ਪੜਚੋਲ ਕਰੋ
BMC ਖਿਲਾਫ਼ ਕੰਗਨਾ ਰਣੌਤ ਨੇ 2 ਕਰੋੜ ਦੇ ਨੁਕਸਾਨ ਦੀ ਪਟੀਸ਼ਨ ਦਾਇਰ ਕੀਤੀ
BMC ਨੇ ਕੰਗਣਾ ਰਨੌਤ ਦੀ ਪਟੀਸ਼ਨ 'ਤੇ ਇਕ ਹਲਫਨਾਮਾ ਦਾਇਰ ਕਰ 2 ਕਰੋੜ ਦੇ ਨੁਕਸਾਨ ਨੂੰ ਬੇਬੁਨਿਆਦ ਅਤੇ ਫਰਜ਼ੀ ਦੱਸਿਆ ਹੈ। ਬੀਐਮਸੀ ਦੁਆਰਾ ਆਪਣੇ ਮੁੰਬਈ ਵਾਲੇ ਦਫਤਰ ਦੀ ਤੋੜ ਭੰਨ ਤੋਂ ਬਾਅਦ ਕੰਗਨਾ ਰਣੌਤ ਨੇ 2 ਕਰੋੜ ਦੇ ਨੁਕਸਾਨ ਦੀ ਮੰਗ ਕੀਤੀ ਸੀ । ਇਸ ਦੇ ਜਵਾਬ 'ਚ ਬੀਐਮਸੀ ਨੇ ਇਸ ਨੁਕਸਾਨ ਦੀ ਰਕਮ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।ਹਲਫ਼ਨਾਮੇ ਵਿੱਚ, ਬੀਐਮਸੀ ਨੇ ਕਿਹਾ, "ਪਟੀਸ਼ਨ ਝੂਠੇ ਇਰਾਦਿਆਂ ਨਾਲ ਅਦਾਲਤ ਵਿੱਚ ਪਹੁੰਚੀ ਅਤੇ ਸਹੀ ਤੱਥਾਂ ਨੂੰ ਦਬਾ ਦਿੱਤਾ ਗਿਆ ਹੈ । ਇਸ ਮਾਮਲੇ 'ਚ ਉਹ ਕਿਸੇ ਵੀ ਰਾਹਤ ਲਈ ਜ਼ਿੰਮੇਵਾਰ ਨਹੀਂ ਹਨ। 9 ਸਤੰਬਰ ਨੂੰ ਬੀਐਮਸੀ ਨੇ ਬਾਂਦਰਾ ਵਿੱਚ ਕੰਗਣਾ ਰਣੌਤ ਦੇ ਦਫਤਰ ਦੇ ‘ਗੈਰਕਨੂੰਨੀ ਹਿੱਸੇ’ ਨੂੰ ਤੋੜ ਦਿੱਤਾ ਸੀ। ਇਸ ਤੋਂ ਬਾਅਦ ਮੁੰਬਈ ਹਾਈ ਕੋਰਟ ਨੇ ਵੀ ਇਸ ‘ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ ਪਰ ਉਦੋਂ ਤੱਕ ਬੀਐਮਸੀ ਨੇ ਅਦਾਕਾਰਾ ਕੰਗਨਾ ਰਣੌਤ ਦੇ ਦਫਤਰ ਦੇ ਬਹੁਤੇ ਹਿੱਸੇ ਨੂੰ ਤੋੜ ਦਿੱਤਾ ਸੀ |
Tags :
Kangana Ranaut's Office Demolished By BMC Kangana Ranaut's Mumbai Office Kangna Ranaut Visit Demolition Site Kangna HighCourt KANGNA Visited Office Kangna Petition Kangana Controversy ABP Sanjha News Kangna Latest News BMC Abp Sanjha MHA Maharashtra Government Sanjay Raut Mumbai Kangana Ranaut















