Moga Double Mur+der | ਫਿਲਮ ਦੇਖਣ ਦੇ ਬਹਾਨੇ ਦੋਸਤ ਨੂੰ ਬੁਲਾਇਆ ਫਿਰ ਮਾ+ਰ ਕੇ ਨਾਲੇ ਵਿੱਚ ਸੁੱਟ ਦਿੱਤਾ
Moga Double Mur+der | ਫਿਲਮ ਦੇਖਣ ਦੇ ਬਹਾਨੇ ਦੋਸਤ ਨੂੰ ਬੁਲਾਇਆ ਫਿਰ ਮਾ+ਰ ਕੇ ਨਾਲੇ ਵਿੱਚ ਸੁੱਟ ਦਿੱਤਾ
#Moga #Crime #abpsanjha #NRI #abplive
ਮਾਮਲਾ ਮੋਗਾ ਦੇ ਪਿੰਡ ਮਹਿਣਾ ਦਾ ਹੈ ਜਿੱਥੇ ਗੰਦੇ ਸੇਮ ਨਾਲੇ ਵਿੱਚੋਂ ਇਕ 17 ਸਾਲਾ ਨੌਜਵਾਨ ਦੀ ਲਾਸ਼ ਮਿਲੀ ਅਤੇ ਫਿਰ ਹੋਇਆ ਖੁਲਾਸਾ ਕਿ ਇੱਕ ਲਾ+ਸ਼ ਤਾਂ ਕੋਠੀ ਵਿੱਚ ਵੀ ਪਈ ਹੈ,ਸ਼ੁੱਕਰਵਾਰ ਬਾਅਦ ਦੁਪਹਿਰ ਪੁਲਸ ਨੇ ਮੋਗਾ ਦੇ ਪਿੰਡ ਮਹਿਣਾ ਦੇ ਗੰਦੇ ਨਾਲੇ 'ਚੋਂ ਬੱਧਨੀ ਖੁਰਦ ਦੇ ਰਹਿਣ ਵਾਲੇ ਮਨੀਕਰਨ ਸਿੰਘ ਨਾਂ ਦੇ 17 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ..ਮ੍ਰਿਤਕ ਮਨੀਕਰਨ ਸਿੰਘ ਵੀਰਵਾਰ ਸਵੇਰੇ ਆਪਣੇ ਦੋ ਦੋਸਤਾਂ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਇਹ ਕਹਿ ਕੇ ਮੋਗਾ ਆਇਆ ਸੀ ਕਿ ਉਹ ਆਪਣੇ ਦੋ ਦੋਸਤਾਂ ਦੇ ਨਾਲ਼ ਫਿਲਮ ਦੇਖਣ ਜਾ ਰਿਹਾ ਹੈ। ਪਰ ਜਦੋਂ ਰਾਤ ਤੱਕ ਮਨੀਕਰਨ ਸਿੰਘ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਭਰਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ | ਕਰੀਬ 20 ਦਿਨ ਪਹਿਲਾਂ ਹਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮਨੀਕਰਨ ਸਿੰਘ ਨੇ ਮਿਲ ਕੇ ਬੱਧਨੀ ਖੁਰਦ ਵਿੱਚ 40 ਸਾਲਾ ਐਨਆਰਆਈ ਮਨਦੀਪ ਸਿੰਘ ਦਾ ਉਸ ਦੇ ਘਰ ਵਿੱਚ ਜਾਕੇ ਉਸਦਾ ਕਤਲ ਕਰ ਦਿੱਤਾ ਸੀ। ਐਨਆਰਆਈ ਮਨਦੀਪ ਸਿੰਘ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਸਦੀਆ ਦੋ ਭੈਣਾਂ ਹੀ ਸ਼ਨ ਉਹ ਬਾਹਰ ਵਿਦੇਸ਼ ਵਿਚ ਰਹਿੰਦੀਆਂ ਸਨ।