FIROZPUR | ਆਪਣੀ ਅਦਾਵਾਂ ਨਾਲ਼ ਬਹਿਲਾਉਣਗੀਆਂ..ਫਿਰ ਮਿੰਟਾਂ 'ਚ ਸਮਾਨ ਲੈਕੇ ਗਾਇਬ ਹੋ ਜਾਣਗੀਆਂ... ਜ਼ਰਾ ਬਚਕੇ!
#lutteragangkabufirozpur #lootgangfirozpur ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਲੁਟੇਰਾ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਇਸ ਗਿਰੋਹ ਵਿੱਚ 5 ਔਰਤਾਂ ਵੀ ਸ਼ਾਮਿਲ ਹਨ। ਜੋ ਰਾਤ ਦੇ ਸਮੇਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਪਾਸੇ ਲੈ ਜਾਂਦੀਆਂ ਸਨ। ਅਤੇ ਬਾਅਦ ਵਿੱਚ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਤੇਜਧਾਰ ਹਥਿਆਰ ਦਿਖਾ ਉਨ੍ਹਾਂ ਕੋਲੋਂ ਲੁੱਟ ਖੋਹ ਕਰ ਲੈਂਦੇ ਸਨ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਮਹਿਲਾਵਾਂ ਸਮੇਤ ਟੋਟਲ 17 ਲੋਕ ਸ਼ਾਮਿਲ ਹਨ। ਜਿਨ੍ਹਾਂ ਵਿਚੋਂ ਪੁਲਿਸ ਨੇ 5 ਔਰਤਾਂ ਅਤੇ 7 ਬੰਦੇ ਗਿਰਫਤਾਰ ਕੀਤੇ ਹਨ ਅਤੇ 5 ਦੀ ਭਾਲ ਕੀਤੀ ਜਾ ਰਹੀ ਹੈ ਕੁੱਲ 17 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਇਹ ਔਰਤਾਂ ਫਿਰੋਜ਼ਪੁਰ ਦੀਆਂ ਅਲੱਗ ਅਲੱਗ ਬਸਤੀਆਂ ਦੀਆਂ ਰਹਿਣ ਵਾਲੀਆਂ ਹਨ।






















