ਰਾਵੀ ਦਰਿਆ ਨੇ ਮਚਾਇਆ ਕਹਿਰ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ ਘਰ
ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਪਹਿਲਾਂ ਹੀ ਕਈ ਆਫ਼ਤਾਂ ਦਾ ਸਾਹਮਣਾ ਕਰ ਰਹੇ ਭਾਰਤ ’ਚ ਸਤੰਬਰ ਦੌਰਾਨ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਐਤਵਾਰ ਨੂੰ ਕਿਹਾ ਕਿ ਸਤੰਬਰ 2025 ਵਿਚ ਮਹੀਨਾਵਾਰ ਔਸਤ ਮੀਂਹ 167.9 ਮਿਲੀਮੀਟਰ ਦੇ ਲੰਮੇ ਸਮੇਂ ਦੇ ਔਸਤ ਦੇ 109 ਫ਼ੀ ਸਦੀ ਤੋਂ ਵੱਧ ਹੋਣ ਦੀ ਉਮੀਦ ਹੈ।
ਪੇਸ਼ਨਗੋਈ ਮੁਤਾਬਕ ਜ਼ਿਆਦਾਤਰ ਇਲਾਕਿਆਂ ਵਿਚ ਆਮ ਤੋਂ ਲੈ ਕੇ ਆਮ ਤੋਂ ਵੱਧ ਮੀਂਹ ਪਵੇਗਾ, ਜਦਕਿ ਉੱਤਰ-ਪੂਰਬ ਅਤੇ ਪੂਰਬ ਦੇ ਕੁੱਝ ਹਿੱਸਿਆਂ, ਦਖਣੀ ਪ੍ਰਾਇਦੀਪ ਭਾਰਤ ਦੇ ਕਈ ਇਲਾਕਿਆਂ ਅਤੇ ਉੱਤਰ-ਪਛਮੀ ਭਾਰਤ ਦੇ ਕੁੱਝ ਹਿੱਸਿਆਂ ’ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਮ੍ਰਿਤਿਊਂਜੈ ਮਹਾਪਾਤਰਾ ਨੇ ਚੇਤਾਵਨੀ ਦਿਤੀ ਹੈ ਕਿ ਭਾਰੀ ਮੀਂਹ ਕਾਰਨ ਸਤੰਬਰ ਦੌਰਾਨ ਉਤਰਾਖੰਡ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀ ਹਨ ਅਤੇ ਹੜ੍ਹ ਆ ਸਕਦੇ ਹਨ। ਦਖਣੀ ਹਰਿਆਣਾ, ਦਿੱਲੀ ਅਤੇ ਉੱਤਰੀ ਰਾਜਸਥਾਨ ਵਿਚ ਵੀ ਆਮ ਜਨਜੀਵਨ ਪ੍ਰਭਾਵਤ ਹੋ ਸਕਦਾ ਹੈ।






















