Ludhiana loot| ਪੁਲਿਸ ਚੌਕੀ ਤੋਂ 400 ਮੀਟਰ ਦੀ ਦੂਰੀ 'ਤੇ ਲੁੱਟ, ਦਾਤ ਖੋਹਿਆ ਪੈਸਿਆਂ ਵਾਲਾ ਬੈਗ
Ludhiana loot| ਪੁਲਿਸ ਚੌਕੀ ਤੋਂ 400 ਮੀਟਰ ਦੀ ਦੂਰੀ 'ਤੇ ਲੁੱਟ, ਦਾਤ ਖੋਹਿਆ ਪੈਸਿਆਂ ਵਾਲਾ ਬੈਗ
#Ludhaiana #Loot #deliveryboy #Crime #abpsanjha #abplive
ਘਟਨਾ ਸ਼ਿੰਗਾਰ ਸਿਨੇਮਾ ਦੇ ਅੰਦਰ ਬਣੀ ਪੁਲਿਸ ਚੌਂਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ ਤੇ ਹੋਈ ਹੈ, ਜਿੱਥੇ ਇੱਕ ਕੰਪਨੀ ਦਾ ਡਿਲੀਵਰੀ ਬੁਆਏ ਖੜ੍ਹਾ ਮੋਬਾਇਲ ਤੇ ਕਿਸੇ ਘਰ ਦੀ ਲੋਕੇਸ਼ਨ ਚੈਕ ਕਰ ਰਿਹਾ ਸੀ, ਤਾਂ ਇੱਕ ਲੁਟੇਰਾ ਆਉਂਦਾ ਹੈ ਅਤੇ ਡਿਲੀਵਰੀ ਬੁਆਏ ਨੂੰ ਤੇਜਧਾਰ ਹਥਿਆਰ ਨਾਲ ਡਰਾਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਲੈਕੇ ਬੜੇ ਅਰਾਮ ਨਾਲ ਉਥੋਂ ਤੁਰਦਾ ਬਣਦਾ ਹੈ, ਵਿਚਾਰਾ ਡਿਲੀਵਰੀ ਬੁਆਏ ਖੜ੍ਹਾ ਦੇਖਦਾ ਰਹਿ ਜਾਂਦਾ ਹੈ। ਬੈਗ ਵਿੱਚ ਲੋਕਾਂ ਨੂੰ ਡਿਲਿਵਰ ਕੀਤੇ ਗਏ ਸਮਾਨ ਦੇ ਪੈਸੇ ਸਨ ਜੋ ਉਸਨੇ ਕੰਪਨੀ ਵਿੱਚ ਜਮ੍ਹਾਂ ਕਰਵਾਉਣੇ ਸਨ,
ਲੁਟੇਰੇ ਦੀ ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਡਿਲੀਵਰੀ ਬੁਆਏ ਨੇ ਆਪਣੇ ਨਾਲ ਹੋਈ ਲੁੱਟ ਦੀ ਸ਼ਿਕਾਇਤ ਸ਼ਿੰਗਾਰ ਪੁਲਿਸ ਚੌਂਕੀ ਵਿੱਚ ਦਰਜ ਕਰਵਾ ਦਿੱਤੀ ਹੈ।






















