Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Husband Application Form : ਡੇਟਿੰਗ ਐਪਸ ਦੇ ਫਰਜ਼ੀਵਾਡਿਆਂ, ਲਗਾਤਾਰ ਸਵਾਈਪ ਕਰਨ ਅਤੇ ਬੋਰਿੰਗ ਮੁਲਾਕਾਤਾਂ ਤੋਂ ਤੰਗ ਆ ਕੇ ਇੱਕ ਮਹਿਲਾ ਨੇ ਜੀਵਨਸਾਥੀ ਲੱਭਣ ਦਾ ਅਨੋਖਾ ਤਰੀਕਾ ਅਪਣਾਇਆ ਹੈ। ਅਮਰੀਕਾ ਦੇ ਨਾਰਥ ਕੈ
Husband Application Form : ਡੇਟਿੰਗ ਐਪਸ ਦੇ ਫਰਜ਼ੀਵਾਡਿਆਂ, ਲਗਾਤਾਰ ਸਵਾਈਪ ਕਰਨ ਅਤੇ ਬੋਰਿੰਗ ਮੁਲਾਕਾਤਾਂ ਤੋਂ ਤੰਗ ਆ ਕੇ ਇੱਕ ਮਹਿਲਾ ਨੇ ਜੀਵਨਸਾਥੀ ਲੱਭਣ ਦਾ ਅਨੋਖਾ ਤਰੀਕਾ ਅਪਣਾਇਆ ਹੈ। ਅਮਰੀਕਾ ਦੇ ਨਾਰਥ ਕੈਰੋਲੀਨਾ ਦੀ ਰਹਿਣ ਵਾਲੀ 36 ਸਾਲਾ ਐਰੋਨ ਪੈਟਰਸਨ ਨੇ ਆਪਣੇ ਲਈ ਪਰਫੈਕਟ ਪਤੀ ਲੱਭਣ ਵਾਸਤੇ 3 ਪੰਨਿਆਂ ਦਾ ‘Husband Application’ Google Form ਤਿਆਰ ਕਰ ਦਿੱਤਾ। ਇਹ ਫਾਰਮ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਹੁਣ ਤੱਕ 2,400 ਤੋਂ ਵੱਧ ਪੁਰਸ਼ ਇਸਨੂੰ ਭਰ ਚੁੱਕੇ ਹਨ।
ਐਰੋਨ ਨੇ ਆਪਣੇ ਡਿਜੀਟਲ ਐਪਲੀਕੇਸ਼ਨ ਫਾਰਮ ਦਾ ਨਾਮ ‘So You’re Interested’ ਰੱਖਿਆ ਹੈ। ਇਸ ਵਿੱਚ ਸਿਰਫ਼ ਨਾਮ ਅਤੇ ਪਤਾ ਵਰਗੀ ਆਮ ਜਾਣਕਾਰੀ ਹੀ ਨਹੀਂ, ਸਗੋਂ ਕਰੀਅਰ ਗੋਲ, ਰੋਜ਼ਾਨਾ ਦੀ ਰੁਟੀਨ, ਨਿੱਜੀ ਆਦਤਾਂ, ਵਿਆਹ ਅਤੇ ਪਿਤਾ ਬਣਨ ਬਾਰੇ ਸੋਚ ਨਾਲ ਜੁੜੇ ਕਈ ਸਵਾਲ ਵੀ ਪੁੱਛੇ ਗਏ ਹਨ। ਐਰੋਨ ਦਾ ਕਹਿਣਾ ਹੈ ਕਿ ਉਹ ਡੇਟਿੰਗ ਐਪਸ ’ਤੇ ਸਿਰਫ਼ ਟਾਈਮਪਾਸ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਉਸਨੇ ਜੀਵਨਸਾਥੀ ਦੀ ਤਲਾਸ਼ ਨੂੰ ਇੱਕ ਤਰ੍ਹਾਂ ਦੇ Job Interview ਵਾਂਗ ਸਟਰਕਚਰਡ ਪ੍ਰੋਸੈਸ ਵਿੱਚ ਬਦਲ ਦਿੱਤਾ।
ਪਹਿਲਾਂ ਹੋਵੇਗੀ ਸਕ੍ਰੀਨਿੰਗ, ਫਿਰ Coffee Date
ਹੁਣ ਹਜ਼ਾਰਾਂ ਅਰਜ਼ੀਆਂ ਮਿਲਣ ਤੋਂ ਬਾਅਦ ਐਰੋਨ ਇੱਕ-ਇੱਕ ਐਂਟਰੀ ਨੂੰ ਧਿਆਨ ਨਾਲ ਦੇਖ ਰਹੀ ਹੈ। ਇਸ ਲਈ ਉਸਨੇ ਇੱਕ ਡਿਟੇਲਡ ਸਪ੍ਰੈਡਸ਼ੀਟ ਵੀ ਤਿਆਰ ਕੀਤੀ ਹੈ, ਜਿਸ ਵਿੱਚ ਜਵਾਬਾਂ ਦੇ ਆਧਾਰ ’ਤੇ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਕੀਤੀ ਜਾ ਰਹੀ ਹੈ।
ਫਾਰਮ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਪਹਿਲਾਂ ਫੋਨ ਕਾਲ ਲਈ ਚੁਣਿਆ ਜਾਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਆਹਮੋ-ਸਾਹਮਣੇ Coffee Date ਦਾ ਮੌਕਾ ਮਿਲੇਗਾ। ਐਰੋਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸਦੇ ਭਵਿੱਖ ਦੇ ਪਤੀ ਵਿੱਚ ਦਿਆਲਤਾ (Kindness) ਅਤੇ ਸਮਝਦਾਰੀ (Understanding) ਅਜਿਹੀਆਂ ਖੂਬੀਆਂ ਹਨ, ਜਿਨ੍ਹਾਂ ਨਾਲ ਉਹ ਕੋਈ ਸਮਝੌਤਾ ਨਹੀਂ ਕਰੇਗੀ।
ਸੋਸ਼ਲ ਮੀਡੀਆ ’ਤੇ ਹੋ ਰਹੀ ਤਾਰੀਫ਼
ਇਹ ਅਨੋਖਾ ਤਰੀਕਾ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਵੱਖ-ਵੱਖ ਰਿਐਕਸ਼ਨ ਸਾਹਮਣੇ ਆ ਰਹੇ ਹਨ। ਕਈ ਮਹਿਲਾਵਾਂ ਨੇ ਐਰੋਨ ਦੇ ਇਸ ਕਦਮ ਨੂੰ Smart Move ਦੱਸਿਆ ਹੈ। ਉੱਥੇ ਹੀ ਕਈ ਪੁਰਸ਼ਾਂ ਨੇ ਵੀ ਇਸ ਪਾਰਦਰਸ਼ੀ ਤਰੀਕੇ ਨੂੰ ਡੇਟਿੰਗ ਐਪਸ ਨਾਲੋਂ ਬਿਹਤਰ ਦੱਸਿਆ।
ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਟਾਈਮ ਵੇਸਟ ਕਰਨ ਨਾਲੋਂ ਜੇਕਰ ਸ਼ੁਰੂ ਵਿੱਚ ਹੀ ਆਪਣੀਆਂ ਉਮੀਦਾਂ ਅਤੇ ਸੋਚ ਸਪੱਸ਼ਟ ਕਰ ਲਈ ਜਾਵੇ ਤਾਂ ਜੀਵਨਸਾਥੀ ਦੀ ਤਲਾਸ਼ ਆਸਾਨ ਹੋ ਸਕਦੀ ਹੈ।
ਟ੍ਰੈਂਡਿੰਗ ਟੌਪਿਕ





















