Heat Wave ਨਾਲ ਤੁਹਾਡੀ ਸਿਹਤ ਦਾ ਕੀ ਹੋ ਸਕਦਾ ਨੁਕਸਾਨ ?
ਪੰਜਾਬ ਸਮੇਤ ਉਤਰੀ ਭਾਰਤ ਦਾ ਤਾਪਮਾਨ ਅੱਜ ਕਲ 42 ਡਿਗਰੀ ਤੋ 47 ਡਿਗਰੀ ਤੱਕ ਪਹੁੰਚ ਜਾਂਦਾ ਹੈ , ਆਉਣ ਵਾਲੇ ਕੁਝ ਦਿਨਾਂ 'ਚ ਤਾਪਮਾਨ ਹੋਰ ਵੀ ਵਧਣ ਦੀ ਸੰਭਾਵਨਾ ਹੈ।
ਮੋਹਾਲੀ - ਅਸ਼ਰਫ਼ ਢੁੱਡੀ ਦੀ ਰਿਪੋਰਟ
ਅਜਿਹੇ 'ਚ ਘਰੋਂ ਬਾਹਰ ਨਿਕਲਣ ਵਾਲਿਆਂ ਲਈ ਖਾਸ ਕਰਕੇ ਖੇਤਾਂ ਦਾ ਕੰਮ ਕਰਨ ਵਾਲਿਆਂ ਲਈ ਇਹ ਮੌਸਮ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਵਧਦੀ ਗਰਮੀ ਦੇ ਵਿਚਕਾਰ ਥਾਂ -ਥਾਂ ਸ਼ਿਕੰਜਵੀ ਹੋਵੇ, ਲੱਸੀ ਹੋਵੇ ਜਾਂ ਬੇਲ ਦਾ ਸ਼ਰਬਤ ਜਾਂ ਨਿੰਬੂ ਪਾਣੀ , ਹਰ ਜਗ੍ਹਾ ਇਸਨੂੰ ਵੇਚਦੇ ਮਿਲ ਰਹੇ ਹਨ।
ਸੜਕਾਂ 'ਤੇ ਠੇਕੇ ਲਗਾ ਕੇ ਸ਼ਰਬਤ ਅਤੇ ਪਾਣੀ ਵੇਚਣ ਵਾਲਿਆਂ ਕੋਲ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਸਾਡੀ ਟੀਮ ਨਾਲ ਗਲਬਾਤ ਕਰਦਿਆਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਸੀਨੀਅਰ ਡਾਕਟਰ ਵਿਕਾਸ ਭੂਟਾਨੀ ਨੇ ਦਸਿਆ ਕਿ ਹੀਟਵੇਵ ਕਿਵੇਂ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਤੋ ਬਚਣ ਲਈ ਕੀ ਕੀ ਉਪਾਅ ਕੀਤੇ ਜਾ ਸਕਦੇ ਹਨ।
ਅਜਿਹੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਇਹ ਸਾਰੇ ਤਰਲ ਪਦਾਰਥਾਂ ਨੂੰ ਕੁਝ ਸਮੇਂ ਲਈ ਲੈਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਗਰਮੀ ਦਾ ਅਸਰ ਸਿੱਧਾ ਸਰੀਰ 'ਤੇ ਪਵੇਗਾ ਅਤੇ ਬੀਮਾਰੀ ਕਾਰਨ ਕੰਮ ਦਾ ਨੁਕਸਾਨ ਹੋਵੇਗਾ। ਇਸ ਲਈ ਉਹ ਥੋੜ੍ਹੇ-ਥੋੜ੍ਹੇ ਸਮੇਂ 'ਤੇ ਇਨ੍ਹਾਂ ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹਿੰਦੇ ਹਨ ਅਤੇ ਇਸ ਨਾਲ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਆਰਾਮ ਮਿਲਦਾ ਹੈ।