ਸ਼ਿਵ ਸੈਨਾ ਤੇ ਕੰਗਣਾ ਰਣੌਤ 'ਚ ਤਕਰਾਰ ਦਰਮਿਆਨ ਬੀਐਮਸੀ ਨੇ ਕੰਗਣਾ ਦਾ ਦਫਤਰ ਤੋੜ ਦਿੱਤਾ ਸੀ। ਇਸ ਬਾਬਤ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਕੰਗਣਾ ਨੇ ਆਪਣੇ ਟਵਿਟਰ ਤੋਂ ਬਾਲਾ ਸਾਹਿਬ ਠਾਕਰੇ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ।ਇੰਡੀਆ ਟੀਵੀ ਨੂੰ ਦਿੱਤੇ ਪੁਰਾਣੇ ਇੰਟਰਵਿਊ 'ਚ ਬਾਲਾ ਸਾਹਿਬ ਕਹਿੰਦੇ ਹਨ ਕਿ ਚੋਣਾਂ 'ਤੇ ਮੈਨੂੰ ਯਕੀਨ ਨਹੀਂ ਹੈ। ਮੈਂ ਹਾਂ ਇਸ ਲਈ ਪਾਰਟੀ ਅਜੇ ਜ਼ਿੰਦਾ ਹੈ। ਵੀਡੀਓ 'ਚ ਉਹ ਸਾਫ ਕਹਿੰਦੇ ਹਨ ਕਿ ਲੋਕਤੰਤਰ ਕੀ ਹੁੰਦਾ ਹੈ। ਮੈਨੂੰ ਇਸ 'ਤੇ ਵਿਸ਼ਵਾਸ ਨਹੀਂ। ਇਹ ਸਭ ਕੁਝ ਗੁੱਟਬਾਜ਼ੀ ਹੈ। ਨਾਂ ਚੰਗਾ ਹੈ ਪਰ ਪਾਰਟੀ ਨੂੰ ਵੋਟ ਮੰਗਣਾ ਪੈਂਦਾ ਹੈ।ਇੱਕ ਹੋਰ ਵੀਡੀਓ 'ਚ ਬਾਲਾ ਸਾਹਿਬ ਛਾਕਰੇ ਐਨਸੀਪੀ ਦੇ ਨਾਲ ਕਦੇ ਹੱਥ ਨਾ ਮਿਲਾਉਣ ਦੀ ਗੱਲ ਕਹਿ ਰਹੇ ਹਨ। ਉਹ ਕਹਿੰਦੇ ਹਨ ਜਿਸ ਆਦਮੀ ਨੇ ਅਟਲ ਜੀ ਦੀ ਸਰਕਾਰ ਨੂੰ ਹੇਠਾਂ ਸੁੱਟਿਆ ਉਹ ਉਸ ਨਾਲ ਹੱਥ ਕਿਵੇਂ ਮਿਲਾ ਸਕਦੇ ਹਨ। ਬਾਲਾ ਸਾਹਿਬ ਅੱਗੇ ਕਹਿੰਦੇ ਹਨ ਕਿ ਉਹ ਸਸਤੀ ਰਾਜਨੀਤੀ ਲਈ ਐਨਸੀਪੀ ਤੇ ਸ਼ਰਦ ਪਵਾਰ ਨਾਲ ਕਦੇ ਹੱਥ ਨਹੀਂ ਮਿਲਾਉਂਣਗੇ। ਉਨ੍ਹਾਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵਿਦੇਸ਼ੀ ਮੂਲ ਦਾ ਦੱਸਦਿਆਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਪਰ ਹੁਣ ਓਹੀ ਐਨਸੀਪੀ ਤੇ ਕਾਂਗਰਸ ਇੱਕ ਹੈ।
200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?
Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?
Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...