈ। ਜਿਸ ਨੂੰ ਹੈਪੀ ਹਾਰਮੋਨ ਵੀ ਕਿਹਾ ਜਾਂਦਾ ਹੈ। ਇਸ ਦੇ ਵਧਣ ਜਾਂ ਘਟਣ ਨਾਲ ਸਾਡਾ ਰਵੱਈਆ ਬਦਲਦਾ ਹੈ। ਜਦੋਂ ਕੋਈ ਭੰਗ ਦਾ ਸੇਵਨ ਕਰਦਾ ਹੈ ਤਾਂ ਇਸੇ ਹਾਰਮੋਨ ਦੇ ਚੱਲਦੇ ਜਾਂ ਤਾਂ ਉਹ ਲਗਾਤਾਰ ਹੱਸਦੇ ਹਨ ਜਾਂ ਲਗਤਾਰ ਰੋਣ ਲੱਗ ਜਾਂਦੇ ਹਨ।
ਜ਼ਿਆਦਾ ਸੇਵਨ ਨਾਲ ਵਿਗੜ ਸਕਦੀ ਹੈ ਤਬੀਅਤ
ਭੰਗ ਇਨਸਾਨ ਦੇ ਨਰਵਸ ਸਿਸਟਮ ਉੱਤੇ ਵੀ ਅਸਰ ਪਾ ਸਕਦੀ ਹੈ, ਜਿਸ ਤੋਂ ਬਾਅਦ ਉਹ ਵਾਰ-ਵਾਰ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ ਹੈ। ਮਾਹਰਾਂ ਦੀ ਸਲਾਹ ਹੈ ਕਿ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦੀ ਵਰਤੋਂ ਦਵਾਈਆਂ ਲਈ ਵੀ ਕੀਤੀ ਜਾਂਦੀ ਹੈ।
Check out below Health Tools-
Calculate Your Body Mass Index ( BMI )






















