ਕੰਗਨਾ ਵਿਵਾਦ 'ਚ ਹੁਣ ਦਾਊਦ ਦੀ ਐਂਟਰੀ
Download ABP Live App and Watch All Latest Videos
View In Appਸ਼ਿਵ ਸੈਨਾ ਤੇ ਕੰਗਣਾ ਰਣੌਤ 'ਚ ਤਕਰਾਰ ਦਰਮਿਆਨ ਬੀਐਮਸੀ ਨੇ ਕੰਗਣਾ ਦਾ ਦਫਤਰ ਤੋੜ ਦਿੱਤਾ ਸੀ। ਇਸ ਬਾਬਤ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਕੰਗਣਾ ਨੇ ਆਪਣੇ ਟਵਿਟਰ ਤੋਂ ਬਾਲਾ ਸਾਹਿਬ ਠਾਕਰੇ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ।ਇੰਡੀਆ ਟੀਵੀ ਨੂੰ ਦਿੱਤੇ ਪੁਰਾਣੇ ਇੰਟਰਵਿਊ 'ਚ ਬਾਲਾ ਸਾਹਿਬ ਕਹਿੰਦੇ ਹਨ ਕਿ ਚੋਣਾਂ 'ਤੇ ਮੈਨੂੰ ਯਕੀਨ ਨਹੀਂ ਹੈ। ਮੈਂ ਹਾਂ ਇਸ ਲਈ ਪਾਰਟੀ ਅਜੇ ਜ਼ਿੰਦਾ ਹੈ। ਵੀਡੀਓ 'ਚ ਉਹ ਸਾਫ ਕਹਿੰਦੇ ਹਨ ਕਿ ਲੋਕਤੰਤਰ ਕੀ ਹੁੰਦਾ ਹੈ। ਮੈਨੂੰ ਇਸ 'ਤੇ ਵਿਸ਼ਵਾਸ ਨਹੀਂ। ਇਹ ਸਭ ਕੁਝ ਗੁੱਟਬਾਜ਼ੀ ਹੈ। ਨਾਂ ਚੰਗਾ ਹੈ ਪਰ ਪਾਰਟੀ ਨੂੰ ਵੋਟ ਮੰਗਣਾ ਪੈਂਦਾ ਹੈ।ਇੱਕ ਹੋਰ ਵੀਡੀਓ 'ਚ ਬਾਲਾ ਸਾਹਿਬ ਛਾਕਰੇ ਐਨਸੀਪੀ ਦੇ ਨਾਲ ਕਦੇ ਹੱਥ ਨਾ ਮਿਲਾਉਣ ਦੀ ਗੱਲ ਕਹਿ ਰਹੇ ਹਨ। ਉਹ ਕਹਿੰਦੇ ਹਨ ਜਿਸ ਆਦਮੀ ਨੇ ਅਟਲ ਜੀ ਦੀ ਸਰਕਾਰ ਨੂੰ ਹੇਠਾਂ ਸੁੱਟਿਆ ਉਹ ਉਸ ਨਾਲ ਹੱਥ ਕਿਵੇਂ ਮਿਲਾ ਸਕਦੇ ਹਨ। ਬਾਲਾ ਸਾਹਿਬ ਅੱਗੇ ਕਹਿੰਦੇ ਹਨ ਕਿ ਉਹ ਸਸਤੀ ਰਾਜਨੀਤੀ ਲਈ ਐਨਸੀਪੀ ਤੇ ਸ਼ਰਦ ਪਵਾਰ ਨਾਲ ਕਦੇ ਹੱਥ ਨਹੀਂ ਮਿਲਾਉਂਣਗੇ। ਉਨ੍ਹਾਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵਿਦੇਸ਼ੀ ਮੂਲ ਦਾ ਦੱਸਦਿਆਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਪਰ ਹੁਣ ਓਹੀ ਐਨਸੀਪੀ ਤੇ ਕਾਂਗਰਸ ਇੱਕ ਹੈ।