ਸਰਕਾਰ ਕਰੇ ਨਾ ਕਰੇ, ਹੁਣ ਅਕਾਲੀ ਦਲ ਕਰੇਗਾ ਹੱਲ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਕਈ ਪਿੰਡ ਹੜ੍ਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਝੱਲਣਾ ਪਿਆ ਹੈ। ਉਹਨਾਂ ਨੇ ਦੱਸਿਆ ਕਿ ਕਾਂਗਰਸ ਦੇ ਲੀਡਰਾਂ ਅਤੇ ਵਰਕਰਾਂ ਨੇ ਮਿਲ ਕੇ ਆਪਣੀ ਜੇਬ ਵਿੱਚੋਂ 40 ਲੱਖ ਰੁਪਏ ਇਕੱਤਰ ਕੀਤੇ ਹਨ, ਜੋ ਸਿਰਫ਼ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤੇ ਜਾਣਗੇ। ਇਸ ਰਕਮ ਨੂੰ ਜਿੱਥੇ ਜਰੂਰਤ ਹੋਵੇਗੀ ਉੱਥੇ ਖਰਚਿਆ ਜਾਵੇਗਾ ਤਾਂ ਜੋ ਲੋਕਾਂ ਦੀਆਂ ਲੋੜਾਂ ਤੁਰੰਤ ਪੂਰੀਆਂ ਹੋ ਸਕਣ।
ਕਾਂਗਰਸ ਵੱਲੋਂ ਹਰ ਪ੍ਰਭਾਵਿਤ ਖੇਤਰ ਤੱਕ ਸਹਾਇਤਾ ਪਹੁੰਚਾਉਣ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਲੋਕਾਂ ਦੀਆਂ ਜਰੂਰਤਾਂ 'ਤੇ ਨਜ਼ਰ ਰੱਖੇਗੀ। ਵੜਿੰਗ ਨੇ ਕਿਹਾ ਕਿ ਜਿਹੜੀ ਵੀ ਲੋੜ ਹੋਵੇਗੀ, ਚਾਹੇ ਖਾਣੇ ਦੀ ਹੋਵੇ, ਪਾਣੀ ਦੀ ਹੋਵੇ ਜਾਂ ਦਵਾਈਆਂ ਦੀ, ਉਹ ਕਾਂਗਰਸ ਪਾਰਟੀ ਪੂਰੀ ਕਰੇਗੀ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਪਹਿਲਾਂ ਖਰਚਾ ਪਾਰਟੀ ਦੇ ਵਰਕਰ 'ਤੇ ਲੀਡਰਾਂ ਦੀ ਜੇਬ ਵਿੱਚੋਂ ਹੀ ਕੀਤਾ ਜਾਵੇਗਾ ਅਤੇ ਜਰੂਰਤ ਪੈਣ 'ਤੇ ਬਾਅਦ ਵਿੱਚ ਹੀ ਸਹਾਇਤਾ ਲਈ ਮੰਗ ਕੀਤੀ ਜਾਵੇਗੀ।






















