ਪੜਚੋਲ ਕਰੋ
'ਜਜ਼ਬਾਤਾਂ ਨਾਲ ਨਾ ਖੇਡੋ' , ਕ੍ਰਿਕੇਟ ਮੈਚ ਹੋ ਸਕਦਾ ਤਾਂ ਧਾਰਮਿਕ ਯਾਤਰਾ ਕਿਉਂ ਨਹੀਂ ?
ਰੇਲਵੇ ਸਟੇਸ਼ਨ ਸਰਹਿੰਦ ਨਜ਼ਦੀਕ ਮਾਰਕੀਟ ਵਿੱਚ ਇੱਕ ਵੀਡੀਓ ਗੇਮਸ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ।ਜਿਸ ਦੌਰਾਨ ਦੁਕਾਨ ਵਿੱਚ ਲੱਗੀਆਂ ਐਲ.ਸੀ.ਡੀਆਂ ,ਪਤੰਗ ਤੇ ਡੋਰਾਂ ਸਮੇਤ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ, ਇਹ ਸਭ ਦੇਖ ਕੇ ਉਕਤ ਦੁਕਾਨਦਾਰ ਬੇਹੋਸ਼ ਹੋ ਕੇ ਡਿੱਗ ਪਿਆ ਜਿਸ ਨੂੰ ਫੌਰੀ ਤੌਰ ਤੇ ਦੁਕਾਨਦਾਰਾਂ ਵੱਲੋ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਫਾਇਰ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਕਰਕੇ ਕਿਸੇ ਵਿਅਕਤੀ ਵੱਲੋਂ ਅੱਗ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਹ ਕੁਝ ਸਮੇਂ ਬਾਅਦ ਹੀ ਆਪਣੇ ਫਾਇਰ ਕਰਮੀਆ ਸਮੇਤ ਮੌਕੇ ਤੇ ਪਹੁੰਚ ਗਏ। ਉਹਨਾਂ ਦੱਸਿਆ ਕਿ ਅੱਗ ਕਰੀਬ 11:05 ਵਜੇ ਲੱਗੀ ਤੇ ਲਗਾਤਾਰ ਕਈ ਘੰਟੇ ਫਾਇਰ ਬ੍ਰਿਗੇਡ ਦੀਆਂ ਕਰੀਬ 6 ਤੋਂ 7 ਗੱਡੀਆਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਫਿਰ ਵੀ ਅੱਗ ਨਾ ਬੁਝੀ ਤਾਂ ਦੁਕਾਨ ਦੇ ਪਿਛਲੇ ਪਾਸੇ ਕੰਧ ਨੂੰ ਸੰਨ ਲਾ ਕੇ ਨੌਜਵਾਨਾਂ ਵੱਲੋਂ ਅੱਗ ਬੁਜਾਉਣ ਦੀ ਅਣ ਥੱਕ ਕੋਸ਼ਿਸ਼ ਕੀਤੀ ਗਈ। ਜਦੋਂ ਫਿਰ ਵੀ ਅੱਗ ਨਾ ਬੁੱਝੀ ਤਾਂ ਨੌਜਵਾਨਾਂ ਵੱਲੋਂ ਜੇਸੀਬੀ ਦੀ ਮਦਦ ਨਾਲ ਦੁਕਾਨ ਦੀ ਉੱਪਰਲੀ ਮੰਜ਼ਿਲ ਜਿੱਥੇ ਕਿ ਅੱਗ ਦੀਆਂ ਲਪਟਾਂ ਬਹੁਤ ਭਿਆਨਕ ਸਨ ਦੇ ਸ਼ਟਰ ਨੂੰ ਤੋੜ ਕੇ ਅੱਗ ਤੇ ਕਾਬੂ ਪਾਇਆ ਗਿਆ। ਇੱਥੇ ਦੱਸਣ ਯੋਗ ਹੈ ਕਿ ਇਸ ਅੱਗ ਨੂੰ ਬੁਝਾਉਣ ਲਈ ਜਦੋ-ਜਹਿਦ ਕਰ ਰਿਹਾ ਇੱਕ ਨੌਜਵਾਨ ਦੁਕਾਨ ਦੀ ਦੂਸਰੀ ਮੰਜ਼ਿਲ ਤੋਂ ਗਿਰ ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੇ ਸਿਰ ਤੇ 18 ਅਤੇ ਸੱਜੇ ਹੱਥ ਵਿੱਚ 3 ਅਤੇ ਖੱਬੇ ਹੱਥ ਵਿੱਚ ਦੋ ਟਾਂਕੇ ਲਗਾਏ ਗਏ।
ਇੱਥੇ ਦੱਸਣ ਯੋਗ ਹੈ ਕਿ ਅੱਗ ਬੁਝਾਉਣ ਵਾਲਿਆਂ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦੇ ਆਉਣ ਨੂੰ ਲੈ ਕੇ ਆਪਸੀ ਸ਼ਬਦੀ ਤਕਰਾਰ ਹੋ ਗਈ। ਸਥਾਨਕ ਲੋਕਾਂ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਫਾਇਰ ਦੀ ਗੱਡੀ ਕਰੀਬ ਇੱਕ ਤੋਂ ਡੇਢ ਘੰਟਾ ਲੇਟ ਆਈ ਪਰੰਤੂ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਫੋਨ ਕਰਨ ਉਪਰੰਤ ਹੀ ਗੱਡੀ ਦੁਕਾਨ ਦੇ ਸਾਹਮਣੇ ਆ ਪਹੁੰਚੀ ਸੀ ਤੇ ਉਹਨਾਂ ਇਸ ਮੌਕੇ ਕਿਸੇ ਨੂੰ ਵੀ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ। ਜਦੋਂ ਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਫੋਨ ਕਰਨ ਤੇ ਵੀ ਗੱਡੀ ਦੇ ਨਾ ਆਉਣ ਤੋਂ ਬਾਅਦ ਕੁਝ ਦੁਕਾਨਦਾਰ ਇਕੱਠੇ ਹੋ ਕੇ ਫਾਇਰ ਦਫਤਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੂੰ ਕੋਈ ਵੀ ਫਾਇਰਮੈਨ ਨਹੀਂ ਮਿਲਿਆ । ਇਸ ਸਬੰਧੀ ਫਾਇਰ ਅਫਸਰ ਨੇ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਹੈ।
Tags :
ABP Sanjhaਹੋਰ ਵੇਖੋ
Advertisement






















