Youth Voting Eight Times: ਨੌਜਵਾਨ ਨੇ 8 ਵਾਰ ਪਾਈ ਵੋਟ! ਤਾਂ ਫਿਰ ਪੋਲਿੰਗ ਪਾਰਟੀ ਦੇ ਸਾਰੇ ਮੈਂਬਰ ਕੀਤੇ ਸਸਪੈਂਡ, VIDEO ਹੋ ਰਹੀ ਵਾਇਰਲ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਕਈ ਵਾਰ ਵੋਟ ਪਾਈ ਜਾ ਰਿਹਾ ਹੈ। ਇਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਕਈ ਵਾਰ ਵੋਟ ਪਾਈ ਜਾ ਰਿਹਾ ਹੈ। ਉੱਥੇ ਹੀ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰ ਲਈ ਗਈ ਹੈ। ਜਾਣਕਾਰੀ ਦਿੰਦਿਆਂ ਹੋਇਆਂ ਯੂਪੀ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਦੱਸਿਆ ਕਿ ਘਟਨਾ ਦੀ ਐਫਆਈਆਰ ਆਈਪੀਸੀ ਦੀ ਧਾਰਾ 171-ਐਫ ਅਤੇ 419, ਆਰਪੀ ਐਕਟ 951 ਦੀ ਧਾਰਾ 128, 132 ਅਤੇ 136 ਦੇ ਤਹਿਤ ਏਟਾ ਜ਼ਿਲ੍ਹੇ ਦੇ ਨਯਾਗਾਓਂ ਥਾਣੇ ਵਿੱਚ ਦਰਜ ਕੀਤੀ ਗਈ ਹੈ।
ਉੱਥੇ ਹੀ ਕਈ ਵਾਰ ਵੀਡੀਓ 'ਚ ਵੋਟ ਪਾਉਂਦੇ ਨਜ਼ਰ ਆਏ ਵਿਅਕਤੀ ਦੀ ਪਛਾਣ ਰਾਜਨ ਸਿੰਘ ਪੁੱਤਰ ਅਨਿਲ ਸਿੰਘ ਵਾਸੀ ਪਿੰਡ ਖੀਰੀਆ ਪਮਾਰਾਨ ਵਜੋਂ ਹੋਈ ਹੈ ਅਤੇ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੋਲਿੰਗ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੋਣ ਕਮਿਸ਼ਨ ਨੂੰ ਸਬੰਧਤ ਪੋਲਿੰਗ ਸਟੇਸ਼ਨ ’ਤੇ ਮੁੜ ਪੋਲਿੰਗ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਯੂਪੀ ਦੇ ਬਾਕੀ ਗੇੜਾਂ ਦੇ ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਵੋਟਰਾਂ ਦੀ ਸ਼ਨਾਖ਼ਤ ਸਬੰਧੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਤੋਤਾ ਨਹੀਂ 'ਆਈਨਸਟਾਈਨ' ਹੈ, ਜੋ ਵੀ ਪੁੱਛੋ, ਤੁਰੰਤ ਦੱਸ ਦਿੰਦਾ ਹੈ, ਵੇਖੋ VIDEO
ਦੱਸ ਦਈਏ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ 'ਚ ਹੜਕੰਪ ਮਚ ਗਿਆ ਸੀ। ਵਾਇਰਲ ਹੋ ਰਹੀ ਵੀਡੀਓ 'ਚ ਇਕ ਨੌਜਵਾਨ ਕਥਿਤ ਤੌਰ 'ਤੇ ਭਾਜਪਾ ਨੂੰ 8 ਵਾਰ ਵੋਟ ਦਿੰਦਿਆਂ ਹੋਇਆਂ ਵੀਡੀਓ ਬਣਾ ਰਿਹਾ ਹੈ। ਵੀਡੀਓ ਨੂੰ ਟਵੀਟ ਕਰਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਟਵਿੱਟਰ 'ਤੇ ਲਿਖਿਆ, 'ਜੇਕਰ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਇਹ ਗਲਤ ਹੋਇਆ ਹੈ ਤਾਂ ਉਸ ਨੂੰ ਕੁਝ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ...'
अगर चुनाव आयोग को लगे कि ये गलत हुआ है तो वो कुछ कार्रवाई ज़रूर करे, नहीं तो…
— Akhilesh Yadav (@yadavakhilesh) May 19, 2024
भाजपा की बूथ कमेटी, दरअसल लूट कमेटी है। #नहीं_चाहिए_भाजपा pic.twitter.com/8gwJ4wHAdw
ਇਹ ਵੀ ਪੜ੍ਹੋ: 'ਕੰਮਕਾਜੀ ਔਰਤਾਂ ਕਾਰਨ ਹੋ ਰਹੇ ਹਨ ਤਲਾਕ', ਸਾਬਕਾ ਕ੍ਰਿਕਟਰ ਨੇ ਔਰਤਾਂ ਬਾਰੇ ਦਿੱਤੇ ਆਪਣੇ ਵਿਚਾਰ – VIDEO