BJP ਕਰ ਰਹੀ ਕਿਸਾਨਾਂ ਦਾ ਸ਼ੋਸ਼ਣਸਿਰਫ਼ 'ਆਪ' ਹੈ ਕਿਸਾਨ ਪੱਖੀ ਪਾਰਟੀ : AAP
BJP ਕਰ ਰਹੀ ਕਿਸਾਨਾਂ ਦਾ ਸ਼ੋਸ਼ਣਸਿਰਫ਼ 'ਆਪ' ਹੈ ਕਿਸਾਨ ਪੱਖੀ ਪਾਰਟੀ : AAP
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਿਰਫ਼ 'ਆਪ' ਕਿਸਾਨ-ਪੱਖੀ ਅਤੇ ਲੋਕ-ਪੱਖੀ ਪਾਰਟੀ ਹੈ, ਜਦਕਿ ਭਾਜਪਾ ਦੇਸ਼ ਭਰ 'ਚ ਆਪਣੇ ਸੱਤਾਧਾਰੀ ਸੂਬਿਆਂ 'ਚ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ।
ਪਾਰਟੀ ਮੁੱਖ ਦਫ਼ਤਰ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਫੈਸਲਾ ਲੈਂਦਿਆਂ ਗੰਨੇ ਦੇ ਖ਼ਰੀਦ ਮੁੱਲ ਵਿੱਚ 20 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫ਼ਾ ਕੀਤਾ ਹੈ। ਹੁਣ ਗੰਨਾ ਕਿਸਾਨਾਂ ਨੂੰ ਮੌਜੂਦਾ ਕੀਮਤ 360 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 380 ਰੁਪਏ ਪ੍ਰਤੀ ਕੁਇੰਟਲ ਰੇਟ ਮਿਲੇਗਾ। ਇਸ ਫ਼ੈਸਲੇ ਨਾਲ 'ਆਪ' ਸਰਕਾਰ ਕਿਸਾਨਾਂ 'ਤੇ ਸਾਲਾਨਾ 200 ਕਰੋੜ ਰੁਪਏ ਵਾਧੂ ਖ਼ਰਚ ਕਰੇਗੀ ਅਤੇ ਕਿਸਾਨਾਂ ਨੂੰ ਵਿੱਤੀ ਫ਼ਾਇਦਾ ਮਿਲੇਗਾ।
ਦੂਜੇ ਪਾਸੇ, ਗੁਜਰਾਤ ਦੀ ਭਾਜਪਾ ਸਰਕਾਰ ਨੇ ਅਜੇ ਤੱਕ ਲਗਭਗ 35 ਫੀਸਦੀ ਗੰਨਾ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਹੈ, ਜਦੋਂ ਕਿ ਉੱਤਰ ਪ੍ਰਦੇਸ਼, ਜੋ ਕੁੱਲ ਗੰਨਾ ਉਤਪਾਦਨ ਵਿੱਚ 50 ਫੀਸਦੀ ਯੋਗਦਾਨ ਪਾਉਂਦਾ ਹੈ, ਦੀ ਭਾਜਪਾ ਰਾਜ ਸਰਕਾਰ ਨੇ 13 ਫ਼ੀਸਦੀ ਤੋਂ ਵੱਧ ਗੰਨਾ ਕਿਸਾਨਾਂ ਦੀ ਅਦਾਇਗੀ ਨਹੀਂ ਕੀਤੀ ਹੈ।
ਕੰਗ ਅਨੁਸਾਰ, “ਇਹ ਹੀ ਭਾਜਪਾ ਦੇ ਗੁਜਰਾਤ ਮਾਡਲ ਅਤੇ ਅਰਵਿੰਦ ਕੇਜਰੀਵਾਲ ਦੇ ਰਾਜਨੀਤਕ ਮਾਡਲ ਵਿੱਚ ਅੰਤਰ ਹੈ। ਜਿੱਥੇ ਅਸੀਂ ਕਿਸਾਨਾਂ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੇ ਹਾਂ ਉੱਥੇ ਭਾਜਪਾ ਆਪਣੇ ਝੂਠੇ ਦਾਅਵਿਆਂ ਨਾਲ ਸਿਰਫ਼ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।"