IndiGo Airline ਨੇ ਆਪਣੀ 16ਵੀਂ ਵਰ੍ਹੇਗੰਢ ਮੌਕੇ ਯਾਤਰੀਆਂ ਨੂੰ ਦਿੱਤੀ ਇਹ ਖਾਸ ਸੁਵਿਧਾ
IndiGo World's 1st 3 Doors Passengers Exit Airline: IndiGo ਨੇ 3 ਅਗਸਤ ਨੂੰ 16 ਸਾਲ ਪੂਰੇ ਕਰ ਲਏ ਹਨ। 16 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ, ਏਅਰਲਾਈਨ ਨੇ ਆਪਣੇ ਘਰੇਲੂ ਰੂਟ 'ਤੇ 'ਸਵੀਟ 16' ਐਨੀਵਰਸਰੀ ਸੇਲ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਆਪਣੇ ਯਾਤਰੀਆਂ ਦੀ ਸਹੂਲਤ ਲਈ ਇੱਕ ਅਹਿਮ ਫੈਸਲਾ ਲਿਆ ਹੈ। ਕੰਪਨੀ ਨੇ 4 ਅਗਸਤ ਨੂੰ ਐਲਾਨ ਕੀਤਾ ਹੈ ਕਿ ਉਹ ਆਪਣੇ ਯਾਤਰੀਆਂ ਨੂੰ ਜਹਾਜ਼ ਦੇ ਤਿੰਨ ਦਰਵਾਜ਼ਿਆਂ ਰਾਹੀਂ ਉਤਾਰੇਗੀ। ਇਸ ਨਾਲ ਯਾਤਰੀ ਜਲਦੀ ਤੋਂ ਜਲਦੀ ਜਹਾਜ਼ ਤੋਂ ਬਾਹਰ ਨਿਕਲ ਸਕਣਗੇ। ਇੱਕ ਬਿਆਨ ਵਿੱਚ, ਏਅਰਲਾਈਨ ਨੇ ਕਿਹਾ, 'ਇਸ 3-ਪੁਆਇੰਟ ਐਗਜ਼ਿਟ ਦੀ ਮਦਦ ਨਾਲ, ਯਾਤਰੀ 2 ਅੱਗੇ ਅਤੇ 1 ਰੀਅਰ ਐਗਜ਼ਿਟ ਰੈਂਪ ਤੋਂ ਜਹਾਜ਼ ਤੋਂ ਬਾਹਰ ਨਿਕਲ ਸਕਦੇ ਹਨ।' ਏਅਰਲਾਈਨ ਦੀ ਨਵੀਂ ਸਹੂਲਤ ਨਾਲ ਜਹਾਜ਼ ਤੋਂ ਬਾਹਰ ਨਿਕਲਣ 'ਚ ਸਿਰਫ 7 ਮਿੰਟ ਲੱਗਣਗੇ।






















