ਪੜਚੋਲ ਕਰੋ
ਫਿਲਮ 'ਬੈੱਲ ਬੋਟਮ' ਦਾ ਟੀਜ਼ਰ ਹੋਇਆ ਰਿਲੀਜ਼
ਮੋਸਟ ਅਵੇਟੇਡ ਫਿਲਮ 'ਬੈੱਲ ਬੋਟਮ' ਦਾ ਟੀਜ਼ਰ ਰਿਲੀਜ਼ ਹੋ ਚੁਕਿਆ ਹੈ | ਟੀਜ਼ਰ ਦੇ ਸੀਨਸ ਦੇ ਵਿਚ ਖਿਲਾੜੀ ਅਕਸ਼ੈ ਕੁਮਾਰ ਦਾ ਨਵਾਂ ਰੂਪ ਦਿਖਾਇਆ ਗਿਆ ਹੈ ਟੀਜ਼ਰ 'ਚ ਅਕਸ਼ੈ ਦੀ ਐਂਟਰੀ ਨੂੰ ਏਅਰਪੋਰਟ ਦੇ ਟਾਰਮੈਕ 'ਤੇ ਚਲਦੇ ਹੋਏ ਦਿਖਾਇਆ ਗਿਆ ਹੈ |ਫਿਲਮ 'ਬੈੱਲ ਬੋਟਮ' ਵਿਚ ਅਕਸ਼ੈ ਕੁਮਾਰ ਰਾਅ ਏਜੰਟ ਦੀ ਭੂਮਿਕਾ ਨਿਭਾਉਂਦੇ ਆਉਣਗੇ ਨਜ਼ਰ .ਅਕਸ਼ੈ ਬੈਲਬੋਟਮ ਵਿੱਚ ਇੱਕ ਰਾਅ ਏਜੰਟ ਦੀ ਭੂਮਿਕਾ ਨਿਭਾ ਕੇ ਮਿਸਟ੍ਰੀਜ਼ ਨੂੰ ਸੋਲਵ ਕਰਨਗੇ . ਵਾਨੀ ਕਪੂਰ, ਹੁਮਾ ਕੁਰੈਸ਼ੀ ਅਤੇ ਲਾਰਾ ਦੱਤਾ ਵਰਗੀਆਂ ਅਭਿਨੇਤਰੀਆਂ ਵੀ ਫਿਲਮ 'ਬੈੱਲ ਬੋਟਮ' ਦਾ ਹਿੱਸਾ ਹੋਣਗੀਆਂ .ਫਿਲਮ ਬੈੱਲ ਬੋਟਮ 2 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ ਸਕਾਟਲੈਂਡ ਵਿੱਚ ਕੀਤੀ ਗਈ ਹੈ ਅਤੇ ਵਾਨੀ ਕਪੂਰ ਇਸ ਫਿਲਮ 'ਚ ਲੀਡ ਕਿਰਦਾਰ ਨਿਭਾਏਗੀ । ਐਮੇ ਐਂਟਰਟੇਨਮੈਂਟ ਤੇ ਪੂਜਾ ਐਂਟਰਟੇਨਮੈਂਟ ਦੁਆਰਾ ਪ੍ਰੋਡਿਊਸ ਇਸ ਫਿਲਮ ਨੂੰ ਰਣਜੀਤ ਐਮ ਤਿਵਾਰੀ ਨੇ ਡਾਇਰੈਕਟ ਕੀਤਾ ਹੈ।ਲੌਕਡਾਊਨ ਕਰਕੇ ਇਸ ਫਿਲਮ ਦੀ ਸ਼ੂਟਿੰਗ ਕਈ ਵਾਰ ਰੁਕੀ ਹੈ ਤੇ ਜਿਸ ਕਰਕੇ ਫਿਲਮ ਦੀ ਸ਼ੂਟਿੰਗ ਦੇਸ਼ ਦੇ ਨਾਲ ਨਾਲ ਵਿਦੇਸ਼ 'ਚ ਵੀ ਕੀਤੀ ਗਈ ਹੈ | ਅਕਸ਼ੈ ਕੁਮਾਰ ਨੇ ਇਸ ਟੀਜ਼ਰ ਨੂੰ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਇਸ ਟੀਜ਼ਰ ਤਹਾਨੂੰ 80 ਦੇ ਦਸ਼ਕ 'ਚ ਲੈ ਜਾਵੇਗਾ |
ਹੋਰ ਵੇਖੋ






















