ਪੜਚੋਲ ਕਰੋ
ਸ਼ੂਟ ਤੋਂ ਪਹਿਲਾ ਕੈਟਰੀਨਾ ਕੈਫ ਨੇ ਕਰਵਾਇਆ ਕੋਰੋਨਾ ਟੈਸਟ
ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨੇ ਸ਼ੂਟਿੰਗ ਤੋਂ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਇਆ । ਟੈਸਟ ਕਰਵਾਉਂਦੇ ਦੀ ਇਕ ਵੀਡੀਓ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਵੀ ਕੀਤੀ । ਕੈਟਰੀਨਾ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਸੇਫਟੀ ਬਹੁਤ ਜਰੂਰੀ ਹੈ. ਮੈਂ ਆਪਣੇ ਅਗਲੇ ਸ਼ੂਟ ਲਈ ਆਪਣਾ ਕੋਰੋਨਾ ਟੈਸਟ ਕਰਵਾ ਰਹੀ ਹਾਂ | ਅਦਾਕਾਰਾ ਕੈਟਰੀਨਾ ਕੈਫ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ 'ਚ ਕੈਟਰੀਨਾ ਕੈਫ ਨੂੰ ਟੈਸਟ ਦੌਰਾਨ ਪ੍ਰੇਸ਼ਾਨ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕੈਟਰੀਨਾ ਚਿੱਟੇ ਰੰਗ ਦੇ ਆਊਟਫਿਟ 'ਚ ਨਜ਼ਰ ਆਈ। ਆਪਣੀ ਇਸ ਲੁੱਕ 'ਚ ਕੈਟਰੀਨਾ ਬਹੁਤ ਖੂਬਸੂਰਤ ਲੱਗ ਰਹੀ ਹੈ। ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਨੇ ਅਤੇ ਕੋਵਿਡ ਦੇ ਰੂਲਜ਼ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਲਈ ਫੈਨਜ਼ ਕੈਟਰੀਨਾ ਦੀ ਤਾਰੀਫ ਵੀ ਕਰ ਰਹੇ ਹਨ |
ਹੋਰ ਵੇਖੋ






















