Punjabi Music | 100 ਸਾਲ ਪੁਰਾਣੇ ਪੱਥਰ ਦੇ ਰਿਕਾਰਡ ਸੰਭਾਲੇ, ਸੰਗੀਤ ਨੂੰ ਸਮਰਪਿਤ ਕੀਤੀ ਜਿੰਦਗੀ| Old Songs | Life
100 ਸਾਲਾਂ ਦੇ ਪੱਥਰ ਰਿਕਾਰਡ ਅਤੇ ਚਾਬੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਖਜਾਨਾ ਸਾਂਭੀ ਬੈਠਾ ਹੈ ਜਸਪਾਲ ਸਿੰਘ ਪਾਲਾ
ਆਪ ਤਾਂ ਭਾਵੇ ਪੰਜ ਸੱਤ ਜਮਾਤਾਂ ਹੀ ਪੜਿਆ ਹੈ ਪਰ ਉਸ ਦੇ ਅਵੱਲੇ ਸ਼ੋਕ ਕਾਰਨ ਉਸ ਤੇ ਦੋ ਵਿਦਿਆਰਥੀ ਪੀ ਐਚ ਡੀ ਕਰ ਗਏ
ਰਾਜਪੁਰਾ 12 ਅਗਸਤ (ਗੁਰਪ੍ਰੀਤ ਧੀਮਾਨ)
ਰਾਜਪੁਰਾ ਨੇੜਲੇ ਪਿੰਡ ਕੁੱਥਾਖੇੜੀ ਵਾਸੀ ਜਸਪਾਲ ਸਿੰਘ ਪਾਲਾ ਅੱਜ ਕੱਲ ਦੇ ਕੰਮਪਿਉਟਰ ਯੁੱਗ ਵਿਚ ਵੀ ਪੱਥਰ ਦੇ ਤਵੇ ਅਤੇ ਚਾਬੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਅਨਮੋਲ ਖਜਾਨਾ ਸਾਂਭੀ ਬੈਠਾ ਹੈ ।ਅੱਤ ਦੀ ਤੰਗੀ ਤੁਰਸ਼ੀ ਦੇ ਬਾਵਜੂਦ ਜਸਪਾਲ ਸਿੰਘ ਪਾਲਾ ਸੰਗੀਤਕ ਸ਼ੋਕ ਨੂੰ ਪੂਰਾ ਕਰਨ ਅਤੇ ਅੱਜ ਕੱਲ ਦੀ ਨੌਜਵਾਨ ਪੀੜੀ ਲਈ ਮਿਸਾਲ ਬਣਿਆ ਜ਼ਸਪਾਲ ਸਿੰਘ ਘਰ ਫੂਕ ਦੇ ਤਮਾਸ਼ਾ ਵੇਖ ਰਿਹਾ ਹੇੈ ।ਉਸ ਦੀ ਸੰਗੀਤਕ ਲਾਇਬਰੇਰੀ ਵਿਚ ਐੈਤਵਾਰ ਜਾਂ ਛੁੱਟੀ ਵਾਲੇ ਦਿਨ ਕੋਈ ਨਾ ਕੋਈ ਅਜਨਵੀ ਚਿਹਰਾ ਉਸ ਦੇ ਘਰ ਆਇਆ ਹੀ ਰਹਿੰਦਾ ਹੈ ਪਰ ਉਸ ਨੇ ਕਦੇ ਵੀ ਕਿਸੇ ਨੂੰ ਵੇਖ ਕੇ ਮੱਥੇ ਵੱਟ ਨਹੀ ਪਾਇਆ ।
ਜਸਪਾਲ ਸਿੰਘ ਪਾਲਾ ਨੇ ਏ ਬੀ ਪੀ ਸਾਂਝਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪ ਤਾਂ ਭਾਵੇ ਪੰਜ ਸੱਤ ਜਮਾਤਾਂ ਹੀ ਪੜਿਆ ਹੈ ਪਰ ਉਸ ਦੇ ਅਵੱਲੇ ਸ਼ੋਕ ਕਾਰਨ ਉਸ ਤੇ ਦੋ ਵਿਦਿਆਰਥੀ ਪੀ ਐਚ ਡੀ ਕਰ ਗਏ ਹਨ ।ਕਦੇ ਜਮਾਨਾ ਹੁੰਦਾ ਸੀ ਕਿ ਗੀਤ ਸੰਗੀਤ ਸਿਰਫ ਵਿਆਹ ਸ਼ਾਦੀ ਖੁੱਸ਼ੀਆਂ ਵੇਲੇ ਹੀ ਸੁਣਨ ਨੂੰ ਮਿਲਦੇ ਸੀ ।ਉਸ ਵਕਤ ਮੰਜੀਆਂ ਜੋੜ ਤੇ ਸਪੀਕਰ ਲਾਇਆ ਜਾਂਦਾ ਸੀ ਤੇ ਸਭ ਤੋ ਪਹਿਲਾਂ ਸੱਤ ਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਵੱਜਦਾ ਹੁੰਦਾ ਸੀ।ਜਸਪਾਲ ਸਿੰਘ ਪਾਲਾ ਦਾ ਕਹਿਣਾ ਹੈ ਕਿ ਉਸ ਨੂੰ ਵੀ ਉਸ ਵੇਲੇ ਹੀ ਸ਼ੋਕ ਜਾਗਿਆ ਸੀ ।ਸਭ ਤੋ ਪਹਿਲਾਂ ਉਸ ਨੇ ਸਾਲ 1975 ਵਿਚ ਸੋਨੋਟੋਨ ਕੰਪਨੀ ਦਾ ਟੇਪ ਰਿਕਾਰਡ ਲਿਆ ਸੀ ਜਿਹੜਾ ਉਸ ਤਿਨ ਸੌ ਰੁਪਏ ਦੇ ਕਰੀਬ ਆਇਆ ਸੀ ।ਇਸ ਦੇ ਨਾਲ ਔਖਾ ਸੋਖਾ ਹੋ ਕੇ ਕੈਸਟਾਂ ਖਰੀਦੀਆਂ ਸਨ।ਪਰ ਹੁਣ ਜ਼ਸਪਾਲ ਸਿੰਘ ਕੋਲ ਦੇਸ਼ ਦੀ ਵੰਡ ਤੋ ਵੀ ਪਹਿਲਾ ਸਾਲ 1902 ਦੇ ਪੱਥਰ ਦੇ ਤਵੇ ਵੀ ਹਨ ।ਉਸ ਕੋਲ ਹੁਣ ਚਾਬੀ ਭਰ ਕੇ ਚੱਲਣ ਵਾਲੀਆਂ ਚਾਲੂ ਹਾਲਤ ਵਾਲੀਆਂ ਮਸ਼ੀਨਾਂ ਵੀ ਹਨ।ਉਸ ਕੋਲ ਕਰੀਬ ਇਕ ਹਜਾਰ ਕਲਾਕਰਾਂ ਦੀਆਂ ਅਵਾਜਾਂ ਦਾ ਅਨਮੋਲ ਖਜਾਨਾ ਸਾਭਿਆ ਪਿਆ ਹੈ।ਜਸਪਾਲ ਸਿਘ ਨੇ ਦੱਸਿਆ ਕਿ ਉਸ ਕੋਲ ਪਾਕਿਸਤਾਨੀ ਕਲਾਕਾਰਾਂ ਜਿਹਨਾਂ ਵਿਚ ਮੁਹੰਮਦ ਅਸਲਮ,ਗੋਹਰ ਖਾਨ ,ਮੁਮਤਾਜ ਅਲੀ ,ਮਾਸਟਰ ਲੋਭੀ ਰਾਮ ਸਮੇਤ ਹੋਰ ਅਨੇਕਾਂ ਹੀ ਕਲਾਕਾਰਾਂ ਦੀ ਅਵਾਜ ਵਾਲੇ ਤਵੇ ਹਨ ।ਉਸ ਕੋਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਪੀਚ ਵੀ ਹੈ ਜਿਹੜੀ ਅਗਰੇਜੀ ਭਾਸ਼ਾ ਵਿਚ ਹੈ ।ਇਸ ਦੇ ਨਾਲ ਨਾਲ ਉਸ ਕੋਲ ਪੰਜਾਬ ਦੀ ਕੋਇਲ ਸੁਰਿੰਦਰ ਕੋਰ,ਚਾਂਦੀ ਰਾਮ ਚਾਂਦੀ ,ਸੁਰਿੰਦਰ ਛਿੰਦਾ,ਕੁਲਦੀਪ ਮਾਣਕ ,ਜਸਵੇਦ ਯਮਲਾ,ਅਮਰ ਸਿੰਘ ਚਮਕੀਲਾ ,ਬੀਬਾ ਅਮਰਜੋਤ ਕੋਰ,ਲੱਖੀ ਵਣਜਾਰਾ,ਸੁਚੇਤ ਬਾਲਾ ,ਕਰਮਜੀਤ ਧੁੂਰੀ ਅਤੇ ਹੋਰ ਕਲਾਕਾਰਾਂ ਦੇ ਰਿਕਾਰਡ ਅਤੇ ਟੇਪਾਂ ਹਨ।ਉਸ ਦੇ ਦੱਸਣ ਮੁਤਾਬਕ ਉਸ ਦੀ ਸੰਗੀਤਕ ਲਾਇਬਰੇਰੀ ਵਿੱਚ ਅਨੇਕਾਂ ਹੀ ਦੁਰਲੱਭ ਕਿਸਮ ਦੀਆਂ ਪੱਥਰ ਤੇ ਤਵਿਆਂ ਵਾਲੀਆਂ ਮਸ਼ੀਨਾਂ ,ਪੰਜ ਹਜਾਰ ਦੇ ਕਰੀਬ ਟੇਪ ਰਿਕਾਰਡ ਦੀਆਂ ਟੇਪਾਂ,ਤਿੰਨ ਹਜਾਰ ਦੇ ਕਰੀਬ ਤਵੇ (ਰਿਕਾਰਡ ) ਪੁਰਾਣੇ ਰੇਡੀਉ ਸੈਟ,ਵੀ ਸੀ ਆਰ ,ਅਗਰੇਜਾਂ ਦੇ ਜਮਾਨੇ ਦੇ ਟੈਲੀਫੋਨ ਅਤੇ ਹੋਰ ਹੋਰ ਬਹੁਤ ਕੁੱਝ ਸਾਭਿਆ ਪਿਆ ਹੈ।ਜਸਪਾਲ ਿੰਸਘ ਨੇ ਦੱਸਿਆ ਕਿ ਉਸ ਕੋਲ ਰੁਮਾਲੀ ਰਿਕਾਰਡ ਵੀ ਹਨ ਜਿਹੜੇ ਪਲਾਸਟਿਕ ਦੇ ਲਿਫਾਫੇ ਵਰਗੇ ਹੁੰਦੇ ਹਨ ਅਤੇ ਉਹਨਾਂ ਨੂੰ ਤੋੜ ਮਰੋੜ ਕੇ ਜੇਬ ਵਿਚ ਪਾਇਆ ਜਾ ਸਕਦਾ ਹੈ ਉਸ ਕੋਲ ਉਹ ਵੀ ਚਾਲੁੂ ਹਾਲਤ ਵਿਚ ਹਨ।ਅਜੀਤ ਦੀ ਟੀਮ ਨੂੰ ਉਸ ਨੇ ਰੁਮਾਲੀ ਤਵੇ ਚਲਾ ਕੇ ਵੀ ਵਿਖਾਏ ਹਨ। ਉਸ ਨੇ ਸਾਰਾ ਖਜਾਨਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਜਾ ਕੇ ਇਕੱਤਰ ਕੀਤਾ ਹੈ।ਉਸ ਨੇ ਦੱਸਿਆ ਕਿ ਉਹ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਹੈ।ਇਹੋ ਜਿਹੇ ਇਨਸਾਨ ਵੱਲ ਸਮੇ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਉਸ ਨੂੰ ਕੁੱਝ ਨਾ ਕੁੱਝ ਵਿਤੀ ਸਹਾਇਤਾ ਦੇਣੀ ਚਾਹੀਦੀ ਹੈ।






















