ਪੜਚੋਲ ਕਰੋ
Khem karan ‘ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਇੱਕ ਦੀ ਮੌਤ
ਖੇਮਕਰਨ: ਸਰਹੱਦੀ ਕਸਬਾ ਖੇਮਕਰਨ (Khemkaran) ਵਿੱਚ ਨੌਜਵਾਨ ਨੂੰ ਗੋਲੀ ਮਾਰ (Shoot Dead) ਦਿੱਤੀ ਗਈ। ਮ੍ਰਿਤਕ ਦੀ ਪਛਾਣ ਸ਼ੇਰ ਮਸੀਹ (35) ਪੁੱਤਰ ਨਾਜਰ ਸਿੰਘ ਵਾਰਡ ਨੰਬਰ 9 ਖੇਮਕਰਨ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਟੈਕਸੀ ਡਰਾਈਵਰ (taxi driver) ਹੈ। ਹਾਸਲ ਜਾਣਕਾਰੀ ਮੁਤਾਕਬ ਸਵੇਰੇ ਦੋ ਵਿਅਕਤੀ ਕਿਰਾਏ ’ਤੇ ਟੈਕਸੀ ਲੈ ਕੇ ਗਏ ਸੀ। ਰਸਤੇ 'ਚ ਪਿੰਡ ਆਸਲ ਉਤਾੜ ਦੇ ਟਾਹਲੀ ਮੋੜ 'ਤੇ ਡਰਾਈਵਰ ਸ਼ੇਰ ਮਸੀਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਉੱਥੇ ਮੌਜੂਦ ਰਾਹਗੀਰਾਂ ਨੇ ਡੀਐਪੀ ਭਿੱਖੀਵਿੰਡ (Bhikhiwind) ਨੇ ਤਰਸੇਮ ਮਸੀਹ ਨੂੰ ਤੁਰੰਤ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਡੀਐਸਪੀ ਅਤੇ ਇਲਾਕਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਵੇਖੋ






















