ਡੱਲੇਵਾਲ ਨੇ ਦੱਸੀ MLA ਪਠਾਨਮਾਜਰਾ ਮਾਮਲੇ ਦੀ ਅਸਲੀਅਤ
ਡੱਲੇਵਾਲ ਨੇ ਦੱਸੀ MLA ਪਠਾਨਮਾਜਰਾ ਮਾਮਲੇ ਦੀ ਅਸਲੀਅਤ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਤਲੁਜ ਦਰਿਆ ਦੇ ਨੇੜੇ ਸਸਰਾਲੀ ਪਿੰਡ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਸਥਿਤੀ ਨਾਜ਼ੁਕ ਹੈ। ਹਾਲਾਂਕਿ ਬੰਨ੍ਹ ਦੀ ਰੱਖਿਆ ਅਤੇ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ, ਜੇਕਰ ਬੰਨ੍ਹ ਵਿੱਚ ਕੋਈ ਪਾੜ ਜਾਂ ਨੁਕਸਾਨ ਹੁੰਦਾ ਹੈ, ਤਾਂ ਸਸਰਾਲੀ, ਬੰਟ, ਰਾਵਤ, ਹਵਾਸ, ਸੀਜ਼ਾ, ਬੂਥਗੜ੍ਹ ਅਤੇ ਮੰਗਲੀ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਹੜ੍ਹ ਦੇ ਪਾਣੀ ਨਾਲ ਘਿਰਨ ਦਾ ਵੀ ਖ਼ਤਰਾ ਹੈ।ਸਤਲੁਜ ਦਰਿਆ ਵਿਚ ਪਾਣੀ ਦੇ ਤੇਜ਼ ਵਹਾਅ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਤੇ ਆਪਣੇ ਅਹਿਮ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਮੁਤਾਬਕ ਸਸਰਾਲੀ ਪਿੰਡ ਦੀ ਸਥਿਤੀ ਨਾਜ਼ੁਕ ਹੈ ਅਤੇ ਪਾਣੀ ਦਾ ਵਹਾਅ ਕਿਸੇ ਵੀ ਸਮੇਂ ਬੰਨ੍ਹ ਨੂੰ ਨੁਕਸਾਨ ਪਹੁੰਚਾ ਸਕਦਾ ਹੈ।






















