ਪੜਚੋਲ ਕਰੋ
ਭਗਵੰਤ ਮਾਨ ਨੇ CM ਚੰਨੀ ਨੂੰ ਧੂਰੀ ਹਲਕੇ ਤੋਂ ਚੋਣ ਲੜਨ ਦੀ'ਦਿੱਤੀ ਚੁਣੌਤੀ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਸੀਟ ਤੋਂ ਉਨ੍ਹਾਂ ਵਿਰੁੱਧ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ, "ਮੈਂ ਚਮਕੌਰ ਸਾਹਿਬ (ਚਰਨਜੀਤ ਚੰਨੀ ਦਾ ਹਲਕਾ) ਤੋਂ ਨਹੀਂ ਲੜ ਸਕਦਾ ਕਿਉਂਕਿ ਇਹ ਰਾਖਵੀਂ ਸੀਟ ਹੈ, ਪਰ ਉਹ ਧੂਰੀ ਤੋਂ ਲੜ ਸਕਦੇ ਹਨ।" ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਦੀ ਚੋਣ ਲੜਨਗੇ।
ਹੋਰ ਵੇਖੋ






















