Hoshiarpur 'ਚ ਕ*ਤ*ਲ ਦੀ ਵੱਡੀ ਵਾਰਦਾਤ, ਪਿਉ ਪੁੱਤ ਨੂੰ ਮਾ*ਰੀ*ਆਂ ਗੋ*ਲੀ*ਆਂ
ਹੋਸ਼ਿਆਰਪੁਰ 'ਚ ਕ*ਤ*ਲ ਦੀ ਵੱਡੀ ਵਾਰਦਾਤ, ਪਿਉ ਪੁੱਤ ਨੂੰ ਮਾ*ਰੀ*ਆਂ ਗੋ*ਲੀ*ਆਂ ਹੁਸਿ਼ਆਰਪੁਰ ਦੇ ਹਲਕਾ ਸ਼ਾਮਚੁਰਾਸੀ ਅਧੀਨ ਪਿੰਡ ਚੱਕੋਵਾਲ ਬ੍ਰਾਹਮਣਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਸ਼ਾਮ ਕਰੀਬ 7 ਵਜੇ ਗੱਡੀ ਚ ਸਵਾਰ ਪਿਓ ਅਤੇ ਪੁੱਤ ਦਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹਮਲਾਵਰਾਂ ਵਲੋਂ ਗੋ.ਲੀਆਂ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ। ਇਸ ਘਟਨਾ ਚ ਗੱਡੀ ਚ ਸਵਾਰ 2 ਛੋਟੇ ਬੱਚੇ ਵੀ ਗੰ.ਭੀਰ ਜ਼.ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹੁਸਿ਼ਆਰਪੁਰ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਕਿ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਜਿਵੇਂ ਹੀ ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਉਹ ਵੀ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਪਿੰਡ ਤਲਵੰਡੀ ਅਰਾਈਆਂ ਦੇ ਰਹਿਣ ਵਾਲੇ ਨੇ ਤੇ ਉਨ੍ਹਾਂ ਦੇ ਛੋਟੇ ਪੁੱਤ ਦੇ ਘਰ ਇਕ ਨਵਬੱਚੇ ਨੇ ਜਨਮ ਲਿਆ ਹੈ ਜੋ ਕਿ ਹੁਸਿ਼ਆਰਪੁਰ ਦੇ ਚੱਕੋਵਾਲ ਸਰਕਾਰੀ ਹਸਪਤਾਲ ਚ ਮੌਜੂਦ ਸੀ ਤੇ ਅੱਜ ਜਦੋਂ ਦੇਰ ਸ਼ਾਮ ਕਰੀਬ 7 ਵਜੇ ਇਨੋਵਾ ਗੱਡੀ ਚ ਸਵਾਰ ਹੋ ਕੇ ਉਨ੍ਹਾਂ ਦਾ ਵੱਡਾ ਪੁੱਤਰ ਅਮਰਜੀਤ ਸਿੰਘ ਆਪਣੇ ਪਿਤਾ ਕਸ਼ਮੀਰੀ ਲਾਲ ਨਾਲ ਹਸਪਤਾਲ ਗਿਆ ਤਾਂ ਗੱਡੀ ਚ 2 ਛੋਟੇ ਬੱਚੇ ਵੀ ਮੌਜੂਦ ਸਨ ਤੇ ਇਸ ਦੌਰਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਕੁਝ ਹਮਲਾ.ਵਰਾਂ ਨੇ ਗੱਡੀ ਦਾ ਸ਼ੀਸ਼ਾ ਤੋੜ ਤੇ ਅੰਨੇਵਾਹ ਗੋ.ਲੀ.ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਘਟਨਾ ਚ ਅਮਰਜੀਤ ਸਿੰਘ ਅਤੇ ਉਸਦੇ ਪਿਤਾ ਕਸ਼ਮੀਰੀ ਲਾਲ ਦੀ ਮੌਤ ਹੋ ਗਈ ਤੇ ਗੱਡੀ ਚ ਸਵਾਰ ਸਿ਼ਵਮ ਅਤੇ ਗੁਰਨਾਜ ਵੀ ਜ਼ਖਮੀ ਹੋ ਗਏ।ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵਲੋਂ ਪਹਿਲਾਂ ਵੀ ਉਨ੍ਹਾਂ ਦੇ ਘਰ ਤੇ ਗੋ.ਲੀ.ਆਂ ਚਲਾਈਆਂ ਗਈਆਂ ਸਨ ਤੇ ਅੱਜ ਵੀ ਉਕਤ ਹਮਲਾਵਰਾਂ ਵਲੋਂ ਉਨ੍ਹਾਂ ਦੇ 2 ਜੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਘਟਨਾ ਦਾ ਪਤਾ ਲੱਗਦਿਆਂ ਹੀ ਬਸਪਾ ਦੇ ਆਗੂ ਵੀ ਹਸਪਤਾਲ ਪਹੁੰਚ ਗਏ ਤੇ ਪੁਲਿਸ ਪ੍ਰਸ਼ਾਸਨ ਤੋਂ ਕਾ.ਤ.ਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਦੂਜੇ ਪਾਸੇ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਪੁਲਿਸ ਕਾਤਲਾਂ ਨੂੰ ਕਾਬੂ ਕਰ ਲਵੇਗੀ।