Bikram Majithia| Ranjit Singh Gill|ਰਣਜੀਤ ਸਿੰਘ ਗਿੱਲ ਦੇ ਜੁੜੇ ਮਜੀਠੀਆ ਨਾਲ ਤਾਰ |abp sanjha|
‘ਆਪ’ ਸਰਕਾਰ ਨੇ ਹੁਣ ਲੈਂਡ ਪੂਲਿੰਗ ਨੀਤੀ ’ਤੇ ਨਵੇਂ ਸਿਰੇ ਤੋਂ ਅੰਦਰੋਂ-ਅੰਦਰੀਂ ਚਰਚਾ ਸ਼ੁਰੂ ਕੀਤੀ ਹੈ, ਜਿਸ ਤਹਿਤ ਫ਼ਿਲਹਾਲ ਇਸ ਨੀਤੀ ਨੂੰ ਵੱਡੇ ਸ਼ਹਿਰਾਂ ਦੇ ਆਸ-ਪਾਸ ਤੱਕ ਸੀਮਤ ਕਰਨ ਦੀ ਵਿਉਂਤ ਬਣਨ ਲੱਗੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਨੂੰ ਮੁਹਾਲੀ, ਲੁਧਿਆਣਾ ਤੇ ਪਟਿਆਲਾ ’ਚ ਅਤੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਲਾਗੂ ਕਰਨ ਬਾਰੇ ਸੋਚ ਰਹੀ ਹੈ। ਇਨ੍ਹਾਂ ਤਿੰਨਾਂ ਸ਼ਹਿਰਾਂ ’ਚ ਕਾਫ਼ੀ ਅਰਸੇ ਤੋਂ ਲੈਂਡ ਪੂਲਿੰਗ ਨੀਤੀ ਦੇ ਨਤੀਜੇ ਪੰਜਾਬ ਸਰਕਾਰ ਨੂੰ ਸਫਲ ਜਾਪਦੇ ਹਨ। ਪੰਜਾਬ ਦੇ ਛੋਟੇ ਸ਼ਹਿਰਾਂ ਤੋਂ ਇਸ ਨੀਤੀ ਨੂੰ ਫ਼ਿਲਹਾਲ ਦੂਰ ਰੱਖਣ ਦੀ ਯੋਜਨਾ ਬਣ ਰਹੀ ਹੈ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਦਾਅਵਾ ਹੈ ਕਿ ਮੁਹਾਲੀ ਵਿੱਚ ਇੱਕ ਹਜ਼ਾਰ ਏਕੜ, ਲੁਧਿਆਣਾ ਵਿੱਚ 300 ਏਕੜ ਤੇ ਪਟਿਆਲਾ ਵਿੱਚ 80 ਏਕੜ ਜ਼ਮੀਨ ਲੈਂਡ ਪੂਲਿੰਗ ਜ਼ਰੀਏ ਪ੍ਰਾਪਤ ਕੀਤੀ ਜਾ ਚੁੱਕੀ ਹੈ। ਪਟਿਆਲਾ ’ਚ 50 ਏਕੜ ਜ਼ਮੀਨ ਪ੍ਰਕਿਰਿਆ ਅਧੀਨ ਹੈ।






















