ਦਿੱਲੀ ਤੋਂ ਆਪ ਵਿਧਾਇਕ Amanatullah Khan ਗ੍ਰਿਫਤਾਰ
ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ Amanatullah Khan ਨੂੰ Anti Corruption Bureau ਨੇ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਅਮਾਨਤੁੱਲਾ ਤੋਂ ਪੁੱਛਗਿੱਛ ਤੋਂ ਬਾਅਦ ਏਸੀਬੀ ਨੇ ਉਸ ਦੇ ਘਰ ਅਤੇ ਪੰਜ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਏਐਨਆਈ ਮੁਤਾਬਕ ਏਸੀਬੀ ਨੇ ਦਿੱਲੀ ਵਕਫ਼ ਬੋਰਡ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਛਾਪੇਮਾਰੀ ਦੌਰਾਨ ਅਪਰਾਧਕ ਸਮੱਗਰੀ ਅਤੇ ਸਬੂਤਾਂ ਦੀ ਬਰਾਮਦਗੀ ਦੇ ਆਧਾਰ 'ਤੇ 'ਆਪ' ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ਗ੍ਰਿਫਤਾਰ ਕੀਤਾ ਹੈ। 'ਆਪ' ਵਿਧਾਇਕ ਅਮਾਨਤੁੱਲਾ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਸਬੰਧਤ ਅਦਾਲਤ 'ਚ ਪੇਸ਼ ਹੋਣਗੇ। ਏਸੀਬੀ ਅਮਾਨਤੁੱਲਾ ਖ਼ਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹਿਰਾਸਤ ਲਈ ਅਪੀਲ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਏਸੀਬੀ ਨੇ ਅਮਾਨਤੁੱਲਾ ਦੇ ਦੋ ਕਰੀਬੀ ਦੋਸਤਾਂ ਦੇ ਟਿਕਾਣਿਆਂ ਤੋਂ 24 ਲੱਖ ਰੁਪਏ ਨਕਦ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਚੋਂ ਇੱਕ ਪਿਸਤੌਲ ਵਿਦੇਸ਼ੀ ਦੱਸਿਆ ਜਾਂਦਾ ਹੈ, ਜਿਸ ਦਾ ਲਾਇਸੈਂਸ ਨਹੀਂ ਹੈ।