ਸਾਲ 1995 'ਚ ਗਮਦੂਰ ਸਿੰਘ 'ਤੇ ਕੀਤੀ ਸੀ Police ਨੇ ਤਸ਼ਦਦ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਸੀ ਜਾਨ
ਸਾਲ 1995 'ਚ ਗਮਦੂਰ ਸਿੰਘ 'ਤੇ ਕੀਤੀ ਸੀ Police ਨੇ ਤਸ਼ਦਦ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਸੀ ਜਾਨ
ਭੈਣ ਨੂੰ ਆਪਣੇ ਭਰਾ ਦੀ ਮੌਤ ਦਾ ਇਨਸਾਫ਼ 29 ਸਾਲਾਂ ਬਾਅਦ ਮਿਲਿਆ ਜਿਸ ਵਿੱਚ ਮਾਣਯੋਗ ਹਾਈ ਕੋਰਟ ਵਲੋਂ ਡੀ, ਐਸ,ਪੀ,ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਸੁਣਾਈ ਗਈ ਹੈ ।
ਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਹ ਮਾਮਲਾ ਪਿੰਡ ਭਾਈ ਕੀ ਪਸ਼ੌਰ (ਸੰਗਰੂਰ) ਮੇਰੇ ਸਹੁਰਾ ਪਰਿਵਾਰ ਦਾ ਸੀ । ਉਨਾਂ ਕਿਹਾ ਕਿ ਗਮਦੂਰ ਸਿੰਘ ਮੇਰਾ ਸਾਲਾ ਲੱਗਦਾ ਸੀ ਜਿਸ ਨੂੰ 14 ਨਵੰਬਰ 1995 ਨੂੰ ਜੀ,ਆਰ,ਪੀ (ਰੇਲਵੇ ਪੁਲਿਸ) ਸੰਗਰੂਰ ਦੇ ਤਤਕਾਲੀ ਐਸ, ਐਚ,ਓ,ਆਧਾਰਤ ਟੁਕੜੀ ਨੇ ਉਸ ਦੇ ਪਿੰਡ ਭਾਈ ਕੀ ਪਸ਼ੋਰ ਤੋਂ ਨੇੜਲੇ ਪਿੰਡ ਮੈਦੇਵਾਸ ਦੇ ਗੁਰਦੇਵ ਸਿੰਘ ਦੇ ਕਤਲ ਕੇਸ ਦੇ ਸ਼ੱਕ ਵਿੱਚ ਚੁੱਕ ਲਿਆ ਸੀ। ਇਸ ਉਪਰੰਤ ਉਸ ਨੂੰ ਰੇਲਵੇ ਥਾਣੇ ਲਿਜਾ ਕੇ ਉਸ ਤੇ ਅੰਨਾ ਤਸ਼ੱਦਦ ਕੀਤਾ ਗਿਆ ਉਨਾਂ ਦੋਸ਼ ਲਾਇਆ ਕਿ ਗਮਦੂਰ ਸਿੰਘ ਨੂੰ ਉੱਥੇ 10 ਦਿਨ ਪੁਲਿਸ ਵੱਲੋਂ ਲਗਾਤਾਰ ਅਣਮਨੁੱਖੀ ਤਸੀਹੇ ਦਿੱਤੇ ਗਏ ਸਨ । ਇਨਾਂ ਦਸ ਦਿਨਾਂ ਦੌਰਾਨ ਕਰਮ ਸਿੰਘ ਬਰਾੜ ਨੂੰ ਪੁਲਿਸ ਵਲੋ ਇਕ ਦਿਨ ਮਿਲਣ ਦਾ ਮੌਕਾ ਦਿੱਤਾ ਗਿਆ। ਪਰ ਭੈਣ ਅਤੇ ਭਣੋਈਏ ਵੱਲੋਂ ਇਸ ਨੂੰ ਛੁਡਵਾਉਣ ਲਈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਗਮਦੂਰ ਸਿੰਘ ਉੱਪਰ ਤਸ਼ੱਦਦ ਢਾਹੁਣ ਤੋਂ ਨਾ ਹਟੇ ਪੁਲਿਸ ਦੀ ਅੰਨੀ ਕੁੱਟ ਨੇ ਉਸਦੀ ਹਾਲਤ ਕਾਫੀ ਵਿਗਾੜ ਦਿੱਤੀ ਤਾਂ ਪੁਲਿਸ ਨੇ ਕੁਲਦੀਪ ਕੌਰ ਅਤੇ ਕਰਮ ਸਿੰਘ ਬਰਾੜ ਤੋਂ ਖਾਲੀ ਕਾਗਜਾਂ ਉਪਰ ਅੰਗੂਠੇ ,ਦਸਤਖ਼ਤ ਕਰਵਾਕੇ ਗਮਦੂਰ ਸਿੰਘ ਨੂੰ 23 ਨਵੰਬਰ 1995 ਦੀ ਰਾਤ ਨੂੰ 11 ਵਜੇ ਦੇ ਕਰੀਬ ਨਾਜੁਕ ਹਾਲਤ ਵਿੱਚ ਸਾਡੇ ਹਵਾਲੇ ਕਰ ਦਿੱਤਾ । ਬਰਾੜ ਨੇ ਦੱਸਿਆ ਕਿ ਅਸੀਂ ਗਮਦੂਰ ਸਿੰਘ ਨੂੰ ਉਸੇ ਰਾਤ ਤੇ ਪੀ, ਜੀ , ਆਈ ਚੰਡੀਗੜ੍ਹ ਦਾਖਲ ਕਰਵਾ ਦਿੱਤਾ। ਉਸ ਸਮੇਂ ਗਮਦੂਰ ਸਿੰਘ ਦੇ ਜਿਸਮ ਤੇ 18 ਜਖਮ ਸਨ ਅਤੇ ਚਾਰ ਪਸਲੀਆਂ ਟੁੱਟੀਆਂ ਹੋਈਆਂ ਸਨ। ਪੀ,ਜੀ,ਆਈ, ਵਿੱਚ ਕਰੀਬ 15 ਦਿਨ ਜਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦਾ ਹੋਇਆ ਗਮਦੂਰ ਸਿੰਘ 7 ਦਸੰਬਰ 1995 ਨੂੰ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ । ਉਨਾਂ ਕਿਹਾ ਮ੍ਰਿਤਕ ਗਮਦੂਰ ਸਿੰਘ ਦਾ ਪੋਸਟ ਮਾਰਟਮ ਵੀ ਪੁਲਿਸ ਵੱਲੋਂ ਤਕਰੀਬਨ ਚਾਰ ਦਿਨ ਲੇਟ ਕਰਵਾਇਆ ਗਿਆ। ਇਥੇ ਹੀ ਬਸ ਨਹੀਂ ਬਰਾੜ ਦਾ ਕਹਿਣਾ ਹੈ ਕਿ ਪੁਲਿਸ ਕੋਲ 8 ਦਸੰਬਰ 1995 ਨੂੰ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਵੀ ਐਫ,ਆਈ,ਆਰ, ਤਿੰਨ ਮਹੀਨੇ ਬਾਅਦ 12 ਮਾਰਚ 1996 ਨੂੰ ਦਰਜ ਕੀਤੀ ਗਈ। ਦਰਜ ਕਰਵਾਈ ਗਈ ਐਫ,ਆਈ,ਆਰ, ਵਿੱਚ ਹਰਭਜਨ ਸਿੰਘ ਐਸ,ਐਚ, ਓ ਹੌਲਦਾਰ ਕਿਰਪਾਲ ਸਿੰਘ ਅਤੇ ਹੌਲਦਾਰ ਜਸਵੰਤ ਸਿੰਘ ਆਦਿ ਨੂੰ ਦੋਸ਼ੀ ਠਹਿਰਾਇਆ ਗਿਆ। ਚਲਦੇ ਕੇਸ ਦੌਰਾਨ ਕਰਮ ਸਿੰਘ ਬਰਾੜ ਅਤੇ ਗਵਾਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰ ਦਾ ਇਹ ਕੇਸ ਪੂਰੇ 29 ਸਾਲ ਮਾਨਯੋਗ ਅਦਾਲਤ ਵਿੱਚ ਝਗੜਿਆ