ਪੜਚੋਲ ਕਰੋ

ਸਸਕਾਰ ਤੋਂ ਪਹਿਲਾਂ ਜ਼ਿੰਦਾ ਹੋਈ ਮ੍ਰਿਤਕ ਔਰਤ ,ਪਰਿਵਾਰ ਵਾਲੇ ਵੀ ਹੈਰਾਨ , ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰ ਰਹੇ ਸਨ ਰਿਸ਼ਤੇਦਾਰ

ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਹਸਪਤਾਲ ਤੋਂ ਫੋਨ 'ਤੇ ਰਿਸ਼ਤੇਦਾਰਾਂ ਨੂੰ ਔਰਤ ਦੀ ਮੌਤ ਦੀ ਸੂਚਨਾ ਮਿਲੀ ਤਾਂ ਘਰ 'ਚ ਸੋਗ ਦੀ ਲਹਿਰ ਦੌੜ ਗਈ।

ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਹਸਪਤਾਲ ਤੋਂ ਫੋਨ 'ਤੇ ਰਿਸ਼ਤੇਦਾਰਾਂ ਨੂੰ ਔਰਤ ਦੀ ਮੌਤ ਦੀ ਸੂਚਨਾ ਮਿਲੀ ਤਾਂ ਘਰ 'ਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਜਲਦਬਾਜ਼ੀ 'ਚ ਔਰਤ ਦੇ ਅੰਤਿਮ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਿੰਡ ਵਾਸੀ ਵੀ ਇਕੱਠੇ ਹੋ ਗਏ। ਅਜੇ ਇਹ ਸਭ ਚੱਲ ਰਿਹਾ ਸੀ ਕਿ ਫਿਰ ਫੋਨ ਆਇਆ ਕਿ ਔਰਤ ਸਾਹ ਲੈ ਰਹੀ ਹੈ ਅਤੇ ਉਹ ਜ਼ਿੰਦਾ ਹੈ। ਇਸ ਘਟਨਾ ਦੀ ਇਲਾਕੇ ਵਿੱਚ ਚਰਚਾ ਜ਼ੋਰਾਂ ’ਤੇ ਹੈ।
 
ਦਰਅਸਲ 'ਚ ਥਾਣਾ ਮਹੂਆਡੀਹ ਖੇਤਰ ਦੇ ਪਿੰਡ ਬੇਲਵਾ ਬਾਜ਼ਾਰ ਦੇ ਰਹਿਣ ਵਾਲੇ ਕਨ੍ਹਈਆ ਦੀ ਪਤਨੀ ਮੀਨਾ ਦੇਵੀ (ਉਮਰ 55) ਨੂੰ ਸਾਹ ਦੀ ਗੰਭੀਰ ਬੀਮਾਰੀ ਹੈ। ਸੋਮਵਾਰ ਨੂੰ ਮੀਨਾ ਦੀ ਸਿਹਤ ਅਚਾਨਕ ਵਿਗੜਨ ਲੱਗੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਗਏ ,ਜਿੱਥੋਂ ਡਾਕਟਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ। ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੰਦੇ ਹੋਏ ਉਸ ਨੂੰ ਗੋਰਖਪੁਰ ਬੀਆਰਡੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ,ਜਿੱਥੇ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। 
 
ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਡਾਕਟਰਾਂ ਨੇ ਔਰਤ ਦੇ ਬੇਟੇ ਨੂੰ ਘਰ ਲਿਜਾ ਕੇ ਘਰ 'ਚ ਸੇਵਾ ਕਰਨ ਦੀ ਗੱਲ ਕਹਿ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਜਿਵੇਂ ਹੀ ਔਰਤ ਦਾ ਲੜਕਾ ਟਿੰਕੂ ਆਪਣੀ ਮਾਂ ਨੂੰ ਪ੍ਰਾਈਵੇਟ ਐਂਬੂਲੈਂਸ ਵਿਚ ਲੈ ਕੇ ਪਿੰਡ ਲਈ ਰਵਾਨਾ ਹੋਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਮਾਂ ਦੇ ਸਾਹ ਰੁਕ ਗਏ ਹਨ ਅਤੇ ਉਹ ਇਸ ਦੁਨੀਆ ਵਿਚ ਨਹੀਂ ਰਹੇ। ਟਿੰਕੂ ਨੇ ਫੋਨ 'ਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ ਅਤੇ ਉਹ ਉਸ ਦੀ ਲਾਸ਼ ਲੈ ਕੇ ਘਰ ਆ ਰਿਹਾ ਹੈ। ਇਹ ਸੁਣ ਕੇ ਘਰ 'ਚ ਸੋਗ ਦਾ ਮਾਹੌਲ ਬਣ ਗਿਆ। 
 
ਰਿਸ਼ਤੇਦਾਰਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਅੰਤਿਮ ਸਸਕਾਰ ਲਈ ਲੋੜੀਂਦਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅਜੇ ਤਿਆਰੀਆਂ ਚੱਲ ਹੀ ਰਹੀਆਂ ਸਨ ਕਿ ਬੇਟੇ ਟਿੰਕੂ ਨੇ ਫਿਰ ਫੋਨ ਕੀਤਾ ਅਤੇ ਕਿਹਾ ਕਿ ਮਾਂ ਸਾਹ ਲੈ ਰਹੀ ਹੈ ਅਤੇ ਲੱਗਦਾ ਹੈ ਕਿ ਉਹ ਜਿਉਂਦੀ ਹੈ। ਇਸ ਸਮੇਂ ਤੱਕ ਉਹ ਚੌਰੀ-ਚੌਰਾ ਤਹਿਸੀਲ ਦੇ ਨੇੜੇ ਪਹੁੰਚ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਇਕ ਨਿੱਜੀ ਹਸਪਤਾਲ ਵਿਚ ਮਾਂ ਦਾ ਮੁਆਇਨਾ ਕਰਵਾਇਆ ਅਤੇ ਹਾਲਤ ਠੀਕ ਹੋਣ 'ਤੇ ਘਰ ਪਰਤਿਆ। ਇੱਥੇ ਔਰਤ ਨੂੰ ਸੁਰੱਖਿਅਤ ਦੇਖ ਕੇ ਰਿਸ਼ਤੇਦਾਰ ਖੁਸ਼ ਸਨ। ਟਿੰਕੂ ਨੇ ਦੱਸਿਆ ਕਿ ਉਸ ਦੀ ਮਾਂ ਹੁਣ ਸੁਰੱਖਿਅਤ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ

Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Advertisement
ABP Premium

ਵੀਡੀਓਜ਼

ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚਆਪਣੀ ਰਾਜਧਾਨੀ ਸੰਗਰੂਰ 'ਚ ਨਗਰ ਕੌਂਸਲ ਚੋਣਾਂ 'ਚ ਹਾਰੀ ਆਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ

Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 

ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ

Embed widget