ਪੜਚੋਲ ਕਰੋ
Prem Singh Chandumajra ਤੇ Surjeet Singh Rakhra 'ਤੇ ਬੇਅਦਬੀ ਦਾ ਆਰੋਪ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ
ਇਹ ਤਸਵੀਰਾਂ ਸਾਲ 2008 ਦੀਆ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਖ ਵਖ ਤਿਲਕ ਲਾਇਆ ਜਾ ਰਿਹਾ ਹੈ, ਸਿਖ ਜਥੇਬੰਦੀਆ ਵਲੋ ਇਸ ਬੇਅਦਬੀ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਕੀਤੀ ਗਈ ਹੈ.. ਸ਼ਿਕਾਇਤ ਦੇਣ ਪਹੁੰਚੇ ਗੁਰਜੀਤ ਸਿੰਘ ਨੇ ਦਸਿਆ ਐ ਕਿ ਇਹ ਮਾਮਲਾ ਸਾਲ 2008 ਦਾ ਹੈ ਅਤੇ ਇਸ ਦੀ ਸ਼ਿਕਾਇਤ ਦੋ ਸਾਲ ਪਹਿਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਿੱਤੀ ਸੀ ... ਹੁਣ ਫਿਰ ਇਸ ਮਾਮਲੇ ਦੀ ਸ਼ਿਕਾਇਤ ਦੇਣ ਪਹੁੰਚੇ ਹਨ ...
ਇਹਨਾਂ ਨੇ ਬਲਵੰਤ ਸਿੰਘ ਨਾਭੀ ਡੇਰੇਦਾਰ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸ ਤਿਲਕ ਲਗਾਇਆ ਗਿਆ ਹੈ। ਇਹ ਜੋ ਕਿ ਸਾਡੀ ਮਰਿਆਦਾ ਦੇ ਬਿਲਕੁਲ ਉਲਟ ਹੈ ਸਾਡੀ ਮਰਿਆਦਾ ਦੇ ਖਿਲਾਫ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਉਸ ਸਮੇਂ ਮੌਕੇ ਤੇ ਪ੍ਰੇਮ ਸਿੰਘ ਚੰਦੂਮਾਜਰਾ , ਬੀਬੀ ਪ੍ਰਨੀਤ ਕੌਰ ਤੇ ਸੁਰਜੀਤ ਸਿੰਘ ਰੱਖੜਾ ਸਨ ਇਹਨਾਂ ਤੇ ਬਿਲਕੁਲ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਵਿੱਚ ਅਸੀਂ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸ ਉਪਰ ਤਿਲਕ ਲਗਾਇਆ ਅਸੀਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਸੀ ਅੱਜ ਫੇਰ ਜੱਥੇਦਾਰ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ।
ਹੋਰ ਵੇਖੋ






















