(Source: ECI/ABP News/ABP Majha)
ਸਰਕਾਰਾਂ ਤੋਂ ਪਰੇਸ਼ਾਨ ਹੋਏ ਕਿਸਾਨਾਂ ਨੇ ਕਹੀ ਵੱਡੀ ਗੱਲ,
ਸਰਕਾਰਾਂ ਤੋਂ ਪਰੇਸ਼ਾਨ ਹੋਏ ਕਿਸਾਨਾਂ ਨੇ ਕਹੀ ਵੱਡੀ ਗੱਲ,
ਕਿਸਾਨਾਂ ਦੀ ਅਧਿਕਾਰੀਆਂ ਨੂੰ ਚੇਤਾਵਨੀ, ਨਹੀਂ ਹੋਈ ਖਰੀਦ ਤਾਂ ਕਰਾਂਗੇ ਹਾਈਵੇ ਬੰਦ
ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਮਰਦਾਪੁਰ ਮੰਡੀ ਦਾ ਕੀਤਾ ਦੌਰਾ, ਸੁਣੀਆ ਕਿਸਾਨਾਂ ਦੀਆਂ ਮੁਸ਼ਕਿਲਾਂ
ਕਿਸਾਨਾਂ ਅਤੇ ਆੜਤੀਆਂ ਦੇ ਵਿਚਕਾਰ ਹੋਈ ਤੂੰ ਤੂੰ ਮੈਂ ਮੈਂ ਆੜਤੀਆਂ ਨੇ ਕਿਹਾ ਕਿ ਅਸੀਂ ਆਪਣੇ ਪੱਲੇ ਤੋਂ ਪੈਸੇ ਦੇ ਕੇ ਭਰਾਈ ਕਰਾ ਰਹੇ ਹਾਂ ਫਿਰ ਵੀ ਸਾਡੇ ਤੇ ਪਾਇਆ ਜਾਂਦਾ ਹੈ ਪ੍ਰੈਸ਼ਰ
ਸ਼ੰਭੂ ਬਾਰਡਰ 26 ਅਕਤੂਬਰ (ਗੁਰਪ੍ਰੀਤ ਧੀਮਾਨ)
ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਕਿਸਾਨ ਜਥੇਬੰਦੀਆਂ ਵੱਲੋਂ ਕੇਐਮਐਮ ਦੇ ਆਗੂ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਦੇ ਨਾਲ ਲੱਗਦੇ ਪਿੰਡ ਮਰਦਾਂਪੁਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਦਿਲਬਾਗ ਸਿੰਘ ਗਿੱਲ ਸੋਬਾ ਸਰਕਾਰ ਉੱਤੇ ਬਰਸਦੇ ਨਜ਼ਰ ਆਏ ਤੇ ਨਾਲ ਹੀ ਉਨਾ ਵੱਡੇ ਕਿਸਾਨ ਆਗੂਆਂ ਨੂੰ ਵੀ ਲੰਬੇ ਹੱਥ ਲੈਂਦੇ ਹੋਏ ਕਿਹਾ ਕਿ ਜੇਕਰ ਸੂਬਾ ਸਰਕਾਰ ਉਹਨਾਂ ਤੋਂ ਦੋ ਦਿਨ ਦਾ ਸਮਾਂ ਮੰਗ ਰਹੀ ਹੈ ਤਾਂ ਸਾਡੇ ਆਗੂਆਂ ਉਨਾਂ ਨੂੰ ਚਾਰ ਦਿਨਾਂ ਦਾ ਸਮਾਂ ਦੇ ਰਹੇ ਹਨ। ਕਿਉਂਕਿ ਇਸ ਦੇ ਵਿੱਚ ਕਈ ਆਗੂਆਂ ਦੇ ਖੁਦ ਦੇ ਸੈਲਰ ਵੀ ਸ਼ਾਮਿਲ ਹਨ। ਉਹ ਵੀ ਇਹਨਾਂ ਸੈਲਰ ਮਾਲਕਾਂ ਦੇ ਨਾਲ ਰਲ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਅਜਿਹੇ ਆਗੂਆਂ ਦੀ ਪਹਿਚਾਣ ਕਰਨ ਅਤੇ ਅਜਿਹੇ ਆਗੂਆਂ ਦੇ ਪਿੱਛੇ ਨਾ ਲੱਗਣ । ਉਹਨਾਂ ਇਸ ਮੌਕੇ ਮੰਡੀ ਵਿੱਚ ਖਰੀਦ ਕਰ ਰਹੀ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ। ਅਤੇ ਉਹਨਾਂ ਕਿਹਾ ਕਿ ਜੇਕਰ ਸ਼ਾਮ ਤੱਕ ਕਿਸਾਨਾਂ ਦੀ ਫਸਲ ਨਹੀਂ ਚੱਕੀ ਜਾਂਦੀ ਤਾਂ ਉਹਨਾਂ ਦੇ ਵੱਲੋਂ ਕੱਲ ਹਾਈਵੇ ਜਾਮ ਕੀਤੇ ਜਾਣਗੇ। ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਅੱਜ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮਐਮ ਦੇ ਆਗੂਆਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।