Gippy Grewal Fir+ing | ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਫ਼ਾਇਰਿੰਗ,ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ !!!
Gippy Grewal Fir+ing | ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਫ਼ਾਇਰਿੰਗ,ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ !!!
#Canada #Gippygrewal #Lawrencebishnoi #crime #firing #abplive
ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੂੰ ਲੈ ਕੇ
ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ।
ਤੇ ਇਸ ਹਮਲੇ ਦੀ ਜਿੰਮੇਵਾਰੀ ਕਥਿਤ ਤੌਰ 'ਤੇ ਲ਼ਾਰੈਸ ਬਿਸ਼ਨੋਈ ਗੁਰੱਪ ਵਲੋਂ ਲਈ ਗਈ ਹੈ ਹੈ।
ਜਾਣਕਾਰੀ ਮੁਤਾਬਕ ਕੁਝ ਹਮਲਾਵਰਾਂ ਨੇ 25 ਨਵੰਬਰ ਨੂੰ ਕੈਨੇਡਾ ਚ ਗਿੱਪੀ ਗਰੇਵਾਲ ਦੇ ਘਰ ‘ਤੇ ਫ਼ਾਇਰਿੰਗ ਕੀਤੀ
ਗਨੀਮਤ ਰਹੀ ਕਿ ਇਸ ਹਮਲੇ ਚ ਜਾਣੀ ਨੁਕਸਾਨ ਤੋਂ ਬਚਾਅ ਰਿਹਾ
ਵਾਰਦਾਤ ਤੋਂ ਬਾਅਦ ਅਬਪ ਸਾਂਝਾ ਦੀ ਟੀਮ ਨੇ ਗਿੱਪੀ ਗਰੇਵਾਲ ਨਾਲ ਗਲਬਾਤ ਕੀਤੀ
ਇਸ ਦੌਰਾਨ ਗਿੱਪੀ ਨੇ ਹਮਲੇ ਦੀ ਪੁਸ਼ਟੀ ਕੀਤੀ ਲੇਕਿਨ ਜ਼ਿਆਦਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ
ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਗਿੱਪੀ ਨੂੰ ਡਰਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ
ਹਮਲੇ ਸੰਬੰਧੀ ਲ਼ਾਰੈਸ ਬਿਸ਼ਨੋਈ ਗੁਰੱਪ ਦੇ ਨਾਮ ਨਾਲ ਚਲਾਏ ਜਾ ਰਹੇ fb page ਦੀ ਪੋਸਟ ਵੀ ਵਾਇਰਲ ਹੋ ਰਹੀ ਹੈ
ਜਿਸ ਚ ਕਥਿਤ ਤੌਰ 'ਤੇ ਲ਼ਾਰੈਸ ਬਿਸ਼ਨੋਈ ਗੁਰੱਪ ਵਲੋਂ ਹਮਲੇ ਦੀ ਜਿੰਮੇਵਾਰੀ ਲਈ ਗਈ ਹੈ
ਇਸ ਪੋਸਟ ਚ ਲਿਖਿਆ ਹੈ ------------------------
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਪੋਸਟ ਨੇ ਤਹਿਲਕਾ ਮਚਾ ਦਿੱਤਾ ਹੈ। ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਇਸ ਉੱਪਰ ਅਧਿਕਾਰਤ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਇਸ ਵਾਇਰਲ ਹੋ ਰਹੀ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਰ ਅਸਲ ਸੱਚਾਈ ਕੀ ਹੈ ਇਹ ਤਾਂ ਗਿੱਪੀ ਗਰੇਵਾਲ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ।