ਨਹੀਂ ਭੁੱਲੇ ਜਾਣੇ ਰਾਜਵੀਰ ਜਵੰਦਾ ਦੇ ਗੀਤ, ਪ੍ਰਸ਼ੰਸਕਾਂ ਨੂੰ ਪਿਆ ਵੱਡਾ ਘਾਟਾ
ਦਿੜ੍ਹਬਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਤੇ ਲੱਗੀ ਮੋਹਰ 65 ਲੱਖ ਰੁਪਏ ਦੀ ਲਾਗਤ ਨਾਲ ਦਿੜ੍ਹਬਾ ਵਿੱਚ ਆਈ ਫਾਇਰ ਬ੍ਰਿਗੇਡ ਮਸ਼ੀਨ ਜਿਸ ਦਾ ਅੱਜ ਉਦਘਾਟਨ ਹਰੀ ਝੰਡੀ ਦੇ ਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਦਿੜ੍ਹਬਾ ਸ਼ਹਿਰ ਦੇ ਵਿੱਚ ਇੱਕ ਪੱਕੀ ਫਾਇਰ ਬਗੇਡ ਮਸ਼ੀਨ ਖੜੀ ਕੀਤੀ ਜਾਵੇ ਤਾਂ ਜੋ ਅੱਗ ਦੀਆਂ ਹੋਣ ਵਾਲੀਆਂ ਘਟਨਾਵਾਂ ਤੇ ਜਲਦ ਕਾਬੂ ਪਾਇਆ ਜਾ ਸਕੇ ਔਰ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾ ਰਹਿ ਜਾਵੇ। ਉਹਨਾਂ ਕਿਹਾ ਕਿ ਇਹ ਮਸ਼ੀਨ ਦਿੜ੍ਹਬਾ ਦੀ ਨਗਰ ਪੰਚਾਇਤ ਕਮੇਟੀ ਵਿਖੇ ਖੜੀ ਕਰ ਦਿੱਤੀ ਗਈ ਹੈ ਜਿਸ ਉੱਪਰ ਛੇ ਤੋਂ ਸੱਤ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਇਲਾਕੇ ਵਿੱਚ ਅੱਗਜ਼ਨੀ ਦੀ ਘਟਨਾ ਵਾਪਰਦੀ ਹੈ ਤਾਂ 101 ਨੰਬਰ ਡਾਇਲ ਕਰਕੇ ਫਾਇਰ ਮਸ਼ੀਨ ਮੰਗਵਾ ਸਕਦੇ ਹੋ ਜੋ ਕਿ ਅੱਗ ਤੇ ਜਲਦ ਕਾਬੂ ਪਾ ਲਵੇਗੀ ਇਸ ਮੌਕੇ ਉਹਨਾਂ ਨਾਲ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਨਗਰ ਪੰਚਾਇਤ ਕਮੇਟੀ ਦੇ ਸਾਰੇ ਹੀ ਅਧਿਕਾਰੀ ਅਤੇ ਐਮਸੀ ਮੌਜੂਦ ਸਨ





















