Uttarakhand Cloudburst: Dharali Village Submerged| ਬੱਦਲ ਫਟਣ ਨਾਲ ਭਾਰੀ ਤਬਾਹੀ, 4 ਲੋਕਾਂ ਦੀ ਮੌਤ, 50 ਲਾਪਤਾ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਮਸ਼ਹੂਰ ਬਿਸ਼ਪ ਕਾਟਨ ਸਕੂਲ (BCS) ਦੇ ਤਿੰਨ ਬੱਚੇ ਅਚਾਨਕ ਲਾਪਤਾ ਹੋ ਗਏ। ਤਿੰਨੋਂ ਬੱਚੇ ਛੇਵੀਂ ਜਮਾਤ ਦੇ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ ਇੱਕ ਕੁੱਲੂ ਦਾ ਰਹਿਣ ਵਾਲਾ ਹੈ, ਦੂਜਾ ਪੰਜਾਬ ਦੇ ਮੋਹਾਲੀ ਦਾ ਤੇ ਤੀਜਾ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ।
ਪੁਲਿਸ ਅਨੁਸਾਰ, ਇਹ ਤਿੰਨੋਂ ਰੱਖੜੀ ਵਾਲੇ ਦਿਨ (9 ਅਗਸਤ) ਦੁਪਹਿਰ 12:09 ਵਜੇ ਆਊਟਿੰਗ ਗੇਟ ਪਾਸ ਲੈ ਕੇ ਮਾਲ ਰੋਡ 'ਤੇ ਸੈਰ ਕਰਨ ਗਏ ਸਨ। ਆਊਟਿੰਗ ਗੇਟ ਪਾਸ (ਸ਼ਾਮ 5 ਵਜੇ) ਦੀ ਮਿਆਦ ਪੁੱਗਣ ਤੋਂ ਬਾਅਦ ਉਹ ਕਈ ਘੰਟਿਆਂ ਤੱਕ ਵਾਪਸ ਨਹੀਂ ਆਏ। ਇਸ ਤੋਂ ਬਾਅਦ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਸਕੂਲ ਪ੍ਰਬੰਧਨ ਆਪਣੇ ਪੱਧਰ 'ਤੇ ਉਨ੍ਹਾਂ ਦੀ ਭਾਲ ਕਰਦਾ ਰਿਹਾ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਨਿਊ ਸ਼ਿਮਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।

















