Pathankot NRI case update | NRI ਨੇ ਹੀ ਮਾਰਿਆ NRI, ਦੋਵਾਂ ਦੇ ਇੱਕੋ ਕੁੜੀ ਨਾਲ ਸਨ ਪ੍ਰੇਮ ਸੰਬੰਧ ?
Pathankot NRI case update | NRI ਨੇ ਹੀ ਮਾਰਿਆ NRI, ਦੋਵਾਂ ਦੇ ਇੱਕੋ ਕੁੜੀ ਨਾਲ ਸਨ ਪ੍ਰੇਮ ਸੰਬੰਧ ?
#Pathankot #NRI #Crime #abpsanjha #abplive #Punjabpolice
NRI ਨੌਜਵਾਨ ਪਿੰਡ ਪਰਮਾਨੰਦ ਨੇੜੇ ਮ੍ਰਿਤ ਮਿਲਿਆ ਸੀ , ਸਵਾਲ ਉੱਠਿਆ ਕਿ ਆਖਿਰ NRI ਦਾ ਕਤਲ ਕਿਸ ਨੇ ਕੀਤਾ ਤਾਂ ਕ+ਤ+ਲ ਦੀ ਗੁੱਥੀ ਵੀ ਛੇਤੀ ਹੀ ਸੁਲਝ ਗਈ, ਪੁਲਿਸ ਵੱਲੋਂ ਇੱਕ ਖ਼ੁਲਾਸਾ ਕੀਤਾ ਗਿਆ ਹੈ ਜਿਸ ਵਿੱਚ ਇੱਕ ਐਨਆਰਆਈ ਦਾ ਦੂਜੇ ਐਨਆਰਆਈ ਵੱਲੋਂ ਕ++ਤਲ ਕਰ ਦਿੱਤਾ ਗਿਆ ਸੀ ਅਤੇ ਬਹੁਤ ਹੀ ਫਿਲਮੀ ਅੰਦਾਜ਼ ਵਿੱਚ ਕ+ਤ+ਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ, ਜਾਣਕਾਰੀ ਮੁਤਾਬਿਕ ਇੱਕ ਹੀ ਲੜਕੀ ਨਾਲ ਦੋਨੋਂ ਪ੍ਰਵਾਸੀ ਭਾਰਤੀਆਂ ਦੇ ਪ੍ਰੇਮ ਸਬੰਧਾਂ ਦਾ ਇਹ ਮਾਮਲਾ, ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਦੋਵੇਂ ਐਨਆਰਆਈ ਇੱਕ ਹੀ ਲੜਕੀ ਨਾਲ ਪ੍ਰੇਮ ਸਬੰਧਾਂ ਵਿੱਚ ਸਨ ਅਤੇ ਕ+ਤ+ਲ ਵਾਲੀ ਰਾਤ ਦੋਵੇਂ ਲੜਕੀ ਨੂੰ ਮਿਲਣ ਆਏ ਸਨ, ਜਿਸ ਕਾਰਨ ਉਨ੍ਹਾਂ ਵਿੱਚ ਤਕਰਾਰ ਹੋ ਗਈ ਸੀ। ਇਸ ਤਕਰਾਰ ਦੌਰਾਨ ਮ੍ਰਿਤਕ ਨੇ ਆਪਣੇ ਰਿਸ਼ਤੇਦਾਰ ਤੋਂ ਲਈ ਰਿਵਾਲਵਰ ਦੂਸਰੇ ਐਨਆਰਆਈ ਵੱਲ ਕਰ ਦਿੱਤੀ। ਜਿਸ ਤੋਂ ਬਾਅਦ ਦੂਸਰੇ ਐਨਆਰਆਈ ਉਸ ਦਾ ਰਿਵਾਲਵਰ ਖੋਹ ਕੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਇਹ ਗੋਲੀ ਮ੍ਰਿਤਕ ਦੇ ਪੇਟ ‘ਚ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਿਕ ਦੋਵੇਂ ਨਸ਼ੇ ਦੀ ਹਾਲਤ ਵਿੱਚ ਦੱਸੇ ਜਾ ਰਹੇ ਹਨ। ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।