ਪੜਚੋਲ ਕਰੋ
ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੇ ਮਿਰਜ਼ਾਪੁਰ-2 ਦੇ ਪ੍ਰੋਮੋ
OTT ਪਲੇਟਫਾਰਮ ਦੀ ਸੁਪਰਹਿੱਟ ਵੈੱਬ ਸੀਰੀਜ਼ ਮਿਰਜ਼ਾਪੁਰ ਦਾ ਸੀਜ਼ਨ 2 ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਹੁਣ ਹੌਲੀ ਹੌਲੀ ਮਿਰਜ਼ਾਪੁਰ 2 ਦੇ ਪ੍ਰੋਮੋ ਰਿਲੀਜ਼ ਕੀਤੇ ਜਾ ਰਹੇ ਹਨ। ਜੋ ਇੰਟਰਨੇਟ ਦੀ ਦੁਨੀਆ ਤੇ ਖੂਬ ਧਮਾਲਾਂ ਪਾ ਰਹੇ ਨੇ .. ਇਹਨਾਂ ਪ੍ਰੋਮੋਜ਼ ਦੇ ਵਿਚ ਪੁਰਾਣੇ ਕਿਰਦਾਰਾਂ ਨੂੰ ਇਕ ਇਕ ਕਰਕੇ ਦਿਖਾਇਆ ਜਾ ਰਿਹਾ ਹੈ | ਹਾਲ ਹੀ ਵਿੱਚ ਇਸ ਸੀਰੀਜ਼ ਨਾਲ ਜੁੜਿਆ ਇੱਕ ਪ੍ਰੋਮੋ ਸੋਸ਼ਲ ਮੀਡੀਆ ਉੱਤੇ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਗੋਲੂ ਗੁਪਤਾ ਦਾ ਕਿਰਦਾਰ ਦਿਖਾਇਆ ਗਿਆ ਸੀ। ਅਭਿਨੇਤਰੀ ਸ਼ਵੇਤਾ ਤ੍ਰਿਪਾਠੀ ਗੋਲੂ ਗੁਪਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਵੈੱਬ ਸੀਰੀਜ਼ 23 ਅਕਤੂਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਹੈ।
ਹੋਰ ਵੇਖੋ






















