Corona ਦਾ ਚੀਨ 'ਚ ਕਹਿਰ,ਲੱਖਾਂ ਲੋਕ ਲਪੇਟ 'ਚ
Corona ਦਾ ਚੀਨ 'ਚ ਕਹਿਰ,ਲੱਖਾਂ ਲੋਕ ਲਪੇਟ 'ਚ
#coronaupdate #punjab #covid19 #abpsanjha
Corona Case in Punjab : ਪੰਜਾਬ 'ਚ ਕੋਰੋਨਾ ਦਾ ਖ਼ਤਰਾ ਬਰਕਰਾਰ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਕੋਵਿਡ ਟੈਸਟਿੰਗ ਵਿੱਚ ਵਾਧਾ ਹੋਇਆ ਹੈ ਪਰ 8 ਜਨਵਰੀ ਨੂੰ, 7 ਜ਼ਿਲ੍ਹੇ ਅਜਿਹੇ ਰਹੇ ਜਿੱਥੇ ਕੋਵਿਡ ਟੈਸਟਿੰਗ 100 ਤੋਂ ਘੱਟ ਸੀ। ਪਹਿਲਾਂ ਦੀ ਤਰਜ਼ 'ਤੇ ਸਭ ਤੋਂ ਵੱਧ 866 ਕੋਵਿਡ ਟੈਸਟ ਜਲੰਧਰ ਵਿੱਚ ਕੀਤੇ ਗਏ ਸਨ। ਜਲੰਧਰ ਤੋਂ ਹੀ 2 ਹੋਰ ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 33 ਹੋ ਗਈ ਹੈ।
ਪੰਜਾਬ ਸਿਹਤ ਵਿਭਾਗ ਨੇ ਪਿਛਲੇ ਕਈ ਦਿਨਾਂ ਤੋਂ ਕੋਵਿਡ ਦੀ ਜਾਣਕਾਰੀ ਜਨਤਕ ਕਰਨਾ ਬੰਦ ਕਰ ਦਿੱਤਾ ਸੀ ਪਰ ਕੁਝ ਦਿਨਾਂ ਦੇ ਅੰਤਰਾਲ ਤੋਂ ਬਾਅਦ, ਕੋਵਿਡ ਬੁਲੇਟਿਨ ਦੁਬਾਰਾ ਜਾਰੀ ਕੀਤਾ ਜਾ ਰਿਹਾ ਹੈ। ਹੁਣ ਤੱਕ ਪੰਜਾਬ ਵਿੱਚ ਕੋਵਿਡ ਨਾਲ ਇਨਫੈਕਟਿਡ ਮਰੀਜ਼ਾਂ ਦੀ ਕੁੱਲ ਗਿਣਤੀ 785476 ਹੋ ਗਈ ਹੈ। ਜਦਕਿ 764930 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਸੂਬੇ ਵਿੱਚ ਹੁਣ ਤੱਕ ਕੋਵਿਡ ਕਾਰਨ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ 20513 ਹੈ। ਹਾਲਾਂਕਿ, 8 ਜਨਵਰੀ ਨੂੰ, ਪੰਜਾਬ ਵਿੱਚ ਕੁੱਲ 5865 ਕੋਵਿਡ ਨਮੂਨੇ ਲਏ ਗਏ ਸਨ ਅਤੇ 5551 ਕੋਵਿਡ ਟੈਸਟ ਕੀਤੇ ਗਏ ਸਨ।
ਇਨ੍ਹਾਂ 7 ਜ਼ਿਲ੍ਹਿਆਂ 'ਚ 100 ਤੋਂ ਘੱਟ ਕੋਵਿਡ ਟੈਸਟ
ਪੰਜਾਬ ਵਿੱਚ ਸਭ ਤੋਂ ਘੱਟ 20 ਕੋਵਿਡ ਟੈਸਟ ਜ਼ਿਲ੍ਹਾ ਮਾਨਸਾ ਵਿੱਚ ਕੀਤੇ ਗਏ। ਐਸਬੀਐਸ ਨਗਰ ਵਿੱਚ ਵੀ ਸਿਰਫ 29 ਕੋਵਿਡ ਟੈਸਟ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਵਿੱਚ 68, ਮਲੇਰਕੋਟਲਾ ਵਿੱਚ 74, ਬਰਨਾਲਾ ਵਿੱਚ 94, ਮੋਗਾ ਵਿੱਚ 96 ਅਤੇ ਫਿਰੋਜ਼ਪੁਰ ਵਿੱਚ 99 ਕੋਵਿਡ ਟੈਸਟ ਕੀਤੇ ਗਏ ਹਨ।
ਇਨ੍ਹਾਂ ਜ਼ਿਲ੍ਹਿਆਂ 'ਚ 200 ਤੋਂ ਵੱਧ ਟੈਸਟਿੰਗ
ਜਲੰਧਰ ਵਿੱਚ ਸਭ ਤੋਂ ਵੱਧ ਕੋਵਿਡ ਟੈਸਟਿੰਗ 866, ਲੁਧਿਆਣਾ ਵਿੱਚ 658, ਅੰਮ੍ਰਿਤਸਰ ਵਿੱਚ 579, ਤਰਨਤਾਰਨ ਵਿੱਚ 480, ਹੁਸ਼ਿਆਰਪੁਰ ਵਿੱਚ 380, ਪਠਾਨਕੋਟ ਵਿੱਚ 283, ਸੰਗਰੂਰ ਵਿੱਚ 266, ਰੋਪੜ ਵਿੱਚ 248, ਗੁਰਦਾਸਪੁਰ ਵਿੱਚ 225, ਕਪੂਰਥਲਾ ਵਿੱਚ 204 ਅਤੇ ਬਾਡੀਂ ਵਿੱਚ 201 ਟੈਸਟ ਕੀਤੇ ਗਏ।
ਕੁੱਲ ਪਾਜ਼ੇਟਿਵ ਮਰੀਜ਼: 785476
ਠੀਕ ਹੋਏ ਮਰੀਜ਼: 764930
ਕੁੱਲ ਮੌਤ: 20513
ਐਕਟਿਵ ਕੇਸ: 33
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...